Tuesday, March 11, 2025

ਦੀ ਕਲਾਸ ਫਾਰ ਗੋਰਮਿੰਟ ਇੰਪਲਾਇਜ਼ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ)- ਦੀ ਕਲਾਸ ਫਾਰ ਗੋਰਮਿੰਟ ਇੰਪਲਾਇਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸ਼ੁਰੂ ਕੀਤੇ ਗਏ ਰੋਸ ਧਰਨੇ ਦੇ ਤਹਿਤ ਅੱਜ ਯੂਨੀਅਨ ਮੈਂਬਰਾਂ ਵੱਲੋਂ ਪ੍ਰਧਾਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕਾਲੇ ਚੋਲੇ ਪਾਕੇ ਅਤੇ ਕਾਲੇ ਝੰਡੇ ਚੁੱਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਰ ਦਾ ਪੁੱਤਲਾ ਫੂੰਕਿਆ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਆਗੂਆਂ ਜਨਰਲ ਸਕੱਤਰ ਹਰਬੰਸ ਸਿੰਘ, ਹਰੀ ਚੰਦ, ਓਮ ਪ੍ਰਕਾਸ਼, ਸੁਖਦੇਵ ਸਿੰਘ ਪ੍ਰੈਸ ਸਕੱਤਰ, ਹਰੀਸ਼ ਸੋਨੀ, ਰਾਜ ਕੁਮਾਰ, ਸੋਹਨ ਲਾਲ ਪੰਛੀ, ਬਲਬੀਰ ਸਿੰਘ, ਮਾਂਘ ਸਿੰਘ, ਪ੍ਰੀਤਮ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਰੋੋਸ਼ਨ ਸ਼ਰਮਾ, ਜਗਦੀਸ਼ ਕੁਮਾਰ, ਓਮ ਪ੍ਰਕਾਸ਼, ਕਾਮਰੇਡ ਸ਼ਕਤੀ, ਬਖ਼ਤਾਵਰ ਸਿੰਘ ਘੜੁੰਮੀ, ਹਰਦੀਪ ਸਿੰਘ, ਸੁਰਿੰਦਰ ਮੱਕੜ, ਅਮ੍ਰਤਪਾਲ ਸਿੰਘ, ਬਲਦੇਵ ਸਿੰਘ ਨੈ ਕਿਹਾ ਕਿ ਯੂਨੀਅਨ ਨੇ ਪੰਜਾਬ ਦੀ ਬਾਦਲ ਸਰਕਾਰ ਨੂੰ ਜਗਾਇਆ ੲੈ ਕਿ ਸਰਕਾਰ ਨੇ ਬੀਤੇ 9 ਵਰ੍ਹਿਆਂ ਤੋਂ ਜੋ ਕਲਾਸ ਫਾਰ ਕਰਮਚਾਰੀਆਂ ਨਟਾਲ ਵਾਅਦੇ ਕੀਤੇ ਸਨ ਉਸਤੋਂ ਸਰਕਾਰ ਮੁਕਰ ਰਹੀ ਹੈ।
ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਕਰਮਚਾਰੀਆਂ ਦੀ ਜਨਵਰੀ ਮਹੀਨੇ ਤੋਂ ਬਣਦੀ 6 ਪ੍ਰਤੀਸ਼ਤ ਡੀਏ ਦੀ ਕਿਸ਼ਤ ਦਿੱਤੀ ਜਾਵੇ, 23 ਮਹੀਨਿਆਂੲ ਦੇ ਬਣਦੇ ਬਕਾਏ ਦੀ ਰਕਮ ਜਲਦੀ ਨਗਦ ਦਿੱਤੀ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਵਰਦੀਆਂ ਦਾ ਬਕਾਇਆ ਜਲਦੀ ਦਿੱਤਾ ਜਾਵੇ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵ, ਕਰਮਚਾਰੀ ਵਿਰੋਧੀ ਪੱਤਰ ਵਾਪਸ ਲਏ ਜਾਣ, ਪੰਜਾਬ ਦੇ ਪੰਜਵੇਂ ਪੇ ਕਮਿਸ਼ਨ ਨੂੰ ਕੇਂਦਰ ਦੇ 6ਵੇਂ ਪੇ ਕਮਿਸ਼ਨ ਦੇ ਨਾਲ ਡੀਲਿੰਗ ਕੀਤਾ ਜਾਵੇ, ਚੋਥਾ ਦਰਜ਼ਾ ਕਰਮਚਾਰੀਆਂ ਨੂੰ ਪੰਜਵੇਂ ਪੇ ਕਮਿਸ਼ਨ ਨੂੰ ਸੋਧਦੇ ਸਮੇਂ ਕੀਤਾ ਗਿਆ ਭੇਦਭਾਵ ਦੂਰ ਕੀਤਾ ਜਾਵੇ, ਦਰਜ਼ਾ ਚਾਰ ਕਰਮਚਾਰੀਆਂ ਦੀ ਸਲਾਨਾ ਤਰੱਕੀ ਵਿਚ ਵਾਧਾ ਕੀਤਾ ਜਾਵੇ, ਚੋਥਾ ਦਰਜ਼ਾ ਕਰਮਚਾਰੀਆਂ ਨੂੰ ਸਫ਼ਰ ਭੱਤਾ, ਰਿਸਕ ਭੱਤਾ ਅਤੇ ਸਪੈਸ਼ਨ ਭੱਤਾ ਬਾਕੀ ਕਰਮਚਾਰੀਆਂ ਦੀ ਤਰ੍ਹਾਂ ਦਿੱਤਾ ਜਾਵੇ, ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਵੇ, ਕੌਂਸਲਿੰਗ ਸਕੀਮ ਲਾਗੂ ਕੀਤੀ ਜਾਵੇ, ਸੀਪੀਐਫ ਸਕੀਮ ਨੂੰ ਰੱਦ ਕਰੇਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬੱਚਿਆਂ ਦੇ ਵਿਆਹ ਦੇ ਲਈ ਕਰਜ਼ਾ ਵਿਆਜ ਰਹਿਤ ਪੰਜ ਲੱਖ ਰੁਪਏ ਦਿੱਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਕੀਤੀ ਜਾਵੇ, ਵਣ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਫੂੰਕ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਮੰਗ ਪੱਤਰ ਸੋਂਪਿਆ।

Check Also

ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …

Leave a Reply