ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ)- ਸਿਹਤ ਵਿਭਾਗ ਦੀਆਂ 5000 ਏਐਨਐਮਜ਼ ਅਤੇ ਐਲਐਚਵੀਜ਼ ਦੀਆਂ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਤਰੱਕੀਆਂ ਨਾ ਕੀਤੇ ਜਾਣ ਅਤੇ ਸਰਕਾਰ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਸੁਪਰਵਾਈਜ਼ਰ ਅਤੇ ਜ਼ਿਲ੍ਹਾ ਸੁਪਰਵਾਈਜ਼ਰ ਬਣਾਉਣ ਸਬੰਧੀ ਟਾਲਮਟੋਲ ਕਰਨ ਦੇ ਖਿਲਾਫ਼ ਏ.ਐਨ.ਐਮ/ਐਲ.ਐਚ.ਵੀ. ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਵੱਲੋਂ ਪੰਜ ਦਿਨਾਂ ਕਮਛੱਡ ਹੜ੍ਹਤਾਲ ਕਰਨ ਸਬੰਧੀ ਲਏ ਗਏ ਫੈਸਲੇ ਦੇ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੀਆਂ ਯੂਨੀਅਨ ਮੈਂਬਰਾਂ ਨੇ ਕੰਮਛੱਡ ਹੜ੍ਹਤਾਲ ਕਰਕੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਨੂੰ ਮੰਗ ਪੱਤਰ ਸੋਂਪਿਆ।
ਜਾਣਕਾਰੀ ਦਿੰਦੇ ਹੋਏ ਯੂਨੀਅਨ ਫਾਜ਼ਿਲਕਾ ਵੱਲੋਂ ਦਵਿੰਦਰ ਕੌਰ, ਗੁਰਵਿੰਦਰ ਕੌਰ, ਰਾਜਵੰਤ ਕੌਰ, ਨੀਲਮ ਰਾਣੀ, ਕੰਵਲਜੀਤ ਕੌਰ, ਕ੍ਰਿਸ਼ਨਾ ਰਾਣੀ ਅਤੇ ਪਿੰਕਰਾਜ ਨੇ ਦੱਸਿਆ ਕਿ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਫਾਜ਼ਿਲਕਾ ਯੂਨੀਅਨ ਦੇ ਮੈਂਬਰਾਂ ਵੱਲੋਂ ਵੀ ਪੰਜ ਦਿਨਾਂ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 14 ਦਸੰਬਰ 1979 ਦੇ ਨੋਟੀਫਿਕੇਸ਼ਨ ਦੇ ਮੁਤਾਬਕ 117 ਬਲਾਕ ਸੁਪਰਵਾਈਜ਼ਰ ਅਤੇ 12 ਜ਼ਿਲ੍ਹਾ ਸੁਪਰਵਾਈਜ਼ਰ ਦੀਆਂ ਅਸਾਮੀਆਂ ਦਾ ਕੇਸ ਵਿੱਤ ਵਿਭਾਗ ਵਿਚ ਲਟਕ ਰਿਹਾ ਹੈ। ਜਦਕਿ ਉਡੀਸਾ ਪੈਟਰਨ ਤੇ 10, 20 ਅਤੇ 30 ਵਰ੍ਹਿਆਂ ਦੀ ਸੇਵਾ ਤੋਂ ਬਾਅਦ 4200, 4800 ਅਤੇ 5400 ਰੁਪਏ ਗ੍ਰੇਡ ਪੇ ਲਾਗੂ ਕਰਨ ਸਬੰਧੀ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਵਾ ਨਿਯਮਾਂ ਵਿਚ ਮਾਰੂ ਸੋਧ ਦੇ ਮੁਤਾਬਕ ਡਿਪਟੀ ਐਮ.ਈ.ਆਈ.ਓ. ਦੇ ਲਈ ਗ੍ਰੈਜੂਏਟ ਅਤੇ ਜ਼ਿਲ੍ਹਾ ਪਬਲਿਕ ਹੈਲਥ ਨਰਸ ਦੇ ਲਈ ਬੀਐਸਸੀ ਦੀ ਯੋਗਤਾ ਦੀ ਸ਼ਰਤ ਲਾਗੂ ਕਰਨ ਕਾਰਨ ਕਿਸੇ ਐਲ.ਐਚ.ਵੀ. ਦੀ ਤਰੱਕੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸੂਬਾਈ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੇਕਰ ਸਰਕਾਰ ਦਾ ਅਡੀਅਲ ਰਵਈਆ ਜਾਰੀ ਰਿਹਾ ਤਾਂ 4 ਨਵੰਬਰ ਨੂੰ ਸੰਗਰੂਰ ਵਿਚ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਢਸਾ ਦੇ ਘਰ ਦਾ ਘੇਰਾਓ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਬੀਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ 25 ਅਕਤੂਬਰ ਤੱਕ ਕਮ ਛੱਡ ਹੜ੍ਹਤਾਲ ਜਾਰੀ ਰੱਖ ਕੇ ਸਿਵਲ ਸਰਜ਼ਨ ਦਫ਼ਤਰ ਦੇ ਸਾਹਮਣੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਉਸਤੋਂ ਬਾਅਦ ਸੂਬਾਈ ਕਮੇਟੀ ਦੇ ਫੈਸਲੇ ਮੁਤਾਬਕ ਅਗਲਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …