ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਆਪਣੇ ਸਿਆਸੀ ਵਿਰੋਧੀਆਂ ਨੂੰ ਆਖਿਆ ਕਿ ਉਹ ਮੌਜੂਦਾ ਚੋਣਾਂ ਲਈ ਆਪਣ ਵਿਕਾਸ ਏਜੰਡਾ ਤੇ ਗਰੀਬ ਪੱਖੀ ਪਹਿਲ ਕਦਮੀਆਂ ਲੋਕਾਂ ਅੱਗੇ ਪੇਸ਼ ਕਰਨ।ਆਪਣੇ ਵਿਕਾਸ ਪੱਖੀ ਤੇ ਹਲਕੇ ਦੇ ਲੋਕਾ ਦੀ ਭਲਾਈ ਵੱਲ ਸੇਧਤ ਏਜੰਡੇ ਨਾਲ ਵੋਟਰਾਂ ਤੱਕ ਪਹੁੰਚ ਕਰਦਿਆਂ ਸਿਰਸਾ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਜਦੋਂ ਹਲਕੇ ਦੇ ਲੋਕ ਇਹ ਜਾਣਨ ਕਿ ਕਿਹੜੇ ਉਮੀਦਵਾਰ ਦਾ ਏਜੰਡਾ ਕੀ ਹੈ।ਮੌਜੂਦਾ ਚੋਣਾਂ ਲਈ ਆਪਣਾ ਏਜੰਡਾ ਦੱਸਦਿਆਂ ਸਿਰਸਾ ਨੇ ਕਿਹਾ ਕਿ ਉਹਨਾਂ ਦਾ ਏਜੰਡਾ ਉਹਨਾਂ ਦੀ ਪਾਰਟੀ ਭਾਜਪਾ-ਅਕਾਲੀ ਦਲ ਵਾਲਾ ਹੈ ਜੋ ਗਰੀਬਾਂ ਅਤੇ ਦਬੇ ਕੁਚਲੇ ਵਰਗ ਦੀ ਭਲਾਈ ਵਾਸਤੇ ਅਤੇ ਮੱਧ ਵਰਗ ਦੇ ਪਰਿਵਾਰਾਂ ਵਾਸਤੇ ਜੀਵਨ ਜਿਉਣ ਹਾਲਾਤ ਸੁਧਾਰਨ ਲਈ ਵਚਨਬੱਧ ਹੈ।ਉਹਨਾਂ ਕਿਹਾ ਕਿ ਭਾਜਪਾ-ਅਕਾਲੀ ਦਲ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ `ਤੇ ਇਸੇ ਏਜੰਡੇ ਅਨੁਸਾਰ ਕੰਮ ਕਰ ਰਹੀਆਂ ਹਨ।
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਭਾਜਪਾ-ਅਕਾਲੀ ਦਲ ਹੈ, ਜਿਸ ਦਾ ਇਕ ਨੁਕਾਤੀ ਏਜੰਡਾ ਦੇਸ਼ ਦੇ ਵਿਕਾਸ ਤੇ ਇਸਦੀ ਖੁਸ਼ਹਾਲੀ ਲਈ ਕੰਮ ਕਰਨਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜੋ ਹਰ ਤਰਾਂ ਝੂਠੇ, ਗੁੰਮਰਾਹਕੁੰਨ ਤੇ ਆਧਾਰਹੀਣ ਦੋਸ਼ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਲਗਾਉਂਦੀ ਹੈ ਅਤੇ ਅਜਿਹੇ ਏਜੰਡੇ ਦੀ ਗੱਲ ਕਰਦੀ ਹੈ ਜੋ ਸਾਡੇ ਸੰਵਿਧਾਨ ਦੀ ਬੁਨਿਆਦ ਦੇ ਖਿਲਾਫ ਹਨ।ਉਹਨਾਂ ਕਿਹਾ ਕਿ ਤੀਜੀ ਧਿਰ ਕਾਂਗਰਸ ਹੈ ਜਿਸ ਕੋਲ ਦੇਸ਼ ਅਤੇ ਇਸ ਦੇ ਲੋਕਾਂ ਲਈ ਕੋਈ ਏਜੰਡਾ ਨਹੀਂ ਹੈ।ਉਹਨਾਂ ਕਿਹਾ ਕਿ ਲੋਕ ਰਾਜਸੀ ਪਾਰਟੀਆਂ ਨੂੰ ਉਹਨਾਂ ਦੇ ਵਿਕਾਸ ਏਜੰਡੇ ਦੇ ਆਧਾਰ `ਤੇ ਵੋਟ ਪਾਉਂਦੇ ਹਨ ਤੇ ਉਹ ਹੈਰਾਨ ਹਨ ਕਿ ਇਹ ਸਿਰਫ ਭਾਜਪਾ ਹੀ ਹੈ ਜਿਸ ਨੇ ਆਪਣਾ ਏਜੰਡਾ ਤੇ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ।ਉਹਨਾ ਕਿਹਾ ਕਿ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਤਾਂ ਆਪਣੇ ਪ੍ਰਸ਼ਾਸਕੀ ਏਜੰਡੇ ਬਾਰੇ ਕੁਝ ਵੀ ਕਹਿਣ ਵਿਚ ਬੁਰੀ ਤਰਾਂ ਅਸਫਲ ਰਹੀਆਂ ਹਨ।ਸਿਰਸਾ ਨੇ ਹੋਰ ਕਿਹਾ ਕਿ ਹਲਕੇ ਦੇ ਲੋਕਾਂ ਦੇ ਸੇਵਾਦਾਰ ਵਜੋਂ ਉਹਨਾਂ ਆਪਣੇ ਜਨਤਕ ਜੀਵਨ ਬਹੁਤ ਕੰਮ ਕੀਤਾ ਹੈ ਭਾਵੇਂ ਉਹ ਵਿਧਾਇਕ ਵਜੋਂ ਹੋਵੇਗਾ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧ ਵਜੋਂ ਅਤੇ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ ਜੋ ਵਾਅਦੇ ਉਹਨਾਂ ਨੇ ਕੀਤੇ ਹਨ, ਉਹ ਹਮੇਸ਼ਾ ਪੂਰੇ ਕੀਤੇ ਹਨ।ਉਹਨਾਂ ਕਿਹਾ ਕਿ ਹੁਣ ਵੀ ਉਹ ਦਿੱਲੀ ਦੇ ਲੋਕ ਖਾਸ ਤੌਰ `ਤੇ ਰਾਜੌਰੀ ਗਾਰਡਨ ਹਲਕੇ ਦੇ ਲੋਕਾਂ ਦੀ ਤਰੱਕੀ ਤੇ ਭਲਾਹੀ ਵਾਸਤੇ ਕੰਮ ਕਰਦੇ ਰਹਿਣ ਲਈ ਵਚਨਬੱਧ ਹਨ ਅਤੇ ਲੋਕਾਂ ਨੂੰ ਭਰੋਸਾ ਦੁਆਉਂਦੇ ਹਨ ਕਿ ਉਹ ਹਰ ਵੇਲੇ ਲੋਕ ਭਲਾਈ ਦੇ ਕੰਮਾਂ ਵਾਸਤੇ ਉਪਲਬਧ ਰਹਿਣਗੇ।
ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਦੀ ਭਲਾਈ ਤੇ ਇਲਾਕੇ ਦੇ ਵਿਕਾਸ ਵਾਸਤੇ ਕੰਮ ਕਰਨ ਵਾਲੇ ਤੇ ਆਪਣੇ ਕਾਰਜਕਾਲ ਦੌਰਾਨ ਡੱਕਾ ਵੀ ਨਾ ਤੋੜਨ ਵਾਲੇ ਉਮੀਦਵਾਰਾਂ ਵਿਚਕਾਰ ਫਰਕ ਵੇਖਣ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੀ ਬੇਹਤਰੀ ਵਾਸਤੇ ਭਾਜਪਾ-ਅਕਾਲੀ ਦਲ ਨੂੰ ਵੋਟ ਦੇਣ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …