ਤਰਨ ਤਾਰਨ, 10 ਜੂਨ (ਰਾਣਾ, ਗੁਰਪ੍ਰੀਤ ਕਾਕਾ, ਸ਼ੱਬਾ) – ਬਲਾਕ ਭਿੱਖੀਵਿੰਡ ਅਧੀਨ ਆਉਦੇ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤੀ ਜਮੀਨ ਦੀਆਂ ਬੋਲੀਆਂ ਕਰਵਾਈਆਂ ਗਈਆਂ ਇਸੇ ਕੜੀ ਤਹਿਤ ਪਿੰਡ ਚੇਲਾ ਵਿਖੇ ਬੀ.ਡੀ.ਓ ਤੇ ਪਿੰਡ ਚੇਲਾ ਦੀ ਪੰਚਾਇਤ ਦੀ ਹਾਜਰੀ ਵਿੱਚ ਪੰਚਾਇਤੀ ਜਮੀਨ ਦੀ ਬੋਲੀ ਕਰਵਾਈ ਗਈ ।ਇਸ ਪੰਚਾਇਤੀ ਜਮੀਨ ਤੇ ਪਿੰਡ ਦੇ ਵੱਖ-ਵੱਖ ਲੋਕਾਂ ਵੱਲੋ ਬੋਲੀ ਲਾਈ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀ.ਡੀ.ਓ ਪਿਆਰ ਸਿੰਘ ਨੇ ਦੱਸਿਆ ਕਿ ਇਹ ਸਾਰੀ ਜਮੀਨ ਜਿਨ੍ਹਾ ਨੂੰ ਦਿੱਤੀ ਗਈ ਉਹਨਾ ਦੇ ਨਾਮ ਇਸ ਪ੍ਰਕਾਰ ਹਨ ਬਲਵੰਤ ਸਿੰਘ ਪੁੱਤਰ ਸ਼ਬੇਗ ਸਿੰਘ,ਦਲਜੀਤ ਸਿੰਘ ਪੁੱਤਰ ਸ਼ਿਗਾਰਾ ਸਿੰਘ, ਕਾਰਜ ਸਿੰਘ ਪੁੱਤਰ ਗੁਰਮੇਜ ਸਿੰਘ, ਗੁਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ, ਬਲਵੰਤ ਸਿੰਘ ਪੁੱਤਰ ਸ਼ਬੇਗ ਸਿੰਘ ਹੋਰਾਂ ਨੂੰ ਦਿੱਤੀ ਗਈ ਹੈ।ਇਸ ਮੌਕੇ ਸਰਪੰਚ ਰਸਾਲ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਭੁੱਲਰ, ਚਰਨਜੀਤ ਸਿੰਘ, ਮਾਹਣਾ ਸਿੰਘ, ਸਾਹਬ ਸਿੰਘ ਅਤੇ ਸਰਬਜੀਤ ਸਿੰਘ ਆਦਿ ਹਾਜਰ ਸਨ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …