Sunday, October 6, 2024

ਨਾ ਮੁਰਾਦ ਬਿਮਾਰੀ ਤੋਂ ਪੀੜਤ ਪਤਨੀ ਲਈ ਪਤੀ ਨੇ ਲਾਈ ਮਦਦ ਲਈ ਗੁਹਾਰ

ppn05110201610
ਸੰਦੌੜ, 5 ਨਵੰਬਰ (ਭੱਟ ਹਰਮਿੰਦਰ ਸਿੰਘ)- ਪੰਜਾਬ ਵਿਚ ਨਮੁਰਾਦ ਬਿਮਾਰੀਆਂ ਨੇ ਘੇਰਾ ਪਾ ਰੱਖਿਆ ਹੈ ਆਰਥਿਕ ਪਖੋਂ ਕਮਜੋਰ ਪਰਵਾਰ ਕਰਜਾਈ ਹੋ ਕੇ ਬਿਮਾਰੀਆਂ ਨਾਲ ਜੂਝ ਰਹੇ ਮਰੀਜਾਂ ਦਾ ਇਲਾਜ ਕਰਵਾ ਰਹੇ ਹਨ। ਪਰ ਸਰਕਾਰਾਂ ਵਲੋਂ ਦਿਨ ਪਰ ਦਿਨ ਵੱਧ ਰਹੀਆਂ ਲਾ-ਇਲਾਜ ਬਿਮਾਰੀਆਂ ਨੂੰ ਨੱਥ ਪਾਉਣ ਹਿੱਤ ਕੋਈ ਵੀ ਸਾਰਥਕ ਕਦਮ ਨਹੀਂ ਉਠਾਇਆ ਜਾ ਰਿਹਾ।ਬੇਅੰਤ ਮਿਸਾਲਾਂ ਵਿਚੋਂ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਕਸਬਾ ਭਦੌੜ ਦੇ ਵਸਨੀਕ ਗੁਰਬਖ਼ਸ਼ ਸਿੰਘ ਦੀ ਪਤਨੀ ਸੁਖਵੀਰ ਕੌਰ ਜੋ ਕਿ ਖਾਣੇ ਦੀ ਪ੍ਰਕੀਆ ਨੂੰ ਪੂਰੀ ਕਰ ਰਹੀ ਪਿੰਕੇਰੀਆ ਦੇ ਗਲ ਜਾਣ ਬਾਅਦ ਇਲਾਜ ਤੋਂ ਆਰਥਿਕ ਪਖੋਂ ਕਮਜੋਰ ਹੋਣ ਕਾਰਨ ਹਰ ਰੋਜ ਮੌਤ ਦੇ ਨੇੜੇ ਜਾ ਰਹੀ ਹੈ। ਇਸ ਭਿਆਨਕ ਬਿਮਾਰੀ ਤੋਂ ਸੁਖਵੀਰ ਕੌਰ 7-8 ਮਹੀਨਿਆਂ ਤੋਂ ਪੀੜਤ ਹੈ, ਜਿਸ ਦੇ ਇਲਾਜ ਤੇ ਹੁਣ ਤੱਕ 3,00,000 ਤੋਂ ਵੀ ਵੱਧ ਖਰਚਾ ਆ ਚੁੱਕਾ ਹੈ। ਇਹ ਇਲਾਜ ਭਗਤਾ ਭਾਈਕਾ ਤੇ ਬਠਿੰਡਾ ਅਤੇ ਹੁਣ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਕਰਵਾਇਆ ਜਾ ਰਿਹਾ ਹੈ। ਪਰੰਤੂ ਸਿਹਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਆਇਆ। ਕਰਜ਼ਾਈ ਹੋ ਚੁੱਕੇ ਗੁਰਬਖਸ ਸਿੰਘ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ, ਖ਼ਰਚ ਕਰਨ ਤੋਂ ਅਸਮਰਥ ਹੋ ਗਿਆ ਹੈ। ਜੋ ਕਿ ਆਪਣੀ ਪਤਨੀ ਦੇ ਇਲਾਜ ਲਈ ਘਰ ਦਾ ਕੀਮਤੀ ਸਮਾਨ ਅਤੇ ਗਹਿਣੇ ਵੇਚ ਕੇ ਲਾ ਚੁੱਕਾ ਹੈ।ਇਲਾਜ ਤੋਂ ਵਹੀਣੀ ਸੁਖਵੀਰ ਕੌਰ ਨੇ ਆਪਣੀ ਨਵੀਂ ਜ਼ਿੰਦਗੀ ਲਈ ਦਾਨੀ ਅਤੇ ਸਮਾਜ ਸੇਵੀ ਜਥੇਬੰਦੀਆਂ ਅਗੇ ਸਹਾਇਤਾ ਦੀ ਗੁਹਾਰ ਲਗਾਈ ਹੈ।ਸੁਖਵੀਰ ਕੌਰ ਨੇ ਕਿਹਾ ਕਿ ਉਸ ਦਾ ਬੈਂਕ ਅਕਾਊਂਟ ਸਟੇਟ ਆਫ਼ ਪਟਿਆਲਾ ਬਰਾਂਚ ਭਦੌੜ ਦਾ ਖਾਤਾ ਨੰਬਰ 55151312271 ਹੈ ਅਤੇ ਆਈ.ਐਫ.ਐਸ ਕੋਡ ਐਸ.ਟੀ.ਬੀ.ਪੀ 0000032 ਹੈ ਅਤੇ ਫ਼ੋਨ ਨੰਬਰ 08146990140 ਤੇ ਸੰਪਰਕ ਕੀਤਾ ਜਾ ਸਕਦਾ ਹੈ।.

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply