ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਵਲੋਂ ਕਰਵਾਈ ਗਈ 45ਵੀਂ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ, ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸ. ਸਤਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਸੁਦੀਪ ਕੌਰ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਜ਼ਰ ਦੀ ਯੋਗ ਅਗਵਾਈ ਵਿਚ ਸ.ਕੰ.ਸ.ਸਕੂਲ ਸੁਲਤਾਨਵਿੰਡ ਵਿਖੇ ਕਰਵਾਈ ਗਈ।ਇਸ ਤਹਿਸੀਲ ਅੰਮ੍ਰਿਤਸਰ-2 ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੇ ਉਧਮ ਸਦਕਾ, ਸ੍ਰੀ ਕਮਲ ਕੁਮਾਰ ਲੈਕ. ਕੈਮਿਸਟਰੀ, ਸ. ਗੁਰਪ੍ਰੀਤ ਸਿੰਘ, ਸ੍ਰੀਮਤੀ ਸ਼ੈਲਾ ਨਈਅਰ, ਸ੍ਰੀਮਤੀ ਮੀਨਾਕਸ਼ੀ ਬਾਹਰੀ, ਅਮਰੀਕ ਸਿੰਘ, ਗੁਲਬਰਗ ਸਿੰਘ, ਸ੍ਰੀਮਤੀ ਗੀਤਾ, ਸ੍ਰੀਮਤੀ ਗੁਰਅੰਮ੍ਰਿਤ ਕੌਰ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਅਲਕਾ ਅਤੇ ਸ੍ਰੀਮਤੀ ਹਰਬੀਰ ਕੌਰ ਵਲੋਂ ਵਿਦਿਆਰਥੀਆਂ ਕੋਲੋਂ ਬਣਵਾਏ ਗਏ ਵਿਗਿਆਨ ਮਾਡਲਾਂ ਨੇ ਇਸ ਪ੍ਰਦਰਸ਼ਨੀ ਵਿਚ ਥੀਮ ਅਨੁਸਾਰ 3 ਪਹਿਲੇ ਸਥਾਨ, 2 ਦੂਸਰੇ ਸਥਾਨ ਅਤੇ 2 ਤੀਸਰੇ ਸਥਾਨ ਹਾਸਲ ਕੀਤੇ ਅਤੇ ਕੁੱਲ 7 ਸਥਾਨ ਹਾਸਲ ਕਰਕੇ ਸ.ਕੰ.ਸ.ਸ.ਸਕੂਲ, ਮਾਲ ਰੋਡ ਦਾ ਨਾਮ ਰੋਸ਼ਨ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …