ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)- ਪੰਜਾਬ ਦੇ ਇਲਾਕੇ ਸ਼ਹਿਰ ਬਠਿੰਡਾ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ ਇਸ ਗਰਮੀ ਨੇ ਬਜ਼ਾਰਾਂ ਵਿਚ ਸੁੰਨਸਾਨ ਕਰ ਦਿੱਤੇ ਹਨ। ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਛਬੀਲਾਂ ਲੈ ਕੇ ਠੰਡੇ ਮਿੱਠੇ ਜਲ ਪਿਆ ਕੇ ਬਚਾਓ ਕਰ ਰਹੇ ਹਨ । ਇਸ ਅੱਤ ਦੀ ਗਰਮੀ ਨੂੰ ਵੇਖਦੇ ਹੋਏ ਬਠਿੰਡਾ ਦੀ ਸੁਰਖਪੀਰ ਰੋਡ ਗਲੀ ਨੰ 9 ਵਿਖੇ ਮੁਹੱਲਾ ਵਾਸੀਆਂ ਅਤੇ ਇਲਾਕੇ ਦੇ ਨੌਜਵਾਨਾਂ ਵਲੋਂ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਪਾਣੀ ਛਬੀਲ ਲਗਾਈ ਗਈ ਅਤੇ ਇਸ ਮੌਕੇ ਛੋਟੇ ਛੋਟੇ ਬੱਚਿਆ ਨੇ ਰਾਹਗੀਰਾਂ ਨੂੰ ਰੋਕ-ਰੋਕ ਕੇ ਠੰਢੇ ਜਲ ਦੀ ਸੇਵਾ ਕੀਤੀ ਗਈ।ਛਬੀਲ ਵਿੱਚ ਬਲਦੇਵ ਸਿੰਘ ਸਿੱਧੂ, ਮਨਿੰਦਰ ਸਿੱਧੂ, ਗੁਰਿੰਦਰਜੀਤ ਸਿੰਘ, ਗਗਨ, ਗੁਰਵਿੰਦਰ , ਗੁਰਦੀਪ, ਸੰਮੀ, ਦੀਪਕ, ਮੌਂਟੀ, ਰਜਤ, ਰਵੀ ਅਤੇ ਸੋਨੂੰ ਨੇ ਸੇਵਾ ਨਿਭਾਈ । ਨੌਜਵਾਨਾਂ ਨੇ ਦੱਸਿਆ ਕਿ ਗਰਮੀ ਤੋਂ ਰਾਹਤ ਦਿਵਾਉਣ ਲਈ ਮੁਹੱਲਾਵਾਸੀਆਂ ਵੱਲੋ ਹਰ ਸਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …