Wednesday, December 31, 2025

2 ਕਿਲੋਂ ਅਫੀਮ ਸਮੇਤ ਇੱਕ ਗ੍ਰਿਫਤਾਰ ਅਤੇ 15 ਮੋਟਰਸਾਈਕਲਾ ਸਮੇਤ ਇੱਕ ਗ੍ਰਿਫਤਾਰ

PPN1470606
ਫਾਜਿਲਕਾ,  17  ਜੂਨ  (ਵਿਨੀਤ ਅਰੋੜਾ)-  ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਨਸ਼ੇ ਦੇ ਤਸਕਰਾ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸ਼੍ਰੀ. ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੇ ਦਿਸ਼ਾ ਨਿਰਦੇਸ਼ ਅਨੂਸਾਰ ਜੇਰੇ ਅਗਵਾਈ ਸ਼੍ਰੀ.ਗੁਰਮੀਤ ਸਿੰਘ, ਪੁਲਿਸ ਕਪਤਾਨ (ਡੀ) ਫਾਜਿਲਕਾ ਅੱਜ ਜਿਲ੍ਹਾਂ ਫਾਜਿਲਕਾ ਦੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਨਾਰਕੋਟੀਕ ਸੈਲ ਦੇ ਸ.ਥ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਕੰਧਵਾਲਾ ਰੋਡ ਬਾਈਪਾਸ ਅਬੋਹਰ ਨੂੰ ਜਾ ਰਹੇ ਸੀ ਤਾਂ ਬਾਈਪਾਸ ਰੋਡ ਤੋਂ ਅੱਧਾ ਕਿਲੋਮੀਟਰ ਪਿੱਛੇ ਪੈਂਦੀ ਨਹਿਰ ਦੇ ਨਾਲ ਨਾਲ ਇੱਕ ਆਦਮੀ ਆਉਦਾ ਦਿਖਾਈ ਦਿੱਤਾ ਜਿਸ ਦੇ ਹੱਥ ਵਿੱਚ ਇੱਕ ਝੋਲਾ ਪਲਾਸਟਿਕ ਫੜਿਆ ਹੋਇਆ ਸੀ। ਸ਼ੱਕ ਦੀ ਬਿਨ੍ਹਾ ਤੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਵਿੱਕੀ ਉਰਫ ਸਾਵਨ ਪੁੱਤਰ ਪੁਰਨ ਚੰਦ ਜਾਤ ਰੇਗਰ ਉਮਰ ਕਰੀਬ 26 ਸਾਲ ਵਾਸੀ ਗਲੀ ਨੰਬਰ.3  ਰਾਮ ਦੇਵ ਨਗਰ ਅਬੋਹਰ ਦੱਸਿਆ। ਜਿਸ ਦੇ ਹੱਥ ਵਿੱਚ ਫੜੇ ਹੋਏ ਝੋਲਾ ਪਲਾਸਟੀਕ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ 2 ਕਿਲੋਂ ਅਫੀਮ ਬ੍ਰਾਂਮਦ ਹੋਈ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 67  ਮਿਤੀ 16-6-14 ਅ/ਧ 18-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਅਬੋਹਰ ਵਿਖੇ ਦਰਜ ਕੀਤਾ ਗਿਆ। ਮੁੱਢਲੀ ਪੁੱਛ ਗਿੱਛ ਤੇ ਦੋਸ਼ੀ ਨੇ ਦੱਸਿਆ ਕਿ ਇਹ ਅਫੀਮ ਉਹ ਰਾਜੂ ਪੁੱਤਰ ਨਾਮਲੂਮ ਵਾਸੀ ਪਿੰਡ ਨਿਮਕਾ ਥਾਣਾ ਨਿਮਕਾ ਰਾਜਸਥਾਨ ਤੋਂ 60000 ਰੁਪਏ ਕਿਲੋਂ ਦੇ ਹਿਸਾਬ ਨਾਲ ਲੈ ਕੇ ਆਇਆ ਸੀ ਅਤੇ ਅੱਗੇ ਇਹ ਅਫੀਮ ਉਸ ਨੇ ਭੁੱਚੋਂ ਮੰਡੀ ਵਿਖੇ ਆਪਣੇ ਪੱਕੇ ਗ੍ਰਾਹਕਾ ਨੂੰ 80/85000 ਰੁਪਏ ਕਿਲੋਂ ਦੇ ਹਿਸਾਬ ਨਾਲ  ਵੇਚਣੀ ਸੀ। ਉਹ ਇਹ ਕੰਮ ਪਿੱਛਲੇ ਇੱਕ ਸਾਲ ਤੋਂ ਕਰ ਰਿਹਾਂ ਸੀ ਅਤੇ ਪਹਿਲਾ 100/100 ਗ੍ਰਾਮ ਦੇ ਹਿਸਾਬ ਨਾਲ ਅਬੋਹਰ ਅਤੇ ਫਾਜਿਲਕਾ ਦੇ ਏਰੀਆ ਵਿੱਚ ਵੇਚਦਾ ਸੀ।ਦੋਸ਼ੀ ਪਾਸੋਂ ਮਜੀਦ ਪੁੱਛ ਗਿੱਛ ਜਾਰੀ ਹੈ ਅਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ। ਬ੍ਰਾਂਮਦ ਅਫੀਮ ਦੀ ਬਜਾਰ ਵਿੱਚ ਕੀਮਤ ਕਰੀਬ 2 ਲੱਖ ਰੁਪਏ ਹੈ।
ਇਸੇ ਤਰ੍ਹਾਂ ਮਿਤੀ 14-6-14 ਨੂੰ ਸ.ਥ ਰਵਿੰਦਰ ਸਿੰਘ ਨੂੰ ਇੱਕ ਗੁੱਪਤ ਸੂਚਨਾ ਮਿਲੀ ਕਿ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮੱਖਣ ਸਿੰਘ ਕੋਮ ਰਾਏ ਸਿੱਖ ਵਾਸੀ ਪਿੰਡ ਚੱਕ ਮੱਨੇ ਵਾਲਾ ਅਤੇ ਸੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਕੋਮ ਰਾਏ ਸਿੱਖ ਵਾਸੀ ਪਿੰਡ ਪੀਰੇ ਕੇ ਥਾਣਾ ਸਦਰ ਜਲਾਲਾਬਾਦ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦਿ ਹਨ ਅਤੇ ਅੱਜ ਵੀ ਚੋਰੀ ਦੇ ਮੋਟਰਸਾਈਕਲ ਤੇ ਅਬੋਹਰ ਤੋਂ ਮਲੋਟ ਵੱਲ ਉਸ ਨੂੰ ਵੇਚਨ ਲਈ ਜਾ ਰਹੇ ਹਨ ਜੇਕਰ  ਨਾਕਾਬੰਦੀ ਕੀਤੀ ਜਾਵੇ ਤਾ ਕਾਬੂ ਆ ਸਕਦੇ ਹਨ। ਜਿਸ ਪਰ ਸ.ਥ ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਗੋਬਿੰਦਗੜ੍ਹ ਅਬੋਹਰ-ਮਲੋਟ ਰੋੜ ਪਰ ਨਾਂਕਾਬੰਦੀ ਕੀਤੀ ਸੀ ਤਾਂ ਸਾਹਮਣੇ ਤੋਂ 2 ਆਦਮੀ ਇੱਕ ਮੋਟਰਸਾਈਕਲ ਪਰ ਆਉਦੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਦੇ ਪਿੱਛੇ ਬੈਠਾ ਹੋਇਆ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਨ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮੱਖਣ ਸਿੰਘ ਕੋਮ ਰਾਏ ਸਿੱਖ ਵਾਸੀ ਪਿੰਡ ਚੱਕ ਮਨੇ ਵਾਲਾ ਅਤੇ ਭੱਜੇ ਹੋਏ ਵਿਅਕਤੀ ਦੀ ਪਹਿਚਾਨ ਸੁਰਜੀਤ ਸਿੰਘ ਉਕੱਤ ਵਜੋਂ ਹੋਈ। ਸ.ਥ ਰਵਿੰਦਰ ਸਿੰਘ ਨੇ ਪਰਮਜੀਤ ਸਿੰਘ ਉਰਫ ਪੰਮਾ ਨੂੰ ਮੋਟਰਸਾਈਕਲ ਦੇ ਕਾਗਜਾਤ ਦਿਖਾਉਣ ਵਾਸਤੇ ਕਿਹਾ ਜੋ ਮੋਟਰਸਾਈਕਲ ਦੇ ਕੋਈ ਦਸਤਾਵੇਜ ਪੇਸ਼ ਨਹੀ ਕਰ ਸੱਕਿਆ। ਜਿਸ ਤੇ ਪੁਲਿਸ ਪਾਰਟੀ ਨੂੰ ਮੋਟਰਸਾਈਕਲ ਚੋਰੀ ਦਾ ਹੋਣ ਦਾ ਸ਼ੱਕ ਹੋਇਆ ਅਤੇ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰਬਰ 62 ਮਿਤੀ 14-6-14ਅ/ਧ 379,411ਈਕਲ ਦੀ ਰਿਕਵਰੀ ਕਰਵਾਈ। ਮਿਤੀ 14-6-14 ਨੂੰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਡ ਹਾਸਿਲ ਕੀਤਾ ਅਤੇ ਉਸ ਨੇ ਮਿਤੀ 16-614ਨੂੰ 8  ਹੋਰ ਮੋਟਰਸਾਈਕਲ ਅਤੇ 1 ਸਕੂਟਰ ਦੀ ਰਿਕਵਰੀ ਕਰਵਾਈ। ਦੋਸ਼ੀ ਪਰਮਜੀਤ ਸਿੰਘ ਨੇ ਮਨਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਬਠਿੰਡਾ, ਡੱਬਵਾਲੀ, ਮੋਗਾ ਆਦਿ ਸ਼ਹਿਰਾਂ ਤੋਂ ਚੋਰੀ ਕੀਤੇ ਸਨ। ਦੋਸ਼ੀ ਪਰਮਜੀਤ ਪਾਸੋਂ ਮਜੀਦ ਪੁੱਛ ਗਿੱਛ ਜਾਰੀ ਹੈ ਅਤੇ ਹੋਰ ਵੀ ਚੋਰੀ ਦੇ ਮੋਟਰਸਾਈਕਲ ਬ੍ਰਾਂਮਦ ਹੋਣ ਦੀ ਸੰਭਾਵਨਾ ਹੈ। ਦੋਸ਼ੀ ਸੁਰਜੀਤ ਸਿੰਘ ਨੂੰ ਫੱੜਣ ਲਈ ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਭੇਜੀਆ ਗਈਆਂ ਹਨ। ਬ੍ਰਾਂਮਦ ਹੋਏ ਮੋਟਰਸਾਈਕਲਾਂ ਦੀ ਕੀਮਤ ਕਰੀਬ 10੦ ਲੱਖ ਰੁਪਏ ਹੈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply