ਉਮੀਦਾਂ ਦੇ ਬਣ ਕੇ ਤੁਸੀਂ ਹਾਣ ਦੇ ਆਇਓ
ਐਂਵੇਂ ਨਾ ਜ਼ਜ਼ਬਾਤਾਂ ਦੇ ਨਾਲ ਖੇਡ ਜਾਇਓ।
ਪੰਜਾਬ ਦਾ ਜੋ ਮੁਰਝਾਇਆ ਹੋਇਆ ਫੁੱਲ
ਜ਼ਿੰਦ ਜਾਨ ਲਾ ਕੇ ਇਸ ਨੂੰ ਫੇਰ ਮਹਿਕਾਇਓ।
ਜੋ ਕੀਤੇ ਵਾਅਦੇ ਤੁਸੀਂ ਸੱਤਾ ਦੀ ਖਾਤਿਰ
ਉਹਨਾਂ ਬੋਲਾਂ ਨੂੰ ਤੁਸੀਂ ਜ਼ਰੂਰ ਪੁਗਾਇਓ।
ਦਿੱਤਾ ਹੈ ਅਣਖਾਂ ਦਾ ਝੰਡਾ ਹੱਥ ਤੁਹਾਡੇ
ਉਸ ਨੂੰ ਉੱਚਾ ਜਰੂਰ ਲਹਿਰਾਇਓ।
ਨਸ਼ੇ, ਰੇਤ ਦੇ ਜੋ ਬਣ ਵਪਾਰੀ ਲੁੱਟਦੇ
ਉਹਨਾਂ ਹੱਥਾਂ ਤੋਂ ਤੁਸੀਂ ਪੰਜਾਬ ਬਚਾਇਓ।
ਹੱਸਦਾ ਵੱਸਦਾ ਸੀ ਜੋ ਪੰਜਾਬ ਕਦੇ
ਉਸ ਪੰਜਾਬ ਦੇ ਹਾਸੇ ਮੋੜ ਲਿਆਇਓ।
ਹਰਦੀਪ ਬਿਰਦੀ
ਲੁਧਿਆਣਾ
ਮੋ- 9041600900