Friday, October 18, 2024

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਦੁੱਖਦਾਈ

PPN090614
ਅੰਮ੍ਰਿਤਸਰ, 9  ਜੂਨ (ਪੰਜਾਬ ਪੋਸਟ ਬਿਊਰੋ)–  ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜੋ ਸਾਂਝੇ ਤੌਰ ਤੇ ਸਿੱਖ ਪ੍ਰਭੂਸੱਤਾ ਮਾਰਚ ਕੱਢਿਆ ਗਿਆ ਉਸ ਦੀ ਸਫਲਤਾ ਲਈ ਸਮੂੰਹ ਸਿੱਖ ਸੰਗਤਾਂ ਦਾ ਜਥੇਬੰਦੀਆਂ ਧੰਨਵਾਦ ਕਰਦੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ ਪ੍ਰਧਾਨ ਆਈ.ਐਸ.ਓ ਅੰਮ੍ਰਿਤਸਰ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਨੇ ਕਿਹਾ ਕਿ ਸਿੱਖ ਪ੍ਰਭੂਸੱਤਾ ਮਾਰਚ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਸੀ ਅਤੇ ਅਗਾਂਹ ਵੀ ਦੋਵੇਂ ਜਥੇਬੰਦੀਆਂ ਕੌਮ ਦੇ ਵਾਧੇ ਲਈ ਪ੍ਰਚਾਰ ਕਰਦੀਆਂ ਰਹਿਣਗੀਆਂ। ਉਹਨਾਂ ਇਸ ਦੇ ਨਾਲ ਨਾਲ ਕਿਹਾ ਕਿ ਉਹ 6 ਜੂਨ ਘੱਲੂਘਾਰੇ ਵਾਲੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਵਾਪਰੀ ਘਟਨਾਂ ਦੀ ਨਿੰਦਾਂ ਕਰਦੇ ਹਨ। ਕਿਉਂਕਿ ਜਿਥੇ ਅਸੀਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦਿਆਂ ਪ੍ਰਣ ਕਰਨਾ ਹੁੰਦਾ ਹੈ ਕਿ ਆਪਸੀ ਭਾਈਚਾਰਕ ਸਾਂਝ ਕਿਸ ਤਰਾਂ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਵੰਡਣੀਆਂ ਚਾਹੁੰਦੀਆਂ ਹਨ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਪਰ ਅਜਿਹੀ ਆਪਸੀ ਤਕਰਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਅਜੇ ਵੀ ਆਪਣੀਆਂ ਕਮਜ਼ੋਰੀਆਂ ਤੇ ਕਾਬੂ ਨਹੀਂ ਪਾ ਸਕੇ। ਕੰਵਰਬੀਰ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਹ ਵੀ ਅਪੀਲ ਕਰਦੇ ਹਨ ਕਿ ਇਸ ਘਟਨਾ ਦੇ ਪਿੱਛੇ ਦੇ ਕਾਰਨਾ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਅਸਲੀ ਤੱਤ ਸਾਹਣਮੇ ਲਿਆਂਦੇ ਜਾਣ, ਉਹਨਾਂ ਕਿਹਾ ਕਿ ਸੰਗਤਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਕਾਰਵਾਈ ਵਿੱਚ ਕੁੱਝ ਬੇਕਸੂਰ ਨੌਜਵਾਨ ਵੀ ਗ੍ਰਿਫਤਾਰ ਹੋਏ ਹਨ ਜਿਹੜੇ ਸਿਰਫ ਗੁਰੂ ਘਰ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਨਾਲ ਪਹੁੰਚੇ ਸਨ। ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਦੋਸ਼ੀਆਂ ਦੇ ਭੁਲੇਖੇ ਕਿਸੇ ਬੇਕਸੂਰ ਨੂੰ ਸਜਾ ਨਾ ਮਿਲੇ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply