Sunday, December 22, 2024

ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਵਿਖੇ ਬਸੰਤ ਦਾ ਤਿਉਹਾਰ ਮਨਾਇਆ

PPN1102201718ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਛਿੱਡਣ ਜਿਲਾ ਅੰਮ੍ਰਿਤਸਰ ਵਿਖੇ ਬਸੰਤ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਸਕੂਲ ਨੂੰ ਰੰਗ ਬਰੰਗੇ ਫੁੱਲਾਂ ਤੇ ਪਤੰਗਾਂ ਨਾਲ ਸਜਾਇਆ ਗਿਆ।ਬਸੰਤ ਸਬੰਧੀ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਵਿਚ ਸਕੂਲ ਦੇ ਚੇਅਰਮੈਨ ਡਾ. ਏ. ਐਸ ਮਾਹਲ ਅਤੇ ਖਾਸ ਤੌਰ ਤੇ ਕੈਨੇਡਾ ਤੋਂ ਆਏ ਮੈਡਮ ਮਿਸਿਜ਼ ਪਰਮਜੀਤ ਕੌਰ ਟੱਟ, ਕੁੁਲਜੀਤ ਕੌਰ, ਜਗਤਾਰ ਸਿੰਘ ਸੰਘੇੜਾ, ਕੁਲਤਾਰ ਸਿੰਘ ਸੰਘੇੜਾ ਅਤੇ ਇਕਬਾਲ ਸਿੰਘ ਸੰਘੇੜਾ ਨੇ ਸ਼ਿਰਕਿਤ ਕੀਤੀ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਵਿਦਿਆਰਥੀਆਂ ਨੇ ਡਾਂਸ, ਗਿੱਧਾ, ਭੰਗੜਾ ਅਤੇ ਨਾਟਕ ਆਦਿ ਰਾਹੀਂ ਮਨੋਰੰਜਨ ਕਰਦਿਆਂ ਸਭ ਨੂੰ ਝੂਮਣ ਲਾ ਦਿੱਤਾ।ਸਕੂਲ ਦੇ ਬੱਚਿਆਂ ਨੇ ਖਾਲਸਈ ਬਾਣੇ ਸਿੱਖ ਮਾਰਸ਼ਲ ਆਰਟ ਗਤਕੇ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਮੈਡਮ ਪਰਮਜੀਤ ਕੌਰ ਟੱਟ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਵਧੀਆ ਪੇਸ਼ਕਾਰੀ ਲਈ ਵਧਾਈ ਵੀ ਦਿੱਤੀ।ਸਕੂਲ ਦੇ ਚੇਅਰਮੈਨ ਡਾ. ਏ.ਐਸ ਮਾਹਲ ਨੇ ਕੈਨੇਡਾ ਤੋਂ ਪਹੁੰਚੇ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦਰਮਿਆਨ ਪਤੰਗਬਾਜ਼ੀ ਵੀ ਕਰਵਾਈ ਗਈ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply