ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸਫਰ ਏ- ਸ਼ਹਾਦਤ (15 ਦਸੰਬਰ ਤੋ 23 ਦਸੰਬਰ ) ਤੱਕ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ।15 ਦਸੰਬਰ ਵੀਰਵਾਰ ਸੰਗਰਾਂਦ ਵਾਲੇ ਦਿਨ ਨੌਵੀ ਤੋ ਦਸਵੀਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਅਰਦਾਸ ਉਪਰੰਤ ਸਾਰੇ ਸਕੂਲ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।ਗੁਰੁ ਘਰ ਦੀ ਹਜੂਰੀ ਵਿੱਚ ਬੈਠੇ ਮਿਹਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਹਿਬਜਾਦਿਆਂ ਦੀ ਕੁਰਬਾਨੀ ਦੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਜਾਣੂ ਕਰਵਾਇਆ।
16 ਦਸੰਬਰ ਨੂੰ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੁਆਰਾ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਅਨੰਦ ਸਾਹਿਬ ਦੇ ਜਾਪ ਕੀਤੇ ਗਏ।ਇਸ ਤੋਂ ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।17 ਦਸੰਬਰ ਨੂੰ ਛੇਵੀ ਤੋ ਅਠਵੀ ਜਮਾਤ ਦੇ ਵਿਦਿਆਰਥੀਆਂਨੇ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਕੀਤੇ ।ਵਿਦਿਆਰਥੀਆਂ ਨੇ ਕਵਿਤਾ ਅਤੇ ਲੈਕਚਰ ਦੇ ਰੂਪ ਵਿੱਚ ਸਾਹਿਬਜਾਦਿਆਂ ਦਾ ਇਤਿਹਾਸ ਦਰਸਾਇਆ।
19 ਦਸੰਬਰ ਨੂੰ ਨੌਵੀ ਤੇ ਦਸਵੀਂ ਦੇ ਵਿਦਿਆਰਥੀਆਂ ਲਈ ਸਿੱਖੀ ਕੇਸਾਂ ਦੀ ਮਹੱੱਤਤਾ ਨੂੰ ਦਰਸਾਉਂਦੇ ਹੋਏ ਇੱਕ ਲਘੂ ਨਾਟਕ ਪੇਸ਼ ਕੀਤਾ ਗਿਆ।‘ਕੇਸ ਗੁਰੁ ਦੀ ਮੌਹਰ‘ ਵਿਸ਼ੇ `ਤੇ ਇੱਕ ਪੀ.ਪੀ.ਟੀ ਦਿਖਾਈ ਗਈ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ ਨੇ ਕੇਸਾਂ ਕਤਲ ਨਾ ਕਰਨ ਬਾਰੇ ਸਮਝਾਇਆ।20 ਦਸੰਬਰ ਨੂੰ ਪ੍ਰਾਇਮਰੀ ਵਿੰਗ ਨੂੰ ਸਾਹਿਬਚਜਾਦਿਆਂ ਦੀ ਸ਼ਹਾਦਤ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਸੰਬਧਿਤ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ।21 ਦਸੰਬਰ ਨੂੰ ਛੇਵੀ ਤੋ ਦਸਵੀਂ ਦੇ ਵਿਦਿਆਰਥੀਆਂ ਦਾ ‘ਦਸਤਾਰ ਸਿੱਖੀ ਦੀ ਪਹਿਚਾਣ’ ਤੋ ਜਾਣੂ ਕਰਵਾਉਣ ਲਈ ਦਸਤਾਰ ਮੁਕਾਬਲਾ ਅਤੇ ਸਿੱਖੀ ਦੀ ਸ਼ਾਨ ਨਾਲ ਸੰਬਧਿਤ ਸ਼ਲੋਗਨ ਲਿਖਵਾਏ ਗਏ ।22 ਦਸੰਬਰ ਨੂੰ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਜਾਇਆ ਗਿਆ। ਜਿੱਥੇ ਵਿਦਿਆਰਥੀਆਂ ਨੇ ਜਪੁਜੀ ਸਾਹਿਬ, ਚੌਪਈ ਸਾਹਿਬ ਦੇ ਪਾਠ ਉਪਰੰਤ ਕੀਰਤਨ ਸਰਵਣ ਕੀਤਾ ਅਤੇ ਕੁਝ ਵਿਦਿਆਰਥੀਆਂ ਵੱਲੋਂ ਸਿੱਖੀ ਸੰਬੰਧੀ ਕਵਿਤਾਵਾਂ ਪੇਸ਼ ਕੀਤੀਆ ਗਈਆਂ।ਬੁਲਾਰੇ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ ਗਏ।23 ਦਸੰਬਰ ਨੂੰ ਸਾਹਿਬਜ਼ਾਦਿਆ ਦਾ ਸ਼ਹੀਦੀ ਸਪਤਾਹ ਮਨਾਉਂਦਿਆਂ ਛੋਟੇ ਬੱਚਿਆਂ ਨੇ ਸਿੱਖੀ ਪਹਿਰਾਵੇ ਵਿੱਚ ਇਸ ਮਾਡਲਿੰਗ ਵਿੱਚ ਭਾਗ ਲਿਆ। ਵਿਦਿਆਰਥੀਆਂ ਦੇ ਦਾਦਾ-ਦਾਦੀ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਪ੍ਰੋਗਰਾਮ ਦੇ ਅਖੀਰਲੇ ਦਿਨ ਲੰਗਰ ਦਾ ਆਯੋਜਨ ਕੀਤਾ ਗਿਆ।
ਸ਼ਹੀਦੀ ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ ਨੇ ਸਿੱਖ ਇਤਿਹਾਸ ਅਤੇ ਸਿੱਖੀ ਦੀ ਪਹਿਚਾਣ ਤੇ ਮਹੱਤਤਾ ਬਾਰੇ ਚਾਨਣਾ ਪਾਉਦੇ ਹੋਏ ਵਿਦਿਆਰਥੀਆਂ ਨੂੰ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ ।
Check Also
ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ
ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …