ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜ ਅੰਮ੍ਰਿਤਸਰ ਦੇ ਖੇਡ ਵਿਭਾਗ ਦੇ ਪ੍ਰੋ: ਡਾ. ਦਲਜੀਤ ਸਿੰਘ ਨੇ 24ਵੇਂ ਪੇਨ ਏਸ਼ੀਅਨ ਸੋਸਾਇਟੀ ਫ਼ਾਰ ਸਪੋਰਟਸ ਐਂਡ ਫ਼ਿਜ਼ੀਓਥਰੈਪੀ ਐਜ਼ੂਕੇਸ਼ਨਲ ਕਾਨਫ਼ਰੰਸ ‘ਚ ਉਲੰਪਿਕ 2008 ਦੀ ਮੀਡੀਆ ਕਵਰੇਜ਼ ਦੇ ਵਿਸ਼ੇ ‘ਤੇ ਆਪਣਾ ਖੋਜ ਪੱਤਰ ਪੜਿਆ। ਇਹ 3 ਰੋਜ਼ਾ ਕਾਨਫ਼ਰੰਸ ਕੋਲਕਾਤਾ ਦੇ ਸ਼ਾਂਤੀ ਨਿਕੇਤਨ ਵਿਸ਼ਵ ਭਾਰਤੀ ਕੇਂਦਰੀ ਯੂਨੀਵਰਸਿਟੀ ‘ਚ ਕੋਰੀਆ ਸਥਿਤ ਉਕਤ ਸੋਸਾਇਟੀ ਵੱਲੋਂ ਆਯੋਜਿਤ ਕੀਤੀ ਗਈ ਸੀ। ਇਸ ਕਾਨਫ਼ਰੰਸ ‘ਚ 40 ਦੇਸ਼ਾਂ ਤੋਂ ਵਫ਼ਦਾਂ ਨੇ ਹਿੱਸਾ ਲਿਆ ਸੀ। ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੋਜ ਪੱਤਰ ‘ਚ ਮੀਡੀਆ ਵੱਲੋਂ ਮਰਦ ਖਿਡਾਰੀਆਂ ਨੂੰ ਅਖ਼ਬਾਰਾਂ ਅਤੇ ਟੀ. ਵੀ. ‘ਚ ਜਿਆਦਾ ਕਵਰੇਜ਼ ਦਿੱਤੀ ਗਈ, ਜਦ ਕਿ ਔਰਤ ਖਿਡਾਰਣਾਂ ਨੂੰ ਇਸਦੇ ਉਲਟ ਘੱਟ ਕਵਰੇਜ਼ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਲੰਪਿਕ ਖੇਡਾਂ ਤੋਂ ਇਲਾਵਾ ਹੋਰ ਖੇਡਾਂ ‘ਚ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੀ ਇਸ ਖੋਜ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੇ ਕਾਨਫ਼ਰੰਸ ਦੌਰਾਨ ਇਕ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਇਸ ਵਿਸ਼ੇ ‘ਤੇ ਹੋਰ ਖੋਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੇ 19ਵੇਂ ਕਾਨਫ਼ਰੰਸ ਜਿਹੜੀ ਕਿ ਕੁਝ ਸਾਲ ਪਹਿਲਾਂ ਚੀਨ ‘ਚ ਆਯੋਜਿਤ ਹੋਈ ਸੀ, ‘ਚ ਵੀ ਹਿੱਸਾ ਲਿਆ ਸੀ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …