
ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਬਰਹਮਲੀਨ ਸਵਾਮੀ ਬਿਮਲਾਨੰਦ ਸਰਸਵਤੀ ਜੀ ਮਹਾਰਾਜ ਦੀਆਂ ੩੬ਵਾਂ ਬਰਸੀ ਤੇ ਸ਼੍ਰੀ ਸਾਧੁ ਆਸ਼ਰਮ ਵਿੱਚ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਸਵਾਮੀ ਜੀ ਦੀਆਂ ਸ਼ਿਖਿਆਵਾਂ ਨੂੰ ਯਾਦ ਕਰ ਉਨ੍ਹਾਂ ਦਾ ਅਨੁਸਰਨ ਕਰਨ ਦਾ ਸੰਕਲਪ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਸਵਾਮੀ ਜੀ ਦੇ ਸਾਥੀ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਹਾਰਾਜ ਦੀਆਂ ੩੬ਵਾਂ ਬਰਸੀ ਤੇ ਸ਼੍ਰੀ ਸਾਧੁ ਆਸ਼ਰਮ ਵਿੱਚ ਸਵੇਰੇ 6 ਤੋਂ 7 ਵਜੇ ਤੱਕ ਪੰਚਾਅੰਮ੍ਰਿਤ ਇਸਨਾਨ ਕਰਵਾਇਆ ਗਿਆ ਅਤੇ ਮਹਾਰਾਜ ਦੇ ਸਵਰੂਪ ਨੂੰ ਭਗਵਾ ਚੋਲਾ ਪੁਆਇਆ ਗਿਆ।ਸਵੇਰੇ 8 ਵਜੇ ਹਵਨ ਯੱਗ ਦਾ ਆਯੋਜਨ ਹੋਇਆ ਜਿਸ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਡਾ. ਰੋਸ਼ਨ ਲਾਲ ਠੱਕਰ ਦੇ ਪਰਿਵਾਰਿਕ ਮੈਬਰਾਂ ਤੋਂ ਇਲਾਵਾ ਮਹਾਰਾਜ ਦੇ ਹੋਰ ਸਾਥੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਹਵਨ ਯੱਗ ਉਪਰਾਂਤ ਵਿਸ਼ਾਲ ਭੰਡਾਰਾ ਲਗਾਇਆ ਗਿਆ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media