Friday, May 17, 2024

ਔਜਲਾ ਵਲੋਂ ‘ਵਿਜ਼ਨ ਅੰਮ੍ਰਿਤਸਰ’ ਪੇਸ਼ – ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਕੀਤੇ ਦਾਅਵੇ

ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 12 ਨੁਕਾਤੀ ‘ਵਿਜ਼ਨ ਅੰਮ੍ਰਿਤਸਰ’ ਸ਼ਹਿਰ ਦੇ ਯੋਜਨਾਬੱਧ ਵਿਕਾਸ ਯਕੀਨੀ ਬਣਾਉਣ ਦੀ ਗੱਲ ਕੀਤੀ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਵਿਜ਼ਨ ਅੰਮ੍ਰਿਤਸਰ’ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਔਜਲਾ ਨੇ ਦੱਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਨੂੰ ਧਾਰਮਿਕ ਟੂਰਿਜ਼ਮ, ਇੰਡਸਟਰੀ, ਵਪਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਕੇਂਦਰ ਵਜੋਂ ਉਭਾਰਿਆ ਜਾਵੇਗਾ।ਦੇਸ਼ ਵਿਦੇਸ਼ ਤੋਂ ਧਾਰਮਿਕ ਸੈਲਾਨੀਆਂ ਦੀ ਅੰਮ੍ਰਿਤਸਰ ਆਮਦ ਨੂੰ ਦੇਖਦਿਆਂ ਆਸ ਪਾਸ ਦੇ ਇਲਾਕਿਆਂ ਖਾਸਕਰ ਰਾਵੀ ਦਰਿਆ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ।PPN3101201704
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡੇ ਨੂੰ ਟ੍ਰਾਂਜਿਟ ਹਬ ਬਨਾਉਣ ’ਤੇ ਜ਼ੋਰ ਦਿੱਤਾ ਜਾਵੇਗਾ ਅਤੇ ਹਵਾਈ ਅੱਡੇ ਨੂੰ ਸਿੰਗਾਪਰ ਹਵਾਈ ਅੱਡੇ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ।
ਅੰਮ੍ਰਿਤਸਰ ਦੇ ਅੰਗ੍ਰੇਜੀ ਰਾਜ ਵੇਲੇ ਬਣੇ ਰੇਲਵੇ ਸ਼ਟੇਸਨ ਦੇ ਵਿਸਥਾਰ ਲਈ ਕੇਂਦਰ ਸਰਕਾਰ ’ਤੇ ਦਬਾਅ ਬਨਾਉਣਗੇ।ਸ਼ਹਿਰ ਦੀ ਅਬਾਦੀ 10 ਗੁਣਾ ਵਧ ਜਾਣ ਕਰ ਕੇ 10 ਸਾਲ ਤੋਂ ਬਣ ਰਹੇ ਪਲੇਟ ਫਾਰਮ ਨੰਬਰ 6 ਅਤੇ 7 ਦੀ ਉਸਾਰੀ ਦਾ ਕੰਮ ਤੇ ਹੋਰ ਲੋੜੀਂਦਾ ਵਿਸਥਾਰ ਅੰਤਰਾਸ਼ਟਰੀ ਮਿਆਰ ਮੁਤਾਬਿਕ ਕਰਵਾਇਆ ਜਾਵੇਗਾ।ਫਰੇਟ ਕਾਰੀਡੋਰ ਜੋ ਕਿ ਲੁਧਿਆਣਾ ਤੱਕ ਹੈ ਨੂੰ ਅੰਮ੍ਰਿਤਸਰ ਤਕ ਲਿਆਂਦਾ ਜਾਵੇਗਾ।
ਰਾਜ ਵਿਚਲੇ ਟ੍ਰਾਂਸਪੋਰਟ ਮਾਫੀਏ ਕਾਰਣ ਰੁਕੇ ਮਖੂ-ਰਾਜਸਥਾਨ ਰੇਲ ਲਿੰਕ ਜੋੜਣ ਲਈ ਨਵੀ ਲਾਇਨ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ  ਕਰਵਾਇਆ ਜਾਵੇਗਾ। ਮਹਿਜ਼ 25 ਕਿਲੋਮੀਟਰ ਦੀ ਰੇਲ ਲਾਇਨ ਜੇਕਰ ਵਿਛਾਈ ਜਾਂਦੀ ਹੈ ਤਾਂ ਪੰਜਾਬ ਅਤੇ ਮੁੰਬਈ ਦੀ ਦੂਰੀ ਵਿਚ 250 ਕਿਲੋਮੀਟਰ ਦਾ ਅੰਤਰ ਆ ਜਾਂਦਾ ਹੈ।ਰੇਲ ਓਵਰ ਬ੍ਰਿਜ ਅਤੇ ਜਮੀਨ ਦੋਜ਼ ਪੁਲਾਂ ਦਾ ਨਿਰਮਾਣ ਕਰਨ ਲਈ ਸੰਬਧਤ ਮਹਿਕਮਿਆਂ ਨਾਲ ਤਾਲਮੇਲ ਕੀਤਾ ਜਾਵੇਗਾ।
ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਨੂੰ ਮੁੜ ਸਰਜੀਤ ਕਰਨ ਲਈ ਉਹ ਹੋਟਲ ਮਾਲਕਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਕੇ ਮੁੜ ਪੈਰਾਂ ਸਿਰ ਖੜਾ ਕਰਨ ਲਈ ਯਤਨ ਕੀਤੇ ਜਾਣਗੇ।
ਹਰ ਸਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਡਿਗਰੀਆਂ ਪਾਸ ਕਰ ਕੇ ਨਿਕਲ ਰਹੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਕੇ ਪੰਜਾਬ ਵਿੱਚ ਹੱਦਾਂ ਬੰਨੇ ਟੱਪਦੀ ਜਾ ਰਹੀ ਬੇਰੋਜ਼ਾਗਾਰੀ ਖਤਮ ਕੀਤੀ ਜਾਵੇਗੀ।
ਪੰਜਾਬ ਵਿਚੋ ਇੰਡਸਟਰੀ ਖੰਬ ਲਾ ਕੇ ਉਡੀ ਇੰਡਸਟਰੀ ਨੂੰ ਮੁੜ ਉਭਾਰਣ ਲਈ ਸ਼ਪੈਸ਼ਲ ਇਕਨਾਮਿਕ ਜੋਨ ਨੂੰ ਮੁੜ ਅੰਮ੍ਰਿਤਸਰ ਵਿਚ ਸਥਾਪਤ ਕਰਨ ਲਈ ਸਿਰ ਤੋੜ ਯਤਨ ਕੀਤੇ ਜਾਣਗੇ।
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਐਲਾਨੇ ਗਏ 16000 ਕਰੋੜ ਦੇ ਸ਼ਪੈਸ਼ਲ ਇਕਨਾਮਿਕ ਜੋਨ ਸਥਾਪਿਤ ਦੀ ਸਥਾਪਤੀ ਲਈ ਉਹ ਪਾਰਲੀਮੈਂਟ ਵਿਚ ਅਵਾਜ਼ ਬੁਲੰਦ ਕਰਨਗੇ ਅਤੇ ਸਰਹੱਦੀ ਖੇਤਰ ਨੂੰ ਉਦਯੋਗਿਕ ਅਤੇ ਵਪਾਰਕ ਕੇਂਦਰ ਵਜੋ ਵਿਕਸਤ ਕੀਤਾ ਜਾਵੇਗਾ।
ਸਾਰਕ ਦੇਸ਼ਾਂ ਵਲੋ ਅੰਮ੍ਰਿਤਸਰ ਦੇ ਵੇਰਕਾ ਵਿਚ ਉਸਾਰਿਆ ਜਾਣ ਵਾਲਾ 18 ਹਜ਼ਾਰ ਕਰੋੜ ਲਾਗਤ ਦਾ ਸਾਰਕ ਹਸਪਤਾਲ ਦਾ ਪ੍ਰੋਜੈਕਟ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਨੇਪਾਲ ਸ਼ਿਫਟ ਹੋ ਗਿਆ, ਜੋ ਪਿਛਲੇ ਸਾਲਾਂ ਵਿਚ ਨੇਪਾਲ ਵਿਚ ਆਏ ਭੁਚਾਲ ਕਾਰਨ ਰੁਕਿਆ ਹੋਇਆ ਹੈ।ਇਸ ਲਈ 11 ਮਾਰਚ ਤੋਂ ਬਾਅਦ ਇਸ ਹਸਪਤਾਲ ਨੂੰ ਮੁੜ ਅੰਮ੍ਰਿਤਸਰ ਵਿਚ ਸਥਾਪਿਤ ਕਰਨ ਲਈ ਪੂਰੇ ਯਤਨ ਕਰਨਗੇ। ਗੁਰੂ ਨਾਨਕ ਹਸਪਤਾਲ ਲਈ ਫੰਡਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ ਅਤੇ ਮਸ਼ੀਨੀਰੀ ਦੀ ਘਾਟ ਨੂੰ ਵੀ ਦੂਰ ਕੀਤਾ ਜਾਵੇਗਾ।ਕੈਂਸਰ ਖੋਜ ਸੰਸਥਾਨ ਦੀ ਮੰਜੂਰੀ ਲਈ ਉਹ ਅਵਾਜ਼ ਬੁੰਲਦ ਕਰਨਗੇ।
ਰੋਜਗਾਰ ਦੇ ਨਵੇ ਮੌਕੇ ਪ੍ਰਦਾਨ ਕਰਨ ਲਈ ਵਿਸ਼ਵ ਦੀਆਂ ਯੂਨੀਵਰਸਿਟੀਆਂ ਨਾਲ ਸੰਪਰਕ ਕਾਇਮ ਕੀਤਾ ਜਾਵੇਗਾ। ਅੰਮ੍ਰਿਤਸਰ ਨੂੰ ਇਨਫਰਮੇਸ਼ਨ ਟਕਨਾਲੋਜੀ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਸਾਫਟਵੇਅਰ ਟੈਕਨਾਲੋਜੀ ਪਾਰਕ ਦੇ ਲਈ ਵੀ ਯਤਨ ਕੀਤੇ ਜਾਣਗੇ।
ਔਜਲਾ ਨੇ ਕਿਹਾ ਕਿ ਸਾਲ  2015 ਦੇ ਕੇਂਦਰੀ ਬਜਟ ਵਿਚ ਐਲਾਨੇ ਗਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹੋਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਦੀ ਅੰਮ੍ਰਿਤਸਰ ਵਿਚ ਸਥਾਪਤੀ ਲਈ ਯਤਨ ਕੀਤੇ ਜਾਣਗੇ।ਰਣਜੀਤ ਐਵੀਨਿਊ ਵਿਚਲੇ ਸਪੋਰਟਸ ਕੰਪਲੈਕਸ ਦਾ ਨਿਰਮਾਣ ਪਹਿਲ ਦੇ ਅਧਾਰ ’ਤੇ ਕਰਵਾਇਆ ਜਾਵੇਗਾ ।
ਅੰਤਰਰਾਸ਼ਟਰੀ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਸੈਂਟਰ ਦੇ ਨਿਰਮਾਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਗਾ।ਘਰਿੰਡਾ ਵਿਚ ਬੰਦ ਪਏ ਆਲ ਇੰਡੀਆ ਰੇਡੀਓ ਟਾਵਰ ਪ੍ਰੋਜੈਕਟ ਨੂੰ ਮੁੜ ਸਥਾਪਿਤ ਕਰਨ ਲਈ ਉਚੇਚੇ ਤੌਰ ’ਤੇ ਯਤਨ ਕੀਤੇ ਜਾਣਗੇ।ਅੰਮ੍ਰਿਤਸਰ ਦੇ 12 ਦਰਵਾਜਿਆਂ ਦੇ ਆਲੇ ਦੁਆਲੇ ਸੜਕ ਦਾ ਸੁੰਦਰੀਕਰਨ ਕਰਨ ਦੀ ਪਹਿਲ ਕੀਤੀ ਜਾਵੇਗੀ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply