ਅੰਮ੍ਰਿਤਸਰ, 22 ਜੂਨ ( ਦੀਪ ਦਵਿੰਦਰ)- ਵਿਦਿਆ ਦੇ ਖੇਤਰ ‘ਚ ਨਿਮਾਣਾ ਖੱਟਣ ਵਾਲੀ ਵਿਕਾਰੀ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਹੋਈ ਨਿਯੁੱਕਤੀ ਦਾ ਬੁੱਧੀਜੀਵੀਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਇਸ ਫੈਸਲੇ ਦੀ ਸਹਾਰਨਾ ਕੀਤੀ ਗਈ। ਪਿਛਲੇ ਦਿਨੀਂ ਆਪਣੀ ਅੰਮ੍ਰਿਤਸਰ ਫੇਰੀ ਸਮੇਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰ: ਚੇਤਨ ਸਿੰਘ, ਦੋਆਬਾ ਗਰੁੱਪ ਆਫ ਕਾਲਜਿਸ ਦੇ ਡਾਇਰੈਕਟਰ ਮਨਜੀਤ ਸਿੰਘ ਅਤੇ ਉਨ੍ਹਾਂ ਨਾਲ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ੍ਰੀ ਪਰਮਿੰਦਰਜੀਤ, ਸ਼ੁਸ਼ੀਲ ਦੋਸਾਂਝ, ਦੀਪ ਦਵਿੰਦਰ ਸਿੰਘ, ਡਾ. ਊਧਮ ਸਿੰਘ ਸ਼ਾਹੀ, ਦੇਵ ਦਰਦ, ਡਾ. ਜਗਦੀਸ਼ ਸਚਦੇਵਾ, ਭੁਪਿੰਦਰ ਸਿੰਘ ਮੱਟੂ, ਡਾ. ਇਕਬਾਲ ਸੌਂਧ, ਪ੍ਰੋ: ਐਚ.ਐਸ. ਬੋਪਾਰਾਏ, ਸੁਰਿੰਦਰਜੀਤ ਕੌਰ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਹਰਭਜਨ ਖੇਮਕਰਨੀ, ਮਨਮੋਹਨ ਬਾਸਰਕੇ, ਸਤਨਾਮ ਸਿੰਘ ਪਾਖਰਪੁਰਾ ਅਤੇ ਜਗਤਾਰ ਗਿੱਲ ਆਦਿ ਵਿਦਵਾਨਾਂ ਨੇ ਕਿਹਾ ਕਿ ਖਾਲਸਾ ਕਾਲਜ ਦੀਆਂ ਉੱਚੀਆਂ ਤੇ ਸੁੱਚੀਆਂ ਪ੍ਰੰਪਰਾਵਾਂ ‘ਚ ਡਾ. ਭਾਈ ਜੋਧ ਸਿੰਘ, ਬਿਸ਼ਨ ਸਿੰਘ ਸਮੁੰਦਰੀ, ਗੁਰਬਕਸ਼ ਸਿੰਘ ਸ਼ੇਰਗਿੱਲ ਅਤੇ ਹਰਭਜਨ ਸਿੰਘ ਸੋਚ ਵਰਗੇ ਵਿਦਵਾਨਾਂ ਨੇ ਇਸ ਅਹੁਦੇ ਤੇ ਰਹਿੰਦਿਆਂ ਮਿਆਰੀ ਵਿੱਦਿਆ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿੱਚ ਨਿੱਘਰ ਯਗਦਾਨ ਪਾਇਆ ਸੀ। ਇਸੇ ਤਰ੍ਹਾਂ ਡਾ. ਮਹਿਲ ਸਿੰਘ ਜਿੰਨ੍ਹਾਂ ਕੋਲ ਲਿਖਣ ਕਾਰਜ ਵਿੱਚ ਅਤੇ ਵੱਡੇ ਵਿੱਦਿਅਕ ਅਦਾਰਿਆਂ ‘ਚ ਕੰਮ ਕਰਨ ਦਾ ਇੱਕ ਲੰਬਾ ਤਰਜਬਾ ਹੈ। ਉਹ ਆਪਣੇ ਕਾਰਜਕਾਲ ਦੌਰਾਨ ਇੰਨ੍ਹਾਂ ਖੇਤਰਾਂ ‘ਚ ਹੋਰ ਨਵੀਆਂ ਪੈੜਾਂ ਸਿਰਜਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …