Sunday, October 6, 2024

1984 ਦੇ ਸਮੂਹ ਦੰਗਾਕਾਰੀਆਂ ਦੇ ਹੱਥੋਂ ਮਾਰੇ ਗਏ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ppn05110201609
ਬਠਿੰਡਾ, 5 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸ਼ਹਿਰ ਦੀ ਦੰਗਾ ਪੀੜਤ ਸੁਸਾਇਟੀ ਦੇ ਸਮੂਹ ਪੀੜਤਾਂ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ 1984 ਦੇ ਸਮੂਹ ਦੰਗਾਕਾਰੀਆਂ ਦੇ ਹੱਥੋਂ ਮਾਰੇ ਗਏ  ਪਰਿਵਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ ਧਫ਼ੂਵਾਲੇ ਨੇ ਮੌਜੂਦਾ ਸਰਕਾਰ ਦੇ ਖਿਲਾਫ਼ ਰੋਸ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀ ਦਿੱਤੀ ਗਈ ਸਗੋਂ ਹਰ ਇਕ ਰਾਜਨੈਤਿਕ ਪਾਰਟੀ ਚੋਣਾਂ ਸਮੇਂ ਤਾਂ ਦੰਗਾਂ ਪੀੜਤਾਂ ਦੇ ਮੁੱਦੇ ਚੁੱਕ ਲੈਂਦੇ ਹਨ ਪ੍ਰੰਤੂ ਚੋਣਾਂ ਤੋਂ ਬਾਅਦ ਇਨ੍ਹਾਂ ਨੂੰ ਅਨਗੋਲਿਆ ਕੀਤਾ ਜਾਂਦਾ ਹੈ।  ਉਨ੍ਹਾਂ ਦੇ ਲਾਲ ਕਾਰਡਾਂ ਨੂੰ 32 ਸਾਲਾਂ ਤੋਂ ਠੰਡੇ ਬਿਸਤਰੇ ਵਿਚ ਪਾਇਆ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਨਵਬੰਰ 1984 ਵਿਚ ਉਸ ਸਮੇਂ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਜੋ ਸਿੱਖਾਂ ਦਾ ਅੰਨੇਵਾਹ ਕਤਲੇਆਮ ਕਰਵਾਇਆ ਗਿਆ ਹੈ, ਹਜ਼ਾਰਾਂ ਦੀ ਗਿਣਤੀ ਵਿਚ ਸਿੰਘਾਂ, ਸਿੰਘਣੀਆਂ ਦੀ ਬੇਪੱਤੀ ਕੀਤੀ ਗਈ ਅਤੇ ਬੱਚਿਆਂ ਦਾ ਕਤਲ ਕਰਦਿਆਂ ਜ਼ਰਾਂ ਵੀ ਰਹਿਮ ਨਹੀ ਆਇਆ। 32 ਸਾਲ  ਗੁਜ਼ਰ ਜਾਣ ਦੇ ਬਾਵਜੂਦ ਵੀ ਇਨਸਾਫ਼ ਨਹੀ ਮਿਲਿਆ, ਦਰ ਦਰ ਦੀਆਂ ਠੋਕਰਾਂ ਪਾਣੀਆਂ ਪੈਂਦੀਆਂ ਹਨ, ਪੀੜਤਾਂ ਦੇ ਬੱਚਿਆਂ ਲਈ ਕੋਈ ਸਰਕਾਰੀ ਨੌਕਰੀਆਂ ਵਿਚ ਕੋਟਾ ਨਹੀ , ਨਾ ਹੀ ਰਹਿਣ ਲਈ ਸਰਕਾਰੀ ਪਲਾਂਟ ਜਾਂ ਫਲੈਟ ਦਿੱਤੇ ਜਾ ਰਹੇ ਹਨ। ਇਥੋਂ ਤੱਕ ਕਿ ਕਿਸੇ ਵੀ ਅਧਿਕਾਰੀ ਜਾਂ ਲੀਡਰ ਨਾਲ ਮਿਲਣ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਕਿ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਅਮਰਜੀਤ ਸਿੰਘ ਧਫ਼ੂਵਾਲੇ ਤੋਂ ਇਲਾਵਾ ਗੁਰਮੀਤ ਸਿੰਘ, ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਰਾਕੇਸ਼ ਸਿੰਘ ਜਰਨੈਲ ਸਿੰਘ,ਦਲੀਪ ਸਿੰਘ, ਅਜੈਬ ਸਿੰਘ ਸ਼ਾਨ, ਗੁਰਦੀਪ ਸਿੰਘ, ਦਿਲਬਾਗ ਸਿੰਘ, ਦਲਜੀਤ ਸਿੰਘ,ਰਾਜਿੰਦਰ ਸਿੰਘ, ਜਸਵੀਰ ਸਿੰਘ, ਬਲਜਿੰਦਰ ਸਿੰਘ ਰਾਮੂਵਾਲਾ, ਸੁਰਜੀਤ ਸਿੰਘ, ਜੀਤ ਸਿੰਘ ਕੋਠਾਗੁਰੂ, ਗਿਆਨ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੀਬੀਆਂ ਵੀ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply