ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਆਸ ਵੈਲਫੇਅਰ ਸੋਸਾਇਟੀ ਵਲੋਂ ਪਿਛਲੇ ਕੁਝ ਦਿਨਾਂ ਤੋਂ ਯੋਗ ਕੈਂਪ ਰਾਧੇ ਸ਼ਿਆਮ ਦੇ ਸਹਿਯੋਗ ਨਾਲ ਭਗਤ ਨਾਮਦੇਵ ਨਗਰ ਬਠਿੰਡਾ ਵਿਖੇ ਲਗਾਇਆ ਗਿਆ ਸੀ। ਕੈਂਪ ਦੇ ਆਖ਼ਰੀ ਦਿਨ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ। ਉਨ੍ਹਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰੀਰਕ ਤੰਦਰੁਸਤੀ ਵਾਸਤੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਪਰ ਇਸ ਪਦਾਰਥ ਯੁੱਗ ਵਿਚ ਕੋਈ ਵਿਰਲਾ ਹੀ ਬੀਮਾਰੀਆਂ ਤੋਂ ਬਚਿਆ ਹੋਵੇਗਾ ਕਿਉਕਿ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕਰਨਾ ਜਾਰੀ ਰੱਖਿਆ ਹੋਇਆ ਹੈ। ਅੱਜ ਦੇ ਜ਼ਮਾਨੇ ਵਿਚ ਮਨੁੱਖ ਪਦਾਰਥ(ਨਸ਼ਿਆ)ਦਾ ਗੁਲਾਮ ਹੋ ਕਿ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਆਜ਼ਾਦ ਹੋਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕਿ ਨਸ਼ਿਆਂ ਖਿਲਾਫ਼ ਜੰਗ ਲੜਨੀ ਹੋਵੇਗੀ, ਤਾਂ ਕਿ ਅਸੀ ਆਪਣੇ ਧੀਆਂ,ਪੁੱਤਰਾਂ ਨੂੰ ਬਚਾ ਸਕੀਏ। ਉਨ੍ਹਾਂ ਕੈਂਪ ਵਿਚ ਸ਼ਾਮਲ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਹੀ ਮਮਤਾ ਦਾ ਵਾਸਤਾ ਪਾ ਕੇ ਨਸ਼ਿਆਂ ਦੇ ਖਿਲਾਫ਼ ਅੱਗੇ ਆਉਣ ਤਾਂ ਕਿ ਉੱਜੜ ਰਹੇ ਘਰਾਂ ਨੂੰ ਸਵਰਗ ਬਣਾਇਆ ਜਾ ਸਕੇ। ਉਨ੍ਹਾਂ ਗੁਰਮਤਿ ਵਿਚ ਸੇਵਾ ਸੰਕਲਪ ਤੇ ਬੋਲਦਿਆਂ ਕਿਹਾ ਕਿ ਨਿਮਰਤਾ ਨਾਲ ਕੀਤੀ ਮਨੁੱਖਤਾ ਦੀ ਸੇਵਾ ਦਾ ਗੁਰਮਤਿ ਵਿਚ ਬੜਾ ਵੱਡਾ ਸਥਾਨ ਹੈ। ਸੇਵਾ ਭਾਵਨਾ ਨਾਲ ਹੀ ਮਨੁੱਖ ਦੇ ਵਿਚਾਰ ਵਧੀਆਂ ਬਣਦੇ ਹਨ। ਇਸ ਮੌਕੇ ਆਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਸਿੱਧੂ, ਜਨਰਲ ਸਕੱਤਰ ਸੁਰਿੰਦਰ ਸਿੰਘ ਮਾਨ, ਖਜ਼ਾਨਚੀ ਬਲਬੀਰ ਸਿੰਘ ਹੁੰਝਣ, ਐਡਵੋਕੇਟ ਅਰਸ਼ਦੀਪ ਸਿੰਘ ਸਿਵੀਆਂ, ਐਡਵੋਕੇਟ ਸਿਮਰਨਜੀਤ ਸਿੰਘ ਸੰਗੂ, ਸਾਬਕਾ ਬੀਈਓ ਨਰ ਸਿੰਘ, ਸਾਬਕਾ ਕਾਨੂੰਗੋ ਅਵਤਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਸ਼ਖਸ਼ੀਅਤਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …