Friday, May 24, 2024

ਆਈਐਸਐਫ ਪੰਜਾਬ ਦੀ ਜਿਲਾ ਬਾੱਡੀ ਦਾ ਹੋਇਆ ਐਲਾਨ- ਕੰਵਲਪ੍ਰੀਤ ਸਿੰਘ ਪ੍ਰੀਤ ਬਣੇ ਜਿਲਾ ਪ੍ਰਧਾਨ

‘ਸਰਕਲ ਪੱਧਰ ਤੇ ਯੂਨਿਟ ਕਾਇਮ ਕੀਤੇ ਜਾਣਗੇ’- ਚੱਕਮੁਕੰਦ, ਲਹੋਰੀਆ

PPN150610

ਅੰਮ੍ਰਿਤਸਰ, 15  ਜੂਨ ( ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਵਲੋਂ ਪੰਜਾਬ ਪੱਧਰ ਦੀ ਬਾੱਡੀ ਦਾ ਐਲਾਨ ਕਰਨ ਉਪਰੰਤ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜਾਂ ਦੀਆਂ ਸਰਗਰਮੀਆਂ ਨੂੰ ਤੇਜ ਕਰਨ ਵਾਸਤੇ ਅੰਮ੍ਰਿਤਸਰ ਸ਼ਹਿਰੀ ਦੀ 31 ਮੈਂਬਰੀ ਜਿਲਾ ਬਾੱਡੀ ਦਾ ਐਲਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਕੀਤੀ ਮੀਟਿੰਗ ਦੋਰਾਨ ਕੀਤਾ ਗਿਆ। ਜਿਸ ਵਿਚ ਕੰਵਲਜੀਤ ਸਿੰਘ ਪ੍ਰੀਤ ਜਿਲਾ ਪ੍ਰਧਾਨ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਡਿਪਟੀ ਛੇਹਰਟਾ, ਰੇਸ਼ਮ ਸੁਲਤਾਨਵਿੰਡ, ਗੁਰਜਿੰਦਰਪਾਲ ਸਿੰਘ ਸਾਰੇ ਸੀਨੀਅਰ ਮੀਤ ਪ੍ਰਧਾਨ, ਡਾਕਟਰ ਹਰਜੀਤ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਪਿੰਟੂ ਖਾਸਾ, ਸੁਖਦੇਵ ਸਿੰਘ ਮੀਤ ਪ੍ਰਧਾਨ, ਸੁਰਿੰਦਰਪਾਲ ਸਿੰਘ ਬਿੱਲਾ, ਦਲਜੀਤ ਸਿੰਘ, ਜਗਜੀਤ ਸਿੰਘ ਛਿੱਡਣ, ਮਨਿੰਦਰ ਬੱਬਲੂ, ਡਾਕਟਰ ਰਾਜਵਿੰਦਰ ਸਿੰਘ ਜਨਰਲ ਸਕੱਤਰ, ਬਲਵਿੰਦਰ ਸਿੰਘ ਸਾਬਾ ਚੱਕਮੁਕੰਦ, ਬਲਜੀਤ ਛਿੱਡਣ, ਮੰਗਲ ਸਿੰਘ ਨਰੈਣਗੜ, ਕ੍ਰਿਪਾਲ ਸਿੰਘ ਖੁਰਮਣੀਆਂ ਸਾਰੇ ਸਕੱਤਰ ਤੋਂ ਇਲਾਵਾ ਮੁੱਖ ਸਲਾਹਕਾਰ ਤੇ ਐਗਜੈਕਟਿਵ ਮੈਂਬਰਾਂ ਦੀ 31 ਮੈਂਬਰੀ ਟੀਮ ਦਾ ਐਲਾਨ ਫੈਡਰੇਸ਼ਨ ਦੇ ਕੋਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਤਸਵੀਰ ਸਿੰਘ ਲਹੋਰੀਆ, ਜਨਰਲ ਸਕੱਤਰਬਲਦੇਵ ਸਿੰਘ ਬੱਬੂ ਤੇ ਜਰਨੈਲ ਸਿੰਘ ਲਹੋਰੀਆ ਵਲੋਂ ਕੀਤਾ ਗਿਆ। ਇਸ ਮੋਕੇ ਸੰਬੋਧਨ ਕਰਦਿਆਂ ਬਿੱਟੂ ਚੱਕਮੁਕੰਦ ਤੇ ਤਸਵੀਰ ਸਿੰਘ ਲਹੋਰੀਆ ਨੇ ਕਿਹਾ ਕਿ ਕੋਮ ਦੀ ਚੜਦੀ ਕਲਾ ਲਈ ਕਾਰਜ ਕਰਨ ਵਾਸਤੇ ਫੈਡਰੇਸ਼ਨ ਦੇ ਨੋਜਵਾਨਾਂ ਵਿਚ ਭਾਰੀ ਉਤਸ਼ਾਹ ਹੈ ਤੇ ਆਉਣ ਵਾਲੇ ਸਮੇਂ ਵਿਚ ਜਿਲਾ ਪੱਧਰ ਦੀ ਦੂਜੀ ਲਿਸਟ ਤੇ ਸਰਕਲ ਪੱਧਰ ਤੱਕ ਨੋਜਵਾਨਾਂ ਦੇ ਯੂਨਿਟ ਕਾਇਮ ਕੀਤੇ ਜਾਣਗੇ। ਨਵਨਿਯੁੱਕਤ ਪ੍ਰਧਾਨ ਕੰਵਲਜੀਤ ਸਿੰਘ ਪ੍ਰੀਤ ਨੇ ਕਿਹਾ ਕਿ ਉਹ ਫੈਡਰੇਸ਼ਨ ਵਲੋਂ ਸੋਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ  ਹੋਰਨਾਂ ਨੋਜਵਾਨਾਂ ਨੂੰ ਵੀ ਇਸ ਕਾਫਲੇ ਨਾਲ ਜੋੜਣ ਦਾ ਪੂਰਾ ਯਤਨ ਕਰਨਗੇ। ਇਸ ਮੋਕੇ ਸੁਰਿੰਦਰਪਾਲ ਸਿੰਘ ਸਾਬਾ, ਗੁਰਮੁੱਖ ਸਿੰਘ ਬਿੱਟੂ, ਸੰਦੀਪ ਸਿੰਘ, ਸੁਖਬੀਰ ਸਿੰਘ, ਅਰਸ਼, ਅੰਮ੍ਰਿਤ ਸਿੰਘ, ਨਰਿੰਦਰ ਖਾਸਾ ਮੈਂਬਰ, ਹਰਪ੍ਰੀਤ ਸਿੰਘ ਲਹੋਰੀਆ, ਭੁਪਿੰਦਰ ਸਿੰਘ, ਵਰਿੰਦਰਜੀਤ ਸਿੰਘ, ਸ਼ਮਸ਼ੇਰ ਸਿੰਘ, ਡਾਕਟਰ ਬੱਬੀ, ਗੁਰਸਿਮਰਨਜੀਤ ਸਿੰਘ, ਮਲਕੀਤ ਸਿੰਘ ਸ਼ੇਰਾ, ਗੁਰਦਿਆਂਲ ਸਿੰਘ ਤਿਮੋਵਾਲ ਨਵਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply