ਕਹਾਂ ਰੱਬ ਸੱਜਣਾਂ ਕਿ ਦਿਲ ਚੋਰ ਕਹਿ ਲਵਾਂ,
ਰੁੱਤਬਾ ਵੇ ਹੁਣ ਦੱਸ ਹੋਰ ਕੀ ਦੇ ਦਵਾਂ,
ਕੀਤੀ ਬੇਵਫਾਈ ਸੱਜਣਾਂ ਦੀ ਵਫਾ ਹੋ ਗਈ,
ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ।
ਹੱਸ ਹੱਸ ਕੇ ਜਰੇ ਜੋ ਉਲਾਂਭੇ ਪਏ ਨੇ,
ਵਾਅਦੇ ਕੀਤੇ ਝੂਠੇ ਸਾਰੇ ਸਾਂਭੇ ਪਏ ਨੇ,
ਰੱਖਣੇ ਦੀ ਯਾਦ ਅਜ਼ਬ ਸਜ਼ਾ ਹੋ ਗਈ,
ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ।
ਮਾਣ ਡੰੂਘੀਆਂ ਤਾਰੀਆਂ ਤਰ ਗਏ ਨੇ,
ਪਿਆਰ ਸਮੰੁਦਰ ਜਿਹਾ ਵੇਖ ਡਰ ਗਏ ਨੇ,
ਲਹਿਰਾਂ ਸੱਧਰਾਂ ਦੀ ਕਿਸ਼ਤੀ ਬਹਾ ਹੋ ਗਈ,
ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ।
ਅਸੂਲਾਂ ਦੀ ਜਗ੍ਹਾ ਜਜ਼ਬਾਤ ਨਿਭਾਏ ਨੇ,
ਬੇਗਾਨੇ ਆਪਣੇ ਬਣਾ ਆਪਣੇ ਭੁਲਾਏ ਨੇ,
ਰੁਸ਼ਨਾਈ ਜਿੰਦ `ਭੱਟ` ਦੀ ਫਨਾਹ ਹੋ ਗਈ,
ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ।
ਕੀਤੀ ਬੇਵਫਾਈ ਸਜਣਾਂ ਦੀ ਵਫਾ ਹੋ ਗਈ.
ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ।
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ 09914062205