
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ)- ਸਥਾਨਕ ਅਜੀਤ ਵਿਦਿਆਲਯ ਸਕੂਲ ਵਿੱਖੇ ਆਯੋਜਿਤ ਕੀਤਾ ਗਿਆ ਸਮਰ ਕੈਂਪ ਅੱਜ ਸਮਾਪਿਤ ਹੋ ਗਿਆ। ਇਸ ਸਮਾਪਤੀ ਸਮਾਰੋਹ ਮੌਕੇ ਸਕੂਲ ਦੇ ਬੱਚਿਆਂ ਨੇ ਜਿਮਨਾਸਟਿਕ, ਸਕਾਈ ਮਾਰਸ਼ਲ ਆਰਟ ਅਤੇ ਬਾਕਸਿੰਗ ਤੇ ਕਰਤਬ ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਕੂਲ ਪ੍ਰਿੰਸੀਪਲ ਤੇ ਕੌਸਲਰ ਰਮਾ ਮਹਾਜਨ ਨੇ ਦੱਸਿਆ ਕਿ ਸਮਰ ਕੈਂਪ ਵਿੱਚ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਡਾਂਸ, ਚੈੱਸ, ਬੈਡਮਿੰਟਨ, ਵਾਲੀਬਾਲ ਅਤੇ ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਲਗਾ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਮੈਡਮ ਰਮਾ ਮਹਾਜਨ ਨੇ ਕਿਹਾ ਕਿ ਸਕੂਲ ਵੱਲੋਂ ਅਜਿਹੇ ਸਮਰ ਕੈਂਪ ਹਰ ਸਾਲ ਲਗਾਏ ਜਾਂਦੇ ਹਨ। ਇਸ ਦੌਰਾਨ ਵਿਦਿਆਰਥੀ ਨਾ ਸਿਰਫ ਅਨੂਸ਼ਾਸ਼ਨ ਸਿੱਖਦੇ ਹਨ ਬਲਕਿ ਉਹਨਾਂ ਵਿੱਚ ਕੁੱਝ ਕਰਕੇ ਦਿਖਾਉਣ ਦੀ ਭਾਵਨਾ ਪੈਦਾ ਹੁੰਦੀ ਹੈ। ਆਖਿਰ ਵਿੱਚ ਸਟੇਟ ਐਵਾਰਡੀ ਅਧਿਆਪਕ ਸੁਧੀਰ ਮਹਾਜਨ ਨੇ ਜਿਥੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਉਥੇ ਪ੍ਰਬੰਧਕਾਂ ਦੀ ਅਜਿਹਾ ਕੈਂਪ ਆਯੋਜਿਤ ਕਰਨ ਤੇ ਸਰਾਹਣਾ ਕੀਤੀ। ਸਮਾਪਤੀ ਸਮਾਰੌਹ ਵਿੱਚ ਮੈਡਮ ਵਨੀਤਾ, ਅੰਜੂ, ਰਜਨੀ, ਸਰਬਜੀਤ, ਨਿਰਮਲ ਅਤੇ ਪਰਮਿੰਦਰ ਆਦਿ ਵੀ ਹਾਜ਼ਰ ਸਨ।