ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ)- ਅੱਜ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਵਿਖੇ ਲੱਖ ਦਾਤਾ ਪੰਜ ਪੀਰਾ ਦਾ ਸਲਾਨਾ ਭੰਡਾਰਾ ਮੁੱਖ ਸੇਵਾਦਾਰ ਬਾਬਾ ਕਾਲਾ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੰਗਤਾਂ ਨੇ ਭੰਡਾਰੇ ਵਿੱਚ ਬੜੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ।ਬਾਬਾ ਕਾਲਾ ਨੇ ਵਾਰਡ ਨੰ. 38 ਬੀ.ਸੀ. ਵਿੰਗ ਦੇ ਪ੍ਰਧਾਨ ਹਰਪਾਲ ਸਿੰਘ ਥਿੰਦ ਅਤੇ ਅਰਜਨ ਨਗਰ ਮੁਹੱਲਾ ਸੁਧਾਰ ਕਮੇਟੀ ਪ੍ਰਧਾਨ ਹਰਪਾਲ ਸਿੰਘ ਵਿਰਕ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ । ਇਸ ਮੋਕੇ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ, ਫੁਲਜੀਤ ਸਿੰਘ ਵਰਪਾਲ, ਮਲਕੀਤ ਸਿੰਘ, ਸੁਖਚੈਨ ਸਿੰਘ, ਹਰਵਿੰਦਰ ਸਿੰਘ ਸੋਨੂ, ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਸਾਹਿਲ, ਰਜਿੰਦਰ ਸਿੰਘ, ਹਰਦੀਪ ਸਿੰਘ ਪ੍ਰਿੰਸ, ਮਨਿੰਦਰ ਸਿੰਘ ਆਦਿ ਹਾਜਰ ਸਨ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …