Friday, November 22, 2024

ਸਬ ਟੀ.ਵੀ. ਚੈਨਲ ਗਲਤੀ ਦੀ ਤੁਰੰਤ ਮੁਆਫੀ ਮੰਗੇ- ਗਿਆਨੀ ਗੁਰਬਚਨ ਸਿੰਘ

ਸਿੱਖਾਂ ਦੇ ਧਾਰਮਿਕ ਕਰਾਰਾਂ ਦੀ ਦੁਰਵਰਤੋ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ

PPN260517

ਅੰਮ੍ਰਿਤਸਰ, 26 ਮਈ  (ਜਸਬੀਰ ਸਿੰਘ ਸੱਗੂ)-   ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਬ ਟੀ.ਵੀ ਚੈਨਲ ਵਾਲਿਆ ਨੂੰ ਤਾੜਨਾ ਕਰਦਿਆ ਕਿਹਾ ਕਿ ਕਿਸੇ ਵੀ ਸਿੱਖ ਜਾਂ ਸਿੱਖੀ ਨਾਲ ਸਬੰਧਿਤ ਕਰਾਰਾਂ ਦੀ ਤੌਹੀਨ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ  ਅਤੇ ਸਬ ਟੀ.ਵੀ ਵਾਲਿਆ ਨੇ ਜਿਸ ਤਰੀਕੇ ਨਾਲ ਕਿਰਪਾਨ ਵਿਖਾ ਡਰਾਉਣ ਧਮਕਾਉਣ ਦਾ ਸੀਰੀਅਲ ਵਿਖਾਇਆ ਗਿਆ ਹੈ ਉਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਪਹਿਲਾਂ ਵੀ ਕਈ ਚੈਨਲ ਵਾਲਿਆ ਦੀਆ ਸ਼ਿਕਾਇਤਾ ਉਹਨਾਂ ਕੋਲ ਪੁੱਜੀਆ ਹਨ ਕਿ ਕੁਝ ਲੋਕ ਜਾਣ ਬੁੱਝ ਕੇ ਸਿੱਖੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਉਹਨਾਂ ਦੇ ਖਿਲਾਫ ਲੋੜੀ ਦੀ ਕਾਰਵਾਈ ਕੀਤੀ ਵੀ ਗਈ ਹੈ। ਉਹਨਾਂ ਕਿਹਾ ਕਿ ਜਿਸ ਤਰ੍ਵ੍ਹਾ ਸਬ ਟੀ.ਵੀ ਚੈਨਲ ਵਾਲਿਆ ਨੇ ਇੱਕ ਟੀ.ਵੀ ਸੀਰੀਅਲ ‘ਲਾਪਤਾਗੰਜ ਫਿਰ ਇੱਕ ਵਾਰ’ ਵਿੱਚ ਇੱਕ ਲੜਕੀ ਵੱਲੋ ਪੰਜ ਕਰਾਰਾਂ ਵਿੱਚ ਸ਼ਾਮਲ ਕਿਰਪਾਨ ਦਿਖਾ ਤੇ ਬਲੈਕਮੇਲ ਕਰਨ ਦੀ ਸੀਰੀਅਲ ਵਿਖਾਇਆ ਗਿਆ ਹੈ ਉਹ ਸਿੱਖੀ ਪਰੰਪਰਾ , ਸਿਧਾਤਾਂ ਤੇ ਮਰਿਆਦਾ ਦੇ ਬਿਲਕੁਲ ਹੈ। ਉਹਨਾਂ ਇਸ ਕਾਰਵਾਈ ਦੀ  ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਅਜਿਹੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗੀ। ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਚੈਨਲ ਵਾਲਿਆ ਨੇ ਆਪਣੀ ਗਲਤੀ ਦੀ ਤੁਰੰਤ ਮੁਆਫੀ ਨਾ ਮੰਗੀ ਤਾਂ ਸਿੱਖ ਜਥੇਬੰਦੀਆ ਕਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੀਆ। ਉਹਨਾਂ ਕਿਹਾ ਕਿ ਤਲਵਾਰ  ਤੇ ਕਿਰਪਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਕਿ ਤਲਵਾਰ ਤਾਂ ਜ਼ਾਲਮ ਦੇ ਹੱਥ ਵਿੱਚ ਵੀ ਹੋ ਸਕਦੀ ਹੈ ਪਰ ਕਿਰਪਾਨ ਜਿਸ ਨੂੰ ਸਿੱਖ ਪੰਥ ਵਿੱਚ ਕਿਰਪਾ ਦਾ ਸਾਗਰ ਕਿਹਾ ਗਿਆ ਹੈ ਕਦੇ ਵੀ ਕਿਸੇ ਮਜ਼ਲੂਮ ‘ਤੇ ਨਹੀ ਉੱਠਦੀ। ਉਹਨਾਂ ਕਿਹਾ ਕਿ ਕਿਰਪਾਨ ਸਿਰਫ ਜ਼ੁਲਮ ਤੇ ਜ਼ਾਲਮ ਦਾ ਨਾਸ਼ ਕਰਨ ਲਈ ਹੀ ਮਿਆਨ ਵਿੱਚੋ ਬਾਹਰ ਆਉਦੀ ਹੈ ਅਤੇ ਪੰਜ ਕਰਾਰ ਤਾਂ ਸਿਰਫ ਗਰੀਬਾਂ, ਮਜਲੂਮਾਂ ਤੇ ਲੋੜਵੰਦਾਂ ਦੀ ਮਦਦ ਦਾ ਹੀ ਪ੍ਰਤੀਕ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੁਆਰਾ ਬਖਸ਼ੇ ਗਏ ਕਕਾਰਾਂ ਦੀ ਕਿਸੇ ਵੀ ਕੀਮਤ ਤੇ ਨਜਾਇਜ ਵਰਤੋ ਨਹੀ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਰਾਰ ਸਿੱਖ ਪੰਥ ਦੀ ਧਾਰਮਿਕ ਕਸਵੱਟੀ ਦੇ ਹੀ ਚਿੰਨ ਹਨ ਅਤੇ ਇਹਨਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕਰਨਾ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply