Sunday, February 22, 2026

ਸ਼ਹੀਦ ਸਾਹਿਬਜ਼ਾਦਾ ਫਤਹਿ ਸਿੰਘ ਜੀ

SAhibzada Fateh S
ਸਹਿਬਜ਼ਾਦਾ ਬਾਬਾ ਫਤਹਿ ਸਿੰਘ ਦਾ ਜਨਮ 12 ਦਸੰਬਰ 1699 ਈ: ਨੂੰ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ।ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਮਾਤਾ ਸੁੰਦਰੀ ਜੀ (ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਭਾਈ ਦਿਆ ਸਿੰਘ ਦੀ ਹਿਫਾਜਤ ਵਿੱਚ ਦਿੱਲੀ ਜਾ ਪੁੱਜੇ।ਗੁਰੂ ਜੀ ਦੇ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ,ਸਿੰਘਾਂ ਦੇ ਜਥੇ ਨਾਲੋਂ ਨਿਖੜ ਗਏ।ਰਸੋਈਆ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਆਇਆ। ਗੰਗੂ ਘਰ ਆ ਕੇ ਬੇਈਮਾਨ ਹੋ ਗਿਆ।ਮਾਤਾ ਜੀ ਦੇ ਪਾਸ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਨੀਅਤ ਬਦਲ ਗਈ।ਉਹ ਇੰਨ੍ਹਾਂ ਨੂੰ ਫੜਾ ਕੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸੋਹਰਤ ਲੈਣਾ ਚਾਹੁੰਦਾ ਸੀ। ਦੂਜੇੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਨੇ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਫੜ ਲਿਆ ਗਿਆ ਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।
ਵਜੀਦ ਖਾਂ ਸੂਬਾ ਸਰਹੰਦ ਨੇ ਆਪਣੇ ਧਰਮ ਦੇ ਕਾਜੀਆਂ ਦੀ ਬੈਠਕ ਬੁਲਾਈ ਅਤੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਉਨ੍ਹਾਂ ਤੋਂ ਵਿਚਾਰ ਪੁੱਛੇ ਗਏ। ਉਲਮਾਵਾਂ ਫੈਸਲਾ ਦਿੱਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ।ਮਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਇਸ ਸਭਾ ਵਿੱਚ ਹਾਜਰ ਸੀ, ਉਸ ਨੇ ਇਨ੍ਹਾਂ ਛੋਟੇ ਬੱੱਚਿਆਂ ਦੀ ਹਮਦਰਦੀ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਕਿ ਇੰਨ੍ਹਾਂ ਮਸ਼ੂਮ ਬੱਚਿਆਂ ਨੂੰ ਇਹ ਸਜਾ ਨਾ ਦਿੱਤੀ ਜਾਵੇੇ,ਉਸ ਦੀ ਦਲੀਲ ਸੀ ਕਿ ”ਇਨ੍ਹਾਂ ਮਾਸੂਮ ਤੇ ਬੇਗੁਨਾਹ ਬੱਚਿਆਂ ਨੇ ਕਿਸੇ ਦਾ ਕੀ ਵਿਗਾੜਿਆ ਹੈ?” ਮਲੇਰਕੋਟਲਾ ਦੇ ਨਵਾਬ ਨੇ ਕਿਹਾ ਕਿ ਦੁਸ਼ਮਣੀ ਤਾਂ ਇਨਾਂ ਦੇ ਪਿਤਾ ਨਾਲ ਹੈ। ਉਸ ਨਾਲ ਜੋ ਮਰਜੀ ਸਲੂਕ ਕਰੋ, ਪਰ ਬੱਚਿਆਂ ਤੇ ਇਹ ਕਹਿਰ ਨਹੀਂ ਢਾਹੁਣਾ ਚਾਹੀਦਾ। ਵਜੀਦ ਖਾਂ ਵੀ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਸਹਿਮਤ ਹੋ ਗਿਆ ਸੀ।ਇਹ ਸਭ ਕੁੱਝ ਸੁਣ ਕੇ ਸੂਬੇ ਦਾ ਵਫਾਦਾਰ ਸੁੱਚਾ ਨੰਦ ਵਜੀਰ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ।ਦੁਸਮਣ ਦੇ ਪੁੱਤਰਾਂ ਤੇ ਤਰਸ ਕਰਕੇ ਛੱਡ ਦੇਣਾ ਤਾਂ ਗਲਤ ਫੈਸਲਾ ਹੈ ਅਤੇ ਤੁਸੀ ਇਸ ਸਮੇਂ ਇੰਨ੍ਹਾਂ ਨੁੰ ਸਜਾ ਦੇਣ ਤੋਂ ਰਿਆਇਤ ਕੀਤੀ ਤਾਂ ਇਹ ਆਪਣੇ ਪਿਤਾ ਨਾਲ ਰਲਕੇ ਤੁਹਾਡਾ ਜਿਉਣਾ ਹਰਾਮ ਕਰ ਦੇਣਗੇ। ਸੂਬੇ ਨੂੰ ਸੁੱਚਾ ਨੰਦ ਵੱਲੋਂ ਦਿੱਤੀ ਗਈ ਇਸ ਸਲਾਹ ਦੀ ਸਭਾ ਚ ਬੈਠੇ ਕਾਜ਼ੀਆਂ ਨੇ ਵੀ ਹਮਾਇਤ ਕੀਤੀ। ਉਨ੍ਹਾਂ ਸਹਿਬਜ਼ਾਦਿਆਂ ਨੂੰ ਮੌਤ ਜਾਂ ਇਸਲਾਮ ਕਬੂਲ ਕਰ ਲੈਣ ਦਾ ਫਤਵਾ ਸੁਣਾ ਦਿੱਤਾ।ਅਜਿਹਾ ਫਤਵਾ ਸੁਣ ਕੇੇ ਨਵਾਬ ਮਲੇਰਕੋਟਲਾ ਅਣਮਨੁੱਖੀ ਅਤੇ ਗੈਰ ਲੋਕਰਾਜ਼ੀ ਫਤਵੇ ਦੇ ਰੋਸ ਵਜੋਂ ਭਰੀ ਕਚਹਿਰੀ ਵਿੱਚੋਂ ਉੱਠ ਕੇ ਬਾਹਰ ਚਲਾ ਗਿਆ।ਉਸ ਸਮੇਂ ਸਾਹਿਬਜ਼ਾਦਾ ਫਤਹਿ ਸਿੰਘ ਜੀ ਪੰਜ ਸਾਲਾਂ ਦੇ ਸਨ।ਕਾਜ਼ੀਆਂ ਨੇ ਉਨਾਂ ਨੂੰ ਦੁਬਾਰਾ ਫਿਰ ਆਪਣੀ ਜਾਨ ਬਚਾੳੇਣ ਲਈ ਇਸਲਾਮ ਕਬੂਲ ਕਰ ਲੈਣ ਦੀ ਸਲਾਹ ਦਿੱਤੀ,ਪਰ ਉਨ੍ਹਾਂ ਬੜੇ ਹੌਸ਼ਲੇ ਤੇ ਬੁਲੰਦ ਅਵਾਜ਼ ਨਾਲ ਕਿਹਾ ਕਿ ਮੌਤ ਨਾਲੋਂ ਸਾਨੂੰ ਧਰਮ ਪਿਆਰਾ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜੋ ਮੌਤ ਤੋਂ ਨਹੀਂ ਡਰਦੇ। ਤੁਸੀ ਆਪਣਾ ਸਾਰਾ ਜੋਰ ਲਾ ਵੇਖੋ ਪਰ ਜਬਰ ਅੱਗੇ ਸਬਰ ਨੇ ਝੁਕਣਾ ਨਹੀਂ।ਉਨ੍ਹਾਂ ਸਾਹਮਣੇ ਕਾਜ਼ੀਆਂ ਦਾ ਫੈਸਲਾ ਰੱਖਿਆ ਗਿਆ, ਪਰ ਸਿਦਕ ਦੇ ਪੱਕੇ ਗੁਰੂ ਦੇ ਬੇਟਿਆਂ ਨੇ ਇਸਲਾਮ ਕਬੂਲਣ ਦੇ ਮੁਕਾਬਲੇ ਮੌਤ ਨੂੰ ਹੀ ਪਹਿਲ ਦਿੱਤੀ।ਇਸਲਾਮ ਧਰਮ ਨਾ ਕਬੂਲ ਕਰਨ ਤੇ ਮਾਸ਼ੂਮ ਤੇ ਬੇਕਸੂਰ ਬੱਚਿਆਂ ਨੂੰ ਮੌਤ ਦੀ ਸਜਾ ਸੁਣਾ ਦਿੱਤੀ। ਸਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਆਖਿਰ ਸ਼ਹੀਦ ਕਰ ਦਿੱਤਾ ਗਿਆ।ਇਨ੍ਹਾਂ  ਦੋਨਾਂ ਨਿੱਕੀਆਂ ਜਿੰਦਾਂ ਨੂੰ ਸ਼ਹੀਦ ਕਰਕੇ ਸੂਬੇ ਨੇ ਸਮਝਿਆ ਕਿ ਉਸ ਨੇ ਸਿੱਖੀ ਦਾ ਖੁਰਾ ਖੋਜ ਮਿਟਾ ਦਿੱਤਾ ਹੈ,ਪਰ ਇਹ ਉਸਦੀ ਗਲਤ ਫਹਿਮੀ ਸੀ। ਕੁੱਝ ਸਮੇਂ ਬਾਅਦ ਸਿੱਖ ਇਤਿਹਾਸ ਦੇ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਫੌਜਾਂ ਨਾਲ ਸਰਹੰਦ ਤੇ ਹਮਲਾ ਕਰਕੇ ਸਹਿਰ ਦੀ ਇੱਟ ਨਾਲ ਇੱਟ ਖੜਕਾ ਕੇ, ਮਾਸ਼ੂਮ ਜਿੰਦੜੀਆਂ ਦੇ ਕਾਤਲਾਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ।

gurjivan singh sidhu nathana

 ਗੁਰਜੀਵਨ ਸਿੰਘ ਸਿੱਧੂ ਨਥਾਣਾ                            
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
 ਮੋਬਾਇਲ: 9417079435
ਮੇਲ : jivansidhus@gmail.com

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply