
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਗਾਡਵਿਨ ਪਬਲਿਕ ਸਕੂਲ ਘੱਲੂ ਦੇ ਬੱਚਿਆਂ ਨੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੇ ਸਹੁੰ ਚੁੱਕੀ ਕਿ ਜੀਵਨ ਵਿੱਚ ਕਦੇ ਵੀ ਤੰਮਾਕੂ ਦਾ ਸੇਵਨ ਨਹੀਂ ਕਰਣਗੇ ਅਤੇ ਕਿਸੇ ਵੀ ਨਸ਼ੇ ਨੂੰ ਜੀਵਨ ਵਿੱਚ ਨਹੀਂ ਆਉਣ ਦੇਣਗੇ ਅਤੇ ਆਪਣੇ ਆਸਪਾਸ ਵੀ ਨਸ਼ਾਮੁਕਤ ਬਣਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ ।ਬੱਚਿਆਂ ਨੇ ਬਹੁਤ ਵੱਧੀਆ ਢੰਗ ਨਾਲ ਭਾਰਤ ਮਾਤਾ ਦੀ ਪੁਕਾਰ ਇਕਾਂਗੀ ਡਰਾਮਾ ਪੇਸ਼ ਕੀਤਾ ਜਿਸ ਵਿੱਚ ਤੰਮਾਕੂ ਮਨਾਹੀ ਦਾ ਦਰਦਨਾਕ ਪਹਿਲੂ ਵਿਦਿਆਰਥੀ ਪਾਤਰਾਂ ਨੇ ਬਾਖੂਬੀ ਪੇਸ਼ ਕੀਤਾ ।ਇਸ ਮੌਕੇ ਭਾਰਤ ਮਾਤਾ ਦਾ ਪਾਤਰ ਨਿਭਾਉਣ ਵਾਲੀ ਆਤੀਸ਼ਪ੍ਰੀਤ ਨੇ ਸਚਮੁੱਚ ਹੀ ਆਪਣੇ ਭਾਰਤ ਮਾਤਾ ਦੇ ਪਾਤਰ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ । ਇਸਦੇ ਇਲਾਵਾ ਅੰਗੇਰਜੀ ਵਿੱਚ ਵੀ ਇੱਕ ਡਰਾਮਾ ਖੇਡਿਆ ਗਿਆ ਜਿਸ ਵਿੱਚ ਸੰਸਾਰ ਦਾ ਹਰ ਇੱਕ ਦਿਨ ਤੰਮਾਕੂ ਮਨਾਹੀ ਦਿਵਸ ਹੋਵੇ ਪ੍ਰਤੀ ਪ੍ਰੇਰਿਤ ਕੀਤਾ ਗਿਆ । ਅੰਤ ਵਿੱਚ ਸਕੂਲ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਇਨਾਮ ਵੰਡੇ ਗਏ । ਉਨ੍ਹਾਂ ਨੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹ ਮੁਹਿੰਮ ਆਪਣੇ ਘਰ ਤੋਂ ਸ਼ੁਰੂ ਕਰਣ ਦੀ ਪ੍ਰੇਰਨਾ ਦਿੱਤੀ ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media