Monday, April 21, 2025

ਖਾਸਾ ਛਾਉਣੀ ਅੰਮ੍ਰਿਤਸਰ ਵਿਖੇ ਭਰਤੀ ਰੈਲੀ ੨੯ ਮਈ ਤੋਂ ੭ ਜੂਨ ੨੦੧੪ ਤੱਕ

PPN260518

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ)- ਭਾਰਤੀ ਫੌਜ ਵੱਲੋਂ ਖਾਸਾ ਛਾਉਣੀ ਅੰਮ੍ਰਿਤਸਰ ਵਿਖੇ 29 ਮਈ ਤੋਂ 7 ਜੂਨ 2014 ਤੱਕ ਇੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ।ਇਸ ਭਰਤੀ ਰੈਲੀ ਵਿੱਚ ਜਨਰਲ ਡਿਊਟੀ ਲਈ ਸਿੱਖ, ਸਿੱਖ ਐਸ.ਸੀ., ਮਜ਼ਬੀ, ਰਾਮਦਾਸੀਆ,ਏ.ਆਈ.ਏ.ਸੀ., ਡੋਗਰਾ, ਮੁਸਲਿਮ, ਬ੍ਰਾਹਮਣ ਅਤੇ ਗੋਰਖਾ ਉਮੀਦਵਾਰ ਭਾਗ ਲੈ ਸਕਦੇ ਹਨ ਇਸ ਤੋਂ ਇਲਾਵਾ ਤਕਨੀਕੀ ਡਿਊਟੀ ਕਲਰਕ, ਸਟੋਰ ਕੀਪਰ ਦੀ ਭਰਤੀ ਵੀ ਹੋ ਰਹੀ ਹੈ । ਇਹ ਭਰਤੀ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਦੇ ਉਮੀਦਵਾਰਾਂ ਲਈ ਹੈ।ਸਿਪਾਹੀ ਜਨਰਲ ਡਿਊਟੀ ਦੀ ਭਰਤੀ ਵਾਸਤੇ ਉਮੀਦਵਾਰ ਦੀ ਉਮਰ ਸਕਰੀਨਨਿੰਗ ਦੀ ਤਰੀਕ ਵਾਲੇ ਦਿਨ 17 ਸਾਲ 6 ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਸਿਪਾਹੀ ਤਕਨੀਕੀ ਅਤੇ ਕਲਰਕ, ਸਟੋਰ ਕੀਪਰ ਦੀ ਭਰਤੀ ਵਾਸਤੇ ਉਮੀਦਵਾਰਾਂ ਦੀ ਉਮਰ 17 ਸਾਲ 6 ਮਹੀਨੇ ਤੋਂ 23 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਸ੍ਰੀ ਏ.ਕੇ ਝਾਅ ਨੇ ਇਸ ਭਰਤੀ ਰੈਲੀ ਸਬੰਧੀ ਦੱਸਿਆ ਕਿ 29 ਮਈ  ਨੂੰ ਤਹਿਸੀਲ ਤਰਨਤਾਰਨ ਦੇ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ। 30 ਮਈ ਨੂੰ ਤਹਿਸੀਲ ਖਡੂਰ ਸਾਹਿਬ ਅਤੇ ਤਹਿਸੀਲ ਪੱਟੀ ਲਈ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ, 31 ਮਈ ਨੂੰ ਅੰਮ੍ਰਿਤਸਰ 1 ਤੇ 2 ਤਹਿਸੀਲ ਲਈ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ, 1 ਜੂਨ  ਨੂੰ ਅਜਨਾਲਾ ਤੇ ਬਾਬਾ ਬਕਾਲਾ ਤਹਿਸੀਲ ਲਈ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ, 2 ਜੂਨ  ਨੂੰ ਗੁਰਦਾਸਪੁਰ ਤਹਿਸੀਲ ਲਈ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ, 3 ਜੂਨ ਨੂੰ ਤਹਿਸੀਲ ਬਟਾਲਾ ਤੇ ਡੇਰਾ ਬਾਬਾ ਨਾਨਕ ਲਈ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ, 4 ਜੂਨ ਨੂੰ ਤਹਿਸੀਲ ਪਠਾਨਕੋਟ ਤੇ ਧਾਰ ਕਲਾਂ ਦੇ ਜਨਰਲ ਡਿਊਟੀ, ਤਕਨੀਕੀ ਡਿਊਟੀ, ਕਲਰਕ ਅਤੇ ਸਟੋਰ ਕੀਪਰ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਤੇ ਟੋਕਨ ਦਿੱਤੇ ਜਾਣਗੇ। ਉਨਾਂ ਅੱਗੇ ਦੱਸਿਆ ਕਿ 27 ਜੁਲਾਈ  ਨੂੰ ਕਾਮਨ ਐਂਟਰਸ ਟੈਸਟ ਰੈਲੀ ਵਾਲੀ ਸਥਾਨ ਤੇ ਹੋਵੇਗਾ।ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਆਪਣੀਆਂ ਪਾਸਪੋਰਟ ਸਾਈਜ਼ ਦੀਆਂ ਤਾਜ਼ਾ 15 ਫੋਟੋਆਂ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਸਿੱਖ ਉਮੀਦਵਾਰ 15 ਫੋਟੋਆਂ ਪੱਗ ਸਮੇਤ ਅਤੇ 15 ਫੋਟੋਆਂ ਬਿਨਾਂ ਪੱਗ ਤੋਂ ਨਾਲ ਲਿਆਉਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਦੇ ਅਸਲ ਤੇ ਦੋ-ਦੋ ਤਸਦੀਕਸ਼ੁਦਾ ਕਾਪੀਆਂ ਲੈ ਕੇ ਆਉਣ। ਉਮੀਦਵਾਰ ਵਿੱਦਿਅਕ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਸਕੂਲ ਚਾਲ-ਚਲਣ ਸਰਟੀਫਿਕੇਟ, ਸਰਪੰਚ ਵੱਲੋਂ ਅਣਵਿਆਹੇ ਦਾ ਜਾਰੀ ਸਰਟੀਫਿਕੇਟ , ਸਰਪੰਚ ਵਲੋਂ ਜਾਰੀ ਚਾਲ ਚਲਣ ਸਰਟੀਫਿਕੇਟ, ਜਿਹੜੇ ਉਮੀਦਵਾਰ ਕੰਡੀ ਇਲਾਕੇ ਨਾਲ ਸਬੰਧ ਰੱਖਦੇ ਹਨ, ਤੇ ਉਨਾਂ ਦਾ ਕੱਦ 170 ਸੈਂਟੀਮੀਟਰ ਤੋਂ ਘੱਟ ਹੈ ਪਰ 166 ਸੈਂਟੀਮੀਟਰ ਤੋਂ ਵੱਧ ਹੈ ਆਪਣੇ ਨਾਲ ਕੰਡੀ ਏਰੀਏ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਜਿਹੜੇ ਉਮੀਦਵਾਰ ਸੈਨਿਕਾਂ ਜਾ ਸਾਬਕਾ ਸੈਨਿਕਾਂ ਦੇ ਪੁੱਤਰ ਹਨ ਆਪਣੇ ਨਾਲ ਯੂਨਿਟ ਵੱਲੋਂ ਜਾਂ ਸਬੰਧਤ ਅਧਿਕਾਰੀ ਵੱਲੋਂ ਜਾਰੀ ਕੀਤਾ ਪਿਤਾ ਦੇ ਰਿਸ਼ਤੇ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਉਮੀਦਵਾਰ ਜਿਨਾਂ ਕੋਲ ਐਨ.ਸੀ.ਸੀ ਸਰਟੀਫਿਕੈਟ ਹਨ ਲੈ ਕੇ ਆ ਸਕਦੇ ਹਨ ਪਰ ਜੋ ਪਹਿਲੀ ਤੇ ਦੂਜੀ ਇੰਟਰ ਡਿਸਟਿਕ ਜਾਂ ਇਸ ਤੋਂ ਉੱਪਰ ਦੇ ਮੁਕਾਬਿਲਆਂ ਵਿਚ ਹਿੱਸਾ ਲੈ ਚੁੱਕੇ ਹਨ।

Check Also

ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply