Sunday, February 22, 2026

 ਨੋਟਬੰਦੀ ਬਨਾਮ ਕਿਸਾਨ ਦੀ ਕਿਰਤ ਤੇ ਡਾਕਾ ਅਤੇ ਜਾਮਾਂ ਤਲਾਸ਼ੀ?

An employee counts Indian currency notes at a cash counter inside a bank in Kolkata

ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੀਤੇ ਮਹੀਨੇ ਦੇ ਪਹਿਲੇ ਹਫਤੇ ਨੋਟਬੰਦੀ ਦਾ ਸੰਦੇਸ਼ ਜਾਰੀ ਕੀਤਾ ਕਿ 500-1000 ਦੇ ਨੋਟ ਬੰਦ ਅਤੇ ਇਸ ਸੰਦੇਸ਼ ਨੂੰ ਸਰਕਾਰੀ ਖਰਚੇ ਤੇ ਇਸ਼ਤਿਹਾਰਬਾਜ਼ੀ ਕਰ ਖੂਬ ਪ੍ਰਚਾਰਿਆ ਗਿਆ।ਮੋਦੀ ਭਗਤਾਂ ਨੇ ਜਿਥੇ ਇਸ ਨੂੰ ਕਾਲੇ ਧੰਨ ਤੇ ਸਰਜੀਕਲ਼ ਸਟਰਾਈਕ ਦਸਿਆ ਉਥੇ ਹੀ ਵਿਰੋਧੀਆਂ ਨੇ ਇਸ ਫੇਸਲੈ ਨੂੰ ਧੱਕੇਸ਼ਾਹੀ ਗਰੀਬ ਮਾਰ ਕਿਹਾ।ਚਲੋ ਇਹ ਤਾਂ ਸਿਆਸੀ ਬਿਆਨਬਾਜ਼ੀ ਸੀ, ਪਰ ਹਕੀਕਤ ਵਿੱਚ ਮੋਦੀ ਸਾਹਬ ਨੇ ਕਾਲੇ ਧੰਨ ਤੇ ਸਰਜੀਕਲ ਸਟਰਾਈਕ ਨਹੀ ਕੀਤੀ ਸਗੋਂ ਦੇਸ਼ ਵਿੱਚੋ ਸਿਰਫ ਇੱਕ ਫੀਸਦੀ ਲੋਕਾਂ ਕੋਲੋਂ ਕਾਲਾ ਧੰਨ ਕਢਵਾਉਣ ਦੀ ਖਾਤਰ ਦੇਸ਼ ਦੀ ਕਿਸਾਨੀ ਨੂੰ ਹੀ ਮੂੰਧੇ ਮੂੰਹ ਨਹੀ ਪਾਇਆ, ਸਗੋ ਛੋਟੇ ਦੁਕਾਨਦਾਰ, ਟਰਾਂਸਪੋਟਰ, ਛੋਟੇ ਰੈੜੀ ਫੜੀ ਵਾਲੇ ਗਰੀਬ ਲੋਕਾਂ ਦੀ ਜਾਮਾਂ ਤਲਾਸ਼ੀ ਕਰਵਾ ਛੱਡੀ ਜਾਂ ਇਹ ਕਹਿ ਲਵੋ ਕਿ ਕੁੱਝ ਗਿਣਤੀ ਦੇ ਲੋਕਾਂ ਨੂੰ ਨਸੀਹਤ ਦੇਣ ਲਈ ਦੇਸ਼ 99 ਪ੍ਰਤੀਸ਼ਤ ਲੋਕਾਂ ਨੂੰ ਫਾਹੇ ਟੰਗ ਦਿੱਤਾ।ਨੋਟਬੰਦੀ ਦੀ ਮਾਰ ਵਿੱਚ ਸਭ ਤੋ ਪਹਿਲਾਂ ਸੂਬਾ ਪੰਜਾਬ ਆਇਆ, ਕਿਉਕਿ ਇਥੇ ਵਿਆਹ ਸ਼ਾਦੀਆਂ ਦਾ ਸੀਜ਼ਨ ਜੋਬਨ ਤੇ ਸੀ ਇੱਕ ਦਮ ਨੋਟਾਂ ਦੀ ਮਾਰ ਹੇਠ ਲਤਾੜਇਆ ਗਿਆ। ਜਿਸ ਨਾਲ ਗਰੀਬ ਲੋਕਾਂ ਦੀ ਕਿਰਤ ਖੁਸ ਗਈ?
ਨੋਟਬੰਦੀ ਦੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਪਈ ਅਜੇ ਚੌਲਾਂ ਦੀ ਫਸਲ਼ ਦੇ ਰੇਟ ਵਿੱਚੋਂ ਪਏ ਘਾਟੇ ਦੀ ਮਾਰ ਹੇਠੋਂ ਕਿਸਾਨ ਨਹੀ ਸੀ ਨਿਕਲਿਆ ਕਿ ਮੋਦੀ ਦੇ ਨਾਦਰਸ਼ਾਹੀ ਫੁਰਮਾਣ ਨੇ ਕਿਸਾਨਾਂ ਨੂੰ ਫੇਰ ਘੱਟੇ ਰੋਲ ਦਿੱਤਾ।ਝੋਨੇ ਦੀ ਅਗੇਤੀ ਕਿਸਮ ਜਲਦੀ ਮੰਡੀਆਂ ਵਿੱਚ ਘੱਟ ਭਾਅ ‘ਤੇ ਕਿਸਾਨ ਇਸ ਲਈ ਵੇਚ ਆਇਆ ਕਿ ਮਗਰੋ ਮਟਰ ਆਲੂ ਜਾਂ ਹੋਰ ਸਬਜੀ ਦੀ ਬਿਜਾਈ ਕਰ ਕਿ ਘਰ ਪੂਰਾ ਹੋ ਜਾਵੇਗਾ।ਇਸ ਤਾਂਗ ਵਿੱਚ ਕਿਸਾਨ ਨੇ ਹੱਡ ਭੰਨਵੀ ਮਿਹਨਤ ਨਾਲ ਇੱਕ ਵਾਰ ਫੇਰ ਆਸ ਦੇ ਕੁੰਡੇ ਖੜਕਾਏ ਪਰ ਕੀ ਪਤਾ ਸੀ ਕਿ ਇਸ ਵਾਰ ਕੋਈ ਹੋਰ ਅਲਾਮਤ ਨਹੀ ਚੰਬੜਣੀ ਸਗੋਂ ਦੇਸ਼ ਨੂੰ ਚਲਾਉਣ ਵਾਲਾ ਲੰਬੜਦਾਰ ਹੀ ਕਿਰਤ ਲੁੱਟ ਬਣ ਜਾਵੇਗਾ।ਇਹ ਦੱਸਣ ਦੀ ਲੋੜ ਨਹੀ ਸੌਣੀਂ ਦੀ ਫਸਲ ਤੋ ਕਿਸਾਨਾਂ ਨੂੰ ਕੀ ਬਚਿਆ, ਝੋਨੇ ਦੀ ਫਸਲ ਤੋ ਹੋਈ ਆਮਦਨ ਹਰ ਤਰਾਂ ਦੇ ਮੀਡੀਆ ਵਿੱਚ ਸੁਰਖੀਆਂ ਬਟੋਰ ਚੁੱਕੀ ਹੈ।ਮਸਾਂ ਹੀ ਰੋ ਪਿੱਟ ਕੇ ਕਿਸਾਨ ਦੇ ਪੱਲੇ ਤੇਰਾਂ ਤੋ ਸੋਲਾਂ ਹਜਾਰ ਪਿਆ ਹੈ ਅਤੇ ਮਟਰ ਦੀ ਇੱਕ ਏਕੜ ਬਿਜਾਈ ਤੇ ਇਨਾਂ ਖਰਚਾ ਆ ਜਾਂਦਾ ਹੈ, ਮਟਰ ਦੀ ਫਸਲ ਦੀ ਤੁੜਵਾਈ ਦੋ ਤੋਂ ਤਿੰਨ ਰੁਪਏ ਪ੍ਰਤੀ ਕਿਲੋ ਹੈ ਤੇ ਪੱਚੀ ਰੁਪਏ ਸਮਰਥਨ ਮੁੱਲ ਵਾਲੇ ਮਟਰ ਮੰਡੀਆਂ ਵਿੱਚ ਪੰਜ ਤੋ ਛੇ ਰੁਪਏ ਕਿਲੋ ਵੀ ਕੋਈ ਲੈਣ ਨੂੰ ਤਿਆਰ ਨਹੀ ਏਸੇ ਤਰਾਂ ਹੀ ਆਲੂ ਦੀ ਫਸਲ ਤੇ ਵੀ ਖਰਚਾ ਵੀਹ ਹਜਾਰ ਤੋਂ ਪਾਰ ਹੈ, ਪਰ 10  ਰੁਪਏ ਸਮਰਥਨ ਮੁੱਲ ਵਾਲੇ ਆਲੂ ਦੋ ਰੁਪਏ ਕਿਲੋਂ ਕੋਈ ਵਪਾਰੀ ਲੈਣ ਨੂੰ ਤਿਆਰ ਨਹੀ।ਗੋਭੀ ਦੀ ਫਸਲ ਵੀ ਇਸ ਨੋਟਬੰਦੀ ਨੇ ਕੌਡੀਓਂ ਖੋਟੀ ਕਰ ਦਿੱਤੀ ਹੈ। ਦੇਸੀ ਘਿਉ ਤੋਂ ਵੀ ਚਿੱਟੇ ਗੋਭੀ ਦੇ ਫੁੱਲ ਇਸ ਵਾਰ ਸਬਜੀ ਮੰਡੀ ਵਿੱਚ ਰੁਲ ਚੁੱਕੇ ਹਨ।ਦੋ ਰੁਪਏ ਪ੍ਰਤੀ ਕਿਲੋ ਗੋਭੀ ਮੰਡੀਆਂ ਵਿੱਚ ਵਿਕ ਰਹੀ ਹੈ।ਮੀਡੀਆ ਅਤੇ ਮੋਦੀ ਭਗਤ ਜੋਰਾਂ ਸ਼ੋਰਾਂ ਵਿੱਚ ਨੋਟਬੰਦੀ ਨੂੰ ਕਾਲੇ ਧੰਨ ਤੇ ਸਰਜੀਕਲ਼ ਸਟਰਾਈਕ ਦੱਸ ਰਿਹਾ, ਪਰ ਕੌੜਾ ਸੱਚ ਇਹ ਹੈ ਕਿ ਕਿਸਾਨ ਦੀ ਕਿਰਤ ‘ਤੇ ਸਰਜੀਕਲ ਸਟਰਾਈਕ ਹੈ।ਸਬਜੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੀ ਪੂਰੀ ਵਾਹ ਲਾ ਕਿ ਪਹਿਲਾ ਮਿੱਟੀ ਵਿੱਚੋ ਪੈਸਾ ਇਕੱਠਾ ਕਰਦੇ ਹਨ, ਫਿਰ ਉਹ ਸਾਰੇ ਦਾ ਸਾਰਾ ਸਬਜ਼ੀ ਦੀ ਕਾਸ਼ਤ ਕਰਨ ਵਾਸਤੇ ਮਿੱਟੀ ਵਿੱਚ ਹੀ ਲਾ ਦਿੰਦੇ ਹਨ।ਆਸ ਹੂੰਦੀ ਹੈ ਕਿ ਸਬਜ਼ੀ ਦੀ ਫਸਲ ਆਉਣ ‘ਤੇ ਪ੍ਰਵਾਰਿਕ ਖਰਚੇ ਚੱਲ ਜਾਣਗੇ।ਇਸ ਵਾਰ ਮੋਦੀ ਦੀ ਨੋਟਬੰਦੀ ਕਿਸਾਨਾਂ ਦੀ ਕਿਸਮਤ ਤੇ ਬਿਜਲੀ ਬਣ ਡਿੱਗ ਪਈ ਜਿਸ ਨਾਲ ਕਿਸਾਨ ਦੇ ਸੁਪਨੇ ਹੀ ਨਹੀ ਸੜੇ ਬਲਕਿ ਕਿਸਮਤ ਵੀ ਸੜ ਚੁੱਕੀ ਹੈ।ਕਈ ਕਿਸਾਨਾਂ ਨੇ ਆਪਣੀ ਗੋਭੀ, ਮਟਰ ਆਲੂ, ਗਾਜਰ ਸਾਗ, ਦੀ ਫਸਲ ਦੀ ਤੁੜਵਾਈ ਮਹਿੰਗੀ ਹੋਣ ਅਤੇ ਮੰਡੀ ਵਿੱਚੋਂ ਫਸਲ ਦਾ ਵਾਜਬ ਰੇਟ ਨਾ ਮਿਲਣ ਕਾਰਨ ਫਸਲ ਜਮੀਨ ਵਿੱਚ ਹੀ ਵਾਹ ਦਿੱਤੀ ਹੈ।ਉਪਰੋਂ ਕਣਕ ਦੀ ਬਿਜਾਈ ਵੀ ਡਾਢੀ ਲੈਟ ਹੋ ਚੁੱਕੀ ਹੈ, ਜਿਸ ਨਾਲ ਕਣਕ ਦੀ ਫਸਲ ਦੇ ਝਾੜ ਦੇ ਘਾਟੇ ਦੀ ਕਿਸਾਨ ਨੂੰ ਪਈ ਮਾਰ ਦਾ ਆਖਰ ਕੌਣ ਜੁੰਮੇਵਾਰ ਹੈ? ਨੋਟਬੰਦੀ ਦੌਰਾਨ ਲਿਤਾੜਿਆ ਕਿਸਾਨ ਪਤਾ ਨਹੀ ਕਿੰਨੀਆਂ ਛਿਮਾਹੀਆਂ ਕਿੰਨੇ ਸਾਲ ਉਠ ਨਹੀ ਸਕੇਗਾ ।
ਨੋਟਬੰਦੀ ਹੋਣ ਕਾਰਨ ਜਿਹੜੇ ਕਿਸਾਨ ਡੇਅਰੀ ਫਾਰਮ ਦੇ ਧੰਦੇ ਨਾਲ ਜੁੜੇ ਹਨ ਉਹਨਾਂ ਕਿਸਾਨਾਂ ਦੀ ਵੀ ਦੁੱਧਬੰਦੀ ਹੋ ਚੁੱਕੀ ਹੈ ਭਾਵੇ ਕਿ ਇਸ ਦਾ ਅਸਰ ਦੁੱਧ ਦੇ ਰੈਟ ਤੇ ਬਹੁਤਾ ਨਹੀ ਪਿਆ ਪਰ ਦੁੱਧ ਦੀ ਰਕਮ ਬੈਂਕਾਂ ਵਿੱਚ ਆਉਣ ਕਾਰਨ ਗਾਵਾਂ ਮੱਝਾਂ ਨੂੰ ਪਾਉਣ ਵਾਲਾ ਦਾਣਾ ਕਿਸਾਨ ਨੂੰ ਨਹੀ ਮਿਲ ਰਿਹਾ ਕਿਉਕਿ ਬੈਂਕਾਂ ਕੋਲ ਕੈਸ਼ ਨਹੀ ਉਹਨਾਂ ਕੋਲ ਸਿਰਫ ਕੈਸ਼ ਆਪਣੇ ਜੋਟੀਦਾਰਾਂ ਅਤੇ ਸ਼ਾਹੂਕਾਰਾਂ ਵਾਸਤੇ ਹੈ ਅਤੇ ਜਿਹੜੀ ਫੀਡ ਮਾਰਕਫੈਡ ਕਿਸਾਨਾਂ ਨੂੰ ਮੁਹੱਈਆ ਕਰਵਾ ਰਿਹਾ ਹੈ ।ਉਸ ਦੀ ਕੁਵਾਲਟੀ ਅਤੇ ਰੇਟ ਕਿਸਾਨ ਨੂੰ ਵਾਰਾ ਨਹੀ ਖਾਂਦੇ ਜਿਸ ਨਾਲ ਪਸ਼ੂਆਂ ਨੂੰ ਦਾਣਾ ਨਾ ਮਿਲਣ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਚੋਖੀ ਗਿਰਾਵਟ ਆਈ ਹੈ।ਕਿਸਾਨ ਪਹਿਲਾਂ ਅਣਗਿਣਤ ਬਿਪਤਾਂਵਾਂ ਨਾਲ ਘਿਰਿਆ ਸੀ ਉਪਰੋ ਨੋਟਬੰਦੀ ਨੇ ਆਰਥਿਕ ਹਲਾਤਾਂ ਦੀ ਡੂੰਗੀ ਖੱਡ ੳੰਦਰ ਧੱਕਾਂ ਦੇ ਦਿੱਤਾ ਜਿਥੋ ਨਿਕਲਣਾ ਲੂਲੇ ਦੇ ਪਹਾੜ ਚੱੜਨ ਬਰਾਬਰ ਹੈ।ਦੂਜੇ ਬੰਨੇ ਨੋਟਬੰਦੀ ਦੀ ਬਿਪਤਾ ਗਰੀਬ ਤਬਕੇ ਨੂੰ ਵੀ ਪਈ ਹੈ। ਨਿੱਤ ਰੋਜ ਦੀ ਦਿਹਾੜੀ ਕਰਕੇ ਆਪਣੇ ਪੇਟ ਨੂੰ ਝੁਲਕਾ ਦੇਣ ਵਾਲਾ ਗਰੀਬ ਰੋਟੀਓਂ ਆਤਰ ਹੋਇਆ ਪਿਆ ਹੈ, ਆਪਣਾ ਦਿਹਾੜੀ ਦੱਪਾ ਛੱਡ ਕੇ ਬੈਕਾਂ ਦੀਆ ਲਾਈਨਾਂ ਵਿੱਚ ਲੱਗਾ ਗਰੀਬ ਨਾਲੇ ਆਪਣੀ ਕਿਸਮਤ ਨੂੰ ਕੋਸਦਾ ਹੈ, ਨਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗਰੀਬ ਆਪਣੀ ਜਾਮਾਂ ਤਲਾਸ਼ੀ ਕਰਾਉਣ ਮਗਰੋਂ ਹੁਣ ਓੁਹੀ ਪੇਸੈ ਲੈਣ ਖਾਤਰ ਬੈਂਕ ਮੁਲਾਜਮਾਂ ਦੇ ਹਾੜੇ ਕੱਢ ਰਹੈ ਹਨ।ਸਾਰੀ ਦਿਹਾੜੀ ਲਾਈਨ ਵਿੱਚ ਲੱਗਣ ਮਗਰੋਂ ਅਖੀਰ ਟਹੀਏ ਵਰਗਾ ਜਵਾਬ ਮਿਲਦਾ ਹੈ ਜੇਕਰ ਪੈਸਾ ਮਿਲਦਾ ਵੀ ਹੈ ਤਾਂ ਦੋ ਹਜਾਰ ਦਾ ਇੱਕ ਨੋਟ ਜਿਸ ਨੂੰ ਤੁੜਵਾਉਣ ਲਈ ਗਰੀਬ ਦੁਕਾਨਦਾਰਾਂ ਅਤੇ ਸ਼ਾਹੂਕਾਰਾਂ ਦੇ ਤਰਲੇ ਕਰਦਾ ਫਿਰਦਾ ਹੈ ਤੇ ਅੱਗਿਓਂ ਸ਼ਾਹੂਕਾਰ ਪੇਸੈ ਤੋੜਨ ਲਈ ਗਰੀਬ ਦੇ ਗਿਟਿਆਂ ਵਿੱਚ ਕਾਟ ਕੁਹਾੜਾ ਮਾਰਦੇ ਹਨ।
ਕਿਤੇ ਗਰੀਬ ਆਪਣੀ ਮਾਂ ਦੇ ਸਰੀਰ ਨੂੰ ਲੈ ਕਿ ਸਸਕਾਰ ਲਈ ਧੱਕੇ ਖਾ ਰਿਹਾ ਹੈ ਅਤੇ ਕਿਤੇ ਕੋਈ ਹਸਪਤਾਲਾਂ ਵਿੱਚ ਪੈਸਾ ਨਾ ਹੋੋਣ ਦੀ ਵਜ੍ਹਾ ਕਾਰਨ ਜਾਨ ਗਵਾ ਰਿਹਾ ਹੈ, ਕਿਤੇ ਬਾਪ ਆਪਣੀ ਧੀ ਨੂੰ ਬੂਹਿਉ ਉਠਾਣ ਲਈ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਦੁੱਖੋਂ ਜਹਾਨੋ ਤੁਰ ਜਾਂਦਾ ਹੈ। ਕਿਤੇ ਆਪਣੇ ਔਲਾਦ ਦੇ ਇਲਾਜ ਲਈ ਬਾਪ ਸਲਫਾਸ ਨਿਗਲ ਜਾਂਦਾ ਹੈ ਲਾਹਨਤ ਹੈ ਇਹੋ ਜਿਹੇ ਆਰਥਿਕ ਸੁਧਾਰਾਂ ‘ਤੇ ਜੇਕਰ ਸੁਧਾਰ ਲਿਆਉਣੇ ਹੀ ਸਨ ਤਾਂ ਪਹਿਲਾਂ ਤਿਆਰੀ ਕਰਨੀ ਚਾਹੀਦੀ ਸੀ। ਕਿਸੇ ਬੰਨੇ ਤਾਂ ਭਾਜਪਾ ਦੇ ਚੋਟੀ ਲੀਡਰਾਂ ‘ਤੋ ਕਰੋੜਾ ਦਾ ਕਾਲਾ ਧੰਨ ਫੜਿਆ ਜਾਂਦਾ ਹੈ ਕਿਤੇ ਤੇਲ ਪੰਪਾਂ ਵਾਲੇ ਕਰੋੜਾਂ ਰੁਪਇਆਂ ਚਿੱਟਾ ਕਰ ਜਾਂਦੇ ਹਨ, ਕਿਤੇ ਦੇਸ਼ ਵਿੱਚ ਵਿਆਹ ਸ਼ਾਦੀਆਂ ‘ਤੇ ਕਰੋੜਾਂ ਖਰਚਿਆ ਜਾ ਰਿਹਾ ਹੈ ਅਤੇ ਕਿਤੇ ਢਾਈ ਲੱਖ ਰੁਪਏ ਲੈਣ ਲਈ ਜਿਲੇ ਦੇ ਡੀ.ਸੀ ਦੀ ਮੰਜੂੂਰੀ ਨਾਲ ਬਿੱਲ ਮੰਗੇ ਜਾ ਰਹੇ ਹਨ। ਤਰਕ ਬੜੇ ਕਮਾਲ ਦੇ ਹਨ ਬੈਂਡ ਵਾਲਿਆਂ ਦਾ ਬਿੱਲ ਲਿਆਓ ਕੱਪੜੇ, ਲੇਵਰ ਦੱਸੋ ਕਿੰਨੀ ਵਾ ਇਸ ਦਾ ਬਿੱਲ ਲਿਆਓ।ਦੱਸੋ ਗਰੀਬ ਕਿਹੜੀ ਏਜੰਸੀ ਖੋਲ ਬੈਠਾ ਹੈ ਜਿਹੜਾ ਤੁਹਾਨੂੰ ਆਪਣੀ ਦਿਹਾੜੀ ਦੇ ਬਿੱਲ ਕਟਵਾ ਕੇ ਦਵੇ।ਇਹ ਕਿਹੋ ਜਿਹੇ ਸੁਧਾਰ ਹਨ ਜਿਹੜੇ ਸਿਰਫ ਮੰਤਰੀਆਂ ਜਾਂ ਸਰਕਾਰ ਭਾਈਵਾਲਾਂ ਨੁੰ ਮਿਲੇ।ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਵਾਕਿਆ ਹੀ ਗਰੀਬ ਅਮੀਰ ਵਿੱਚ ਬਰਾਬਰਤਾ ਲਿਆਉਣੀ ਚਹੁੰਦੇ ਹਨ ਤਾਂ ਇਮਾਨਦਾਰੀ ਨਾਲ ਦੇਸ਼ ਦੇ ਮੌਜੂਦਾ ਅਤੇ ਸਾਬਕਾ ਮੰਤਰੀ, ਐਮ.ਪੀ, ਐਮ.ਐਲ.ਏ, ਜਾਂ ਸਰਕਾਰ ਵਿੱਚ ਘੁੰਮਣ ਵਾਲੀਆਂ ਕੁਰਸੀਆਂ ‘ਤੇ ਬੈਠੇ ਹਨ। ਉੱਨਾਂ ਦਾ ਡਾਟਾ ਆਮ ਲੋਕਾਂ ਵਿੱਚ ਜਨਤਕ ਕਰ ਦੇਣ ਕਿ ਕਿਸ ਬੰਦੇ ਨੇ ਕਿਹੜੀ ਬੈਂਕ ਵਿੱਚੋ ਲਾਈਨ ਵਿੱਚ ਲੱਗ ਕਿ ਪੇਸੈ ਕੱਢਵਾਏ ਹਨ? ਸਟੇਜਾਂ ‘ਤੇ ਲੱਛੇਦਾਰ ਭਾਸ਼ਣ ਦੇਣ ਨਾਲ ਦੇਸ਼ ਦੀ ਬਿਪਤਾ ਦੂਰ ਨਹੀ ਹੋਵੇਗੀ।ਇਸ ਲਈ ਕੋਈ ਤੱਗੜੀ ਯੋਜਨਾਬੰਦੀ ਦੀ ਲੋੜ ਹੈ ਦੇਸ਼ ਦੇ ਵਿੱਤ ਮੰਤਰੀ ਜੇਟਲੀ ਸਾਹਬ ਦਾ ਤਰਕ ਹੈ ਕਿ ਦੇਸ਼ ਦੀ ਅਬਾਦੀ ਜਿਆਦਾ ਹੋਣ ਕਾਰਨ ਬੈਂਕਾਂ ਅੱਗੇ ਲਾਈਨਾਂ ਵਧੇਰੇ ਹਨ ਦੱਸੋ ਜਿ ਇਹਨੀ ਗੱਲ ਦਾ ਵਿੱਤ ਮੰਤਰੀ ਨੂੰ ਪਤਾ ਸੀ, ਫਿਰ ਨੋਟਬੰਦੀ ਤੋ ਪਹਿਲਾਂ ਨਸਬੰਦੀ ਕਰਵਾ ਲੈਣੀ ਚਾਹੀਦੀ ਸੀ।ਵਿਰੋਧੀ ਧਿਰ ਵੀ ਪੂਰੇ ਯੋਯਨਾਬੱਧ ਤਰੀਕੇ ਨਾਲ ਸਰਕਾਰ ਨੂੰ ਘੇਰਣ ਵਿੱਚ ਅਸਫਲ ਰਹੀ ਹੈ।ਲੋਕ ਹਰ ਰੋਜ ਲਾਈਨਾਂ ਵਿੱਚ ਲੱਗੇ ਹਨ।ਵਿਰੋਧੀ ਧਿਰ ਅਤੇ ਸਰਕਾਰ ਆਪਸ ਵਿੱਚ ਮੇਹਣਿਓ ਮਿਹਣੀ ਹੋ ਰਹੇ ਹਨ। ਗਰੀਬ ਦਾ ਪ੍ਰਨਾਲਾ ਓਥੇ ਦਾ ਓਥੇ ਹੀ ਹੈ ਜੇਕਰ ਫੈਸਲਾ ਚੰਗਾ ਹੈ ਤਾਂ ਚੰਗੇ ਪ੍ਰਬੰਧਾਂ ਦੀ ਵੀ ਸਖਤ ਲੋੜ ਹੈ ਨਹੀ।ਆਉਣ ਵਾਲੇ ਸਮੇਂ ਅੰਦਰ ਲਾਈਨਾਂ ਵਿੱਚ ਲੱਗੇ ਲੋਕਾਂ ਨੂੰ ਸੜਕਾਂ ਚੌਕਾਂ ਵਿੱਚ ਆਉਣ ਲੱਗਿਆਂ ਬਹੁਤੀ ਦੇਰ ਨਹੀ ਲੱਗਣੀ, ਸਮੇਂ ਤੋ ਪਹਿਲਾਂ ਜਾਗਣ ਦੀ ਲੋੜ ।

nishan-singh-musse

ਨਿਸ਼ਾਨ ਸਿੰਘ ਮੂਸੇ
ਮੋ-9876730001 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply