Monday, July 8, 2024

ਸਿਹਤ ਵਿਭਾਗ ਬਠਿੰਡਾ ਵੱਲੋਂ ਸਿਹਤ ਜਾਗਰੂਕਤਾ ਮੁਹਿੰਮ ਦਾ ਆਗਾਜ਼ ਗੋਨਿਆਣਾ ਤੋਂ

ppn05110201608
ਬਠਿੰਡਾ, 5 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਵਧੀਆ ਸਿਹਤ ਸੇਵਾਂਵਾ ਨੂੰ ਆਮ ਜਨਤਾ ਦੇ ਦਰ ਤੱਕ ਪਹੁੰਚਾਉਣ ਦੇ ਇੱਕ ਹੋਰ ਉਪਰਾਲੇ ਤਹਿਤ  ਸਿਹਤ ਵਿਭਾਗ ਬਠਿੰਡਾ ਵੱਲੋਂ ‘ਅਵੇਅਰ ਐਂਡ ਕੇਅਰ’ ਦੇ ਸਲੋਗਨ ਹੇਠ ਜਿਲਾ ਬਠਿੰਡਾ ਵਿਖੇ ਬਲਾਕ ਪੱਧਰ ਤੇ ਚਾਰ ਸਿਹਤ ਜਾਗਰੂਕਤਾ ਵੈਨਾਂ ਦੀ ਸਿਹਤ ਸਕੀਮਾਂ ਦਾ ਪਿੰਡ ਪਿੰਡ ਪ੍ਰਚਾਰ ਕਰਨ ਲਈ ਸ਼ੁਰੂਆਤ ਕੀਤੀ ਗਈ। ਜਿਸ ਦਾ ਆਗਾਜ਼ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਵੱਲੋਂ ਸੀ.ਐਚ.ਸੀ. ਗੋਨਿਆਣਾ ਵਿਖੇ ਸਿਹਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇਕੇ ਕੀਤਾ ਗਿਆ ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਠਿੰਡਾ ਨੇ ਕਿਹਾ ਕਿ ਆਧੁਨਿਕ ਜਾਗਰੂਕਤਾ ਸਹੂਲਤਾਂ ਨਾਲ ਲੈਸ ਸਿਹਤ ਜਾਗਰੂਕਤਾ ਵੈਨਾਂ ਪੂਰਾ ਇੱਕ ਮਹੀਨਾ ਜਿਲਾ ਬਠਿੰਡਾ ਵਿਖੇ ਪਿੰਡਾਂ ਅਤੇ ਸਹਿਰਾਂ ਵਿਖੇ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ ਅਤੇ ਹੈਪੇਟਾਈਟਸ ਸੀ ਆਦਿ ਦੇ ਨਾਲ ਨਾਲ ਹੋਰ ਸਿਹਤ ਸਕੀਮਾਂ ਦਾ ਪ੍ਰਚਾਰ ਕਰਨਗੀਆਂ । ਹਰ ਇੱਕ ਵੈਨ ਦੁਆਰਾ ਇੱਕ ਦਿਨ ਵਿੱਚ ਘੱਟੋ ਘੱਟ ਪੰਜ ਪਿੰਡਾਂ ਦਾ ਦੌਰਾ ਕੀਤਾ ਜਾਣਾ ਹੈ, ਇਸਦੇ ਨਾਲ ਹੀ ਹਰ ਦਿਨ ਦੇ ਆਖਰੀ ਪਿੰਡ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਨੁਕੜ ਨਾਟਕ ਰਾਹੀਂ ਵੀ ਆਮ ਜਨਤਾ ਨੂੰ ‘ਸਟੇਅ ਹੈਲਥੀ ਐਂਡ ਫਾਇਨ’ ਦੇ ਸੁਨੇਹੇ ਨਾਲ ਸਿਹਤ ਸਹੁਲਤਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ । ਇਹਨਾਂ ਸਿਹਤ ਜਾਗਰੂਕਤਾ ਵੈਨਾਂ ਦੁਆਰਾ ਆਮ ਜਨਤਾ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਤੋਂ ਬਚਾਅ ਸਬੰਧੀ ਅਤੇ ਸਿਹਤ ਸਕੀਮਾਂ ਜੇ.ਐਸ.ਐਸ.ਕੇ. ਜਿਸ ਤਹਿਤ ਗਰਭਵਤੀ ਔਰਤਾਂ ਦਾ ਗਰਭ ਧਾਰਨ ਤੋਂ ਜਣੇਪੇ ਤੱਕ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਪੂਰਨ ਇਲਾਜ ਮੁਫਤ ਹੈ । ਜੇ.ਐਸ.ਵਾਈ. ਜਿਸ ਤਹਿਤ ਗਰੀਬ ਪਰਿਵਾਰਾਂ ਨਾਲ ਸਬੰਧਿਤ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾ ਵਿਖੇ ਜਣੇਪੇ ਉਪਰੰਤ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਆਦਿ ਦਾ ਵੀ ਪ੍ਰਚਾਰ ਕੀਤਾ ਜਾਵੇਗਾ । ਜਿਲਾ ਬਠਿੰਡਾ ਵਿਖੇ ਇਸ ਮੁਹਿੰਮ ਦੇ ਨੋਡਲ ਅਫਸਰ ਡਾ. ਕੁੰਦਨ ਪਾਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਰੂਰਲ ਡਿਪੈਲਮੈਂਟ ਐਂਡ ਪੰਚਾਇਤ ਵਿਭਾਗ, ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਵਿਭਾਗ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਲੋਕਲ ਬਾਡੀਜ਼ ਦਾ ਸਹਿਯੋਗ ਲਿਆ ਗਿਆ ਹੈ । ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਲਖਵਿੰਦਰ ਸਿੰਘ ਬੀ.ਈ.ਈ., ਸੀ.ਐਚ.ਸੀ. ਗੋਨਿਆਣਾ ਦੇ ਕਾਰਜਕਾਰੀ ਐਸ.ਐਮ.ੳ. ਡਾ. ਰਾਜਿੰਦਰ ਭੂਸ਼ਣ, ਡਾ. ਅਨਿਲ ਗੋਇਲ, ਡਾ. ਜਸਪਾਲ ਸਿੰਘ, ਡਾ. ਸਿਵਾਨੀ ਗੋਇਲ, ਡਾ. ਨਿਸ਼ਾ, ਡਾ. ਸੁਭਾਸ਼ ਅਗਰਵਾਲ, ਸੁਨੀਤਾ ਅਪਥਾਲਮਿਕ ਅਫਸਰ, ਡਾ. ਸਲਵਿੰਦਰ ਕੌਰ, ਪਵਨ ਕੁਮਾਰ ਐਸ.ਆਈ., ਗੁਰਮੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਹੋਰ ਸਿਹਤ ਕਰਮਚਾਰੀ ਹਾਜਿਰ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply