ਅੰਮ੍ਰਿਤਸਰ, 22 ਜੂਨ ( ਦੀਪ ਦਵਿੰਦਰ) – ਰੰਗ ਕਰਮੀ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਮੰਚਪ੍ਰੀਤ ਦੀ ਨਿਰਦੇਸ਼ਨਾਂ ‘ਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ਅਵੇਸਲੇ ਯੁੱਧਾਂ ਦੀ ਨਾਇਕਾ ਦਾ ਮੰਚਨ ਕੀਤਾ ਗਿਆ। ਸ੍ਰੀ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਸਹਿਯੋਗ ਨਾਲ ਬਾਬਾ ਸੰਤੋਖ ਸਿੰਘ ਦੀ ਦੇਖ-ਰੇਖ ‘ਚ ਪੀਰ ਬਾਬਾ ਲੱਖ ਦਾਤਾ ਦੇ ਸਲਾਨਾ ਮੇਲੇ ਦੇ ਮੌਕੇ ਪੇਸ਼ ਇਸ ਨਾਟਕ ‘ਚ ਨਸ਼ਿਆਂ ਦੇ ਮੂੰਹੋਂ ਪਰਿਵਾਰਾਂ ਦੀ ਆਰਥਿਕ, ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੇ ਹੁੰਦੇ ਘਾਣ ਨੂੰ ਬਿਆਨਿਆ ਗਿਆ। ਨਾਟਕੀ ਜੁਗਤਾਂ ਰਾਹੀਂ ਕਲਾਕਾਰਾਂ ਵੱਲੋਂ ਨਸ਼ਿਆਂ ਵਿਰੁੱਧ ਸਿਰਜੇ ਪ੍ਰਭਾਵ ਨੇ ਦਰਸ਼ਕਾਂ ਨੂੰ ਧੁਰ ਅੰਦਰ ਤੀਕ ਝੰਜੋੜਿਆ। ਨਾਟਕੀ ਪਾਤਰਾਂ ‘ਚ ਮੰਚਪ੍ਰੀਤ, ਮਨਦੀਪ ਘਈ, ਅਰਸ਼ਦੀਪ, ਸੰਨੀ ਮਹਾਜਨ, ਜਤਿਨ ਮਹਿਰਾ, ਭਗਵੰਤ, ਸਾਜਨ ਕੰਬੋਜ, ਸ਼ਿਫਤੀ ਛੇਹਰਟਾ, ਹਰਜਿੰਦਰ ਸਰਕਾਰੀਆ, ਗੁਰਪ੍ਰੀਤ ਸਿੰਘ ਆਦਿ ਕਲਾਕਾਰਾਂ ਵੱਲੋਂ ਭਾਵਪੂਰਕ ਭੂਮਿਕਾ ਨਿਭਾਈਆਂ ਗਈਆਂ। ਇਸ ਸਮੇਂ ਡਾ. ਸੁਰਿੰਦਰ ਸਿੰਘ, ਦਲਜੀਤ ਮਾਨ, ਗੁਰਦੇਵ ਸਿੰਘ ਮਹਿਲਾਂਵਾਲਾ, ਦੇਵ ਦਰਦ, ਦੀਪ ਦਵਿੰਦਰ ਸਿੰਘ, ਰਛਪਾਲ ਰੰਧਾਵਾ ਆਦਿ ਤੋਂ ਇਲਾਵਾ ਮੇਲਾ ਕਮੇਟੀ ਦੇ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …