ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ) – ਮਾਣਯੋਗ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੋਲਖ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ੇ ਤੇ ਸ਼ਿਕੰਜਾ ਕੱਸਣ ਲਈ ਜੋ ਹੁਕਮ ਦਿੱਤੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਥਾਣਾ ਸੀ ਡਵੀਜਨ ਦੇ ਐਸ.ਐਚ.ਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ ਨੋਜਵਾਨ ਪੀੜੀ ਵਿਚ ਵੱਧ ਰਿਹਾ ਨਸ਼ਾ ਦਿਨੋ ਦਿਨ ਨੋਜਵਾਨ ਤੇ ਉਨਾਂ ਦੇ ਘਰ ਤਬਾਹ ਕਰ ਰਿਹਾ ਹੈ । ਜਿਸ ਨਾਲ ਕਈ ਮਾਵਾਂ ਨੂੰ ਆਪਣੇ ਪੁਤਰਾਂ ਤੋਂ ਵਾਂਝ੍ਰੇ ਹੋਣਾ ਪਿਆ ਹੈ। ਅਤੇ ਨਸ਼ੇ ਨੇ ਤਾਂ ਕਈ ਚੰਗੀਆ ਭਲੀਆਂ ਜਿੰਦਗੀਆਂ ਨੂੰ ਬਰਬਾਦ ਕਰ ਦਿੱਤਾ ਹੈ। ।ਐਸ.ਐਚ.ਓ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪਬਲਿਕ ਦੀ ਮਦਦ ਸਦਕਾ ਹੀ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਨੋਜਵਾਨਾਂ ਨੂੰ ਨਸ਼ੇ ਵਿਚੋ ਕੱਢਣਾ ਪਵੇਗਾ ਕਿਉਕਿ ਜੇਕਰ ਪਬਲਿਕ ਦਾ ਸਹਿਯੋਗ ਮਿਲੇ ਤਾਂ ਨਸ਼ੇ ਦਾ ਜਲਦ ਤੋ ਜਲਦ ਅੰਤ ਹੋ ਸਕਦਾ ਹੈ ।ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਆਸ ਪਾਸ ਕਿੱਤੇ ਵੀ ਕੋਈ ਵੀ ਵਿਅਕਤੀ ਨਸ਼ਾ ਵਿਕਦਾ ਹੈ ਜਾਂ ਕੋਈ ਨਸ਼ਾ ਕਰਦਾ ਨਜ਼ਰ ਆaੁਦਾ ਹੈ ਤਾਂ ਉਹ ਤੁਰੰਤ ਬਿਨਾਂ ਕਿਸੇ ਡਰ ਤੋ ਪੁਲਿਸ ਨਾਲ ਸੰਪਰਕ ਕਰ ਸਕਦਾ ਹ,ੈ ਤਾਂ ਜੋ ਨਸ਼ੇ ਦੇ ਕਾਰੌਬਾਰੀਆ ਉਪਰ ਸ਼ਿੰਕਜਾ ਕੱਸ ਕੇ ਨਸ਼ੇ ਦਾ ਅੰਤ ਕੀਤਾ ਜਾ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …