ਪ੍ਰਵੀਨ ਗਰਗ
ਰੰਗਲਾ ਪੰਜਾਬ ਪਹਿਲਾਂ ਟੋਟੇ ਟੋਟੇ ਹੋ ਗਿਆ,
ਨਨਕਾਣਾ ਸਾਹਿਬ ਸਾਥੋਂ ਕਿੰਨੀ ਦੂਰ ਹੋ ਗਿਆ,
ਆਉਣ ਵਾਲੇ ਸਮੇਂ ਵਿੱਚ ਇਹ ਨਾ ਕਿਤੇ ਹੋਜੇ,
ਅੰਮ੍ਰਿਤਸਰ ਬਣ ਜਾਏ ਨਵਾਬ ਦਾ,
ਸੋਚੋ ਲੋਕੋ ਅੱਗੇ ਜਾ ਕੇ ਬਣੂ ਕੀ ਪੰਜਾਬ ਦਾ।
ਨਿੱਤ ਖੱਤਿਆਂ ਦੀਆਂ ਬਨਣ ਕਲੋਨੀਆਂ,
ਗੁੱਤਾਂ ਮੁੰਨ ਔਰਤਾਂ ਕਰਾਈ ਜਾਣ ਪੋਨੀਆਂ,
ਅੱਧ ਨੰਗੇ ਫੈਸ਼ਨਾਂ `ਚ ਸਾਡੀਆਂ ਭੈਣਾਂ ਨੇ,
ਝੰਡਾ ਚਾੜਨਾ ਹੈ ਕਿਹੜੇ ਖਿਤਾਬ ਦਾ,
ਸੋਚੋ ਲੋਕੋ ਅੱਗੇ ਜਾ ਕੇ ……………….
ਸੂਰਮੇ ਮੁੰਡੇ ਸੀ ਜਿਹੜੇ ਜ਼ੁਲਮ `ਤੇ ਗੱਜਦੇ,
ਹੁਣ ਕਿਉਂ ਸਮੈਕਾਂ ਪੀ ਕੇ ਕੰਧਾਂ ਵਿੱਚ ਵੱਜਦੇ,
ਕਿਹੜੇ ਰਸਤੇ ਤੋਂ ਨਸ਼ਾ ਕੀਹਦੇ ਰਾਹੀਂ ਆਉਂਦਾ,
ਜੋੜ ਤੋੜ ਕਰੋ ਜ਼ਰਾ ਏਸ ਹਿਸਾਬ ਦਾ,
ਸੋਚੋ ਲੋਕੋ ਅੱਗੇ ਜਾ ਕੇ ………………..
ਸੱਪ ਲੰਘੇ ਬਾਅਦ ਜਦੋਂ ਕੁੱਟਦੇ ਲਕੀਰ ਨੂੰ,
ਬੜਾ ਦੁੱਖ ਹੁੰਦਾ ਉਦੋਂ ਪ੍ਰਵੀਨ ਦੇ ਜ਼ਮੀਰ ਨੂੰ,
ਸੋਚ ਸਾਡੀ ਦਿਨੋਂ ਦਿਨ ਹੋਈ ਜਾਵੇ ਮਾੜੀ,
ਸਾਥ ਕਰੋ ਕਿਸੇ ਚੰਗੀ ਜਿਹੀ ਕਿਤਾਬ ਦਾ,
ਸੋਚੋ ਲੋਕੋ ਅੱਗੇ ਜਾ ਕੇ ……………….
ਪ੍ਰਵੀਨ ਗਰਗ
ਧੂਰੀ
ਮੋਬ. ਨੰ. 90419-18486