Monday, September 16, 2024

ਪਵਿੱਤਰ ਸ਼ਹਿਰ ਨੂੰ ਹਰਾ-ਭਰਾ ਕਰਨ ਲਈ ਈਕੋ-ਅੰਮ੍ਰਿਤਸਰ ਦੀ ਅੰਤਰਦੇਸ਼ੀ ਕੋਸ਼ਿਸ਼

PPM090614
ਅੰਮ੍ਰਿਤਸਰ, 9  ਜੂਨ (ਪੰਜਾਬ ਪੋਸਟ ਬਿਊਰੋ)-  ਈਸੇ, ਜਾਪਾਨ ਵਿਖੇ ਹੋਈ ਦੁਨੀਆ ਭਰ ਦੇ ਮੁੱਢਲੇ ਧਰਮਾਂ ਦੀ ਵਾਤਾਵਰਨ ਪ੍ਰਤੀ ਕਾਰਗੁਜਾਰੀ ਦੀ ਮੀਟਿੰਗ ਬਹੁਤ ਹੀ ਸੁਹਿਰਦ ਆਗਾਜ ਲੈ ਕੇ ਪਿਛਲੇ ਹਫਤੇ ਮੁਕੰਮਲ ਹੋਈ। ਇਸ ਮੀਟਿੰਗ ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਬਾਬਤ ਵਾਤਾਵਰਨ ਪ੍ਰਤੀ ਹੋ ਰਹੀਆਂ ਕੋਸ਼ਿਸ਼ਾਂ ਨੂੰ ਭਰਵਾਂ ਹੁੰਗਾਰਾ ਮਿਲਿਆ।ਜਿੰਜੋ ਹੌਕੋ ਅਸੋਸਿਏਸ਼ਨ ਜੋ ਤਕਰੀਬਨ 80000 ਧਾਰਮਿਕ ਸਥਾਨਾਂ ਦੇ ਰੱਖ-ਰਖਾਵ ਲਈ ਜਿੰਮੇਵਾਰ ਹੈ, ਨੇ ਇਹ ਮੀਟਿੰਗ ਅਯੋਜਿਤ ਕੀਤੀ ਅਤੇ ਸੰਯੁਕਤ ਰਾਸ਼ਟਰ, ਆਰ ੨ (ਆਰਨੋਲਡ ਸ਼ਵਾਡਰਸ ਨਾਗਰ ਦੀ ਸੰਸਥਾ), ਇੰਟਰਨੈਸ਼ਨਲ ਕਾਉਂਸਿਲ ਫਾਰ ਲੋਕਲ ਇਨਿਸ਼ਿਏਟਿਵਸ (ਆਈ. ਸੀ. ਐਲ. ਈ. ਆਈ.)  ਅਤੇ ਦੁਨੀਆ ਭਰ ਦੀਆਂ ਸਰਕਾਰਾਂ ਦੇ ਨੁਮਾਇਂਦਿਆਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਜਾਪਾਨ ਦੇ ਸਮਰਾਟ ਦੀ ਨੁਮਾਇਂਦਗੀ ਉਹਨਾਂ ਦੀ ਸਾਹਿਬਜਾਦੀ ਰਾਜਕੁਮਾਰੀ ਅਕੀਕੋ ਨੇ ਕਰਕੇ ਇਸ ਮੀਟਿੰਗ ਨੂੰ ਇੱਕ ਨਵੀਂ ਦਿਸ਼ਾ ਦਿੱਤੀ।ਅੰਮ੍ਰਿਤਸਰ ਨੇ ਰਹਿੰਦ-ਖੂੰਦ ਦਾ ਪ੍ਰਬੰਧਨ, ਸਫਾਈ, ਨਵਿਆਉਣ ਯੋਗ ਊਰਜਾ ਅਤੇ ਹਰਿਆਵਲ ਦੇ ਮੁੱਦੇ ਸਾੰਝੇ ਕੀਤੇ। ਈਕੋ ਅੰਮ੍ਰਿਤਸਰ ਨੇ ਆਪਣੇ ਕੰਮ ਅਤੇ ਕੋਸ਼ਿਸ਼ਾਂ ਵੀ ਮੀਟਿੰਗ ਵਿੱਚ ਸਾੰਝੀਆਂ ਕੀਤੀਆਂ ਜੋ ਕਿ ਬਹੁਤ ਸਲਾਹੀਆਂ ਗਈਆਂ। ਅਲਾਇੰਸ ਆਫ ਰਿਲੀਜਨ (ਏ.ਆਰ.ਸੀ.) ਵਲੌਂ ਸ਼ੁਰੂ ਕੀਤੇ ਗਏ ਗਰੀਨ ਪਿਲਗਰਿਮੇਜ ਨੈਟਵਰਕ (ਜੀ. ਪੀ. ਐਨ.) ਦਾ ਅੰਮ੍ਰਿਤਸਰ ਇੱਕ ਮੁੱਢਲਾ ਮੈਂਬਰ ਹੈ। ਇਹ ਸ਼ਮੂਲਿਅਤ, ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਜੀ ਦੀਆਂ ਕੋਸ਼ਿਸ਼ਾਂ ਸਦਕਾ ਹੋ ਸਕੀ। ਇਸ ਵਿੱਚੋਂ ਫਿਰ ਈਕੋ-ਅੰਮ੍ਰਿਤਸਰ ਦਾ ਨਿਰਮਾਣ ਹੋਇਆ। ਐਸ.ਜੀ.ਪੀ.ਸੀ. ਅਤੇ ਸੂਬਾ ਸਰਕਾਰ ਵੀ ਨਿੱਤ ਇਸ ਉਪਰਾਲੇ ਨੂੰ ਆਪਣਾ ਭਰਵਾਂ ਯੋਗਦਾਨ ਪ੍ਰਦਾਨ ਕਰਦੇ ਹਨ। ਇਸ ਮੌਕੇ ਬਹੁਤ ਹੋਰ ਮੁੱਦਿਆਂ ਜਿਵੇਂ ਕਿ ਪਾਣੀ, ਇਨਸਾਨੀ ਮੂਲ ਅਤੇ ਵਾਤਾਵਰਨ ਨੂੰ ਵੀ ਵਾਚਿਆ ਗਿਆ, ਜਿਸ ਵਿੱਚ ਚੀਨ, ਯੋਰਪ, ਭਾਰਤ, ਜਾਪਾਨ, ਅਮਰੀਕਾ, ਅਫਰੀਕਾ ਆਦਿ ਤੋਂ ਨੁਮਾਇਂਦਿਆਂ ਨੇ ਆਪਣੀਆਂ ਕਾਰਗੁਜਾਰੀਆਂ ਦਰਸਾਈਆਂ। ਉਹਨਾਂ ਨੇ ਦੁਨੀਆ ਭਰ ਦੀਆਂ ਏਜੰਸੀਆਂ ਨੂੰ ਵੀ ਇਸ ਉਪਰਾਲੇ ਵੱਲ ਧਿਆਨ ਦੇਣ ਲਈ ਪ੍ਰੇਰਿਆ। ਈਕੋ-ਅੰਮ੍ਰਿਤਸਰ ਦੇ ਚੇਅਰਮੈਨ ਸ. ਗੁਨਬੀਰ ਸਿੰਘ ਨੇ ਕਿਹਾ ਕਿ ਅਸੀਂ ਧਰਮ ਅਤੇ ਵਿਸ਼ਵਾਸ ਤੇ ਨਿਰਭਰ ਜਮੀਨੀ ਕੋਸ਼ਿਸ਼ਾਂ ਨੂੰ ਹੁੰਗਾਰਾ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਬ ਧਰਮੀ ਕੌਮੀ ਹਿੰਮਤ ਜੁਟਾਈ ਜਾ ਸਕੇ।ਇੱਥੇ ਅੰਮ੍ਰਿਤਸਰ ਨੂੰ ਵੱਡੇ ਤੌਰ ਤੇ ਸਲਾਹਿਆ ਗਿਆ। ਅਸੀਂ ਇਸ ਲਈ ਜੀ.ਪੀ. ਐਨ. ਦੇ ਆਭਾਰੀ ਹਾਂ ਅਤੇ ਆਸ ਕਰਦੇ ਹਾਂ ਕਿ ਅਗਾਂਹ ਤੋਂ ਸਰਕਾਰ ਵੱਲੋਂ ਵੀ ਇੱਕ ਭਰਵੀਂ ਸਹਾਇਤਾ ਆਵੇਗੀ। ਅਸੀਂ ਆਸ ਕਰਦੇ ਹਾਂ ਕਿ ਇਸ ਕੋਸ਼ਿਸ਼ ਪ੍ਰਤੀ ਜੈਵਿਕ ਬੀਜ ਅਸੀਂ ਬੀਜ ਦਿੱਤੇ ਹਨ। ਜਿਸ ਦੇ ਸਿੱਟੇ ਵਜੋਂ ਗੁਰੂ ਨਗਰੀ ਸ਼੍ਰੀ ਅੰਮ੍ਰਤਸਰ ਸਾਹਿਬ ਬਹੁਤ ਜਲਦ ਇੱਕ ਵਾਤਾਵਰਨ ਅਨੁਸਰੀ ਸ਼ਹਿਰ ਵਜੋਂ ਉਭਰੇਗਾ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …

Leave a Reply