ਜਿੱਧਰ ਜਾਵਾਂ ਤੱਕਾਂ ਰਾਹ ਤੇਰਾ,
ਆਉਂਦਾ ਜਾਂਦਾ ਹਰ ਸਾਹ ਤੇਰਾ,
ਬੱਸ ਬੋਲਦਾ ਏ ਇੱਕ ਨਾਂ ਤੇਰਾ,
ਕੱਚੇ ਰੰਗੇ ਧਾਗੇ ਚੱ ਪਰੋਇਆ ਵੀ ਨਹੀਂ ਜਾਣਾ……….
ਵੱਖ ਭਾਵੇਂ ਲੱਖ ਹੋ ਜਾਂ ਵੱਖ ਹੋਇਆ ਵੀ ਨਹੀਂ ਜਾਣਾ………..
ਅੱਖੀਆਂ ਨੂੰ ਉਡੀਕ ਤੇਰੀ ਏ,
ਦਿਨ ਚੜੇ ਪਲ ਤਰੀਕ ਤੇਰੀ ਏ,
ਸ਼ਾਮ ਵੀ ਮੰਨਾਂ ਸਰੀਕ ਤੇਰੀ ਏ,
ਮੁੱਕ ਗਏ ਹੰਝੂ ਬਹੁਤਾ ਰੋਇਆ ਵੀ ਨੀ ਜਾਣਾ……..
ਮੈਂ ਵੱਖ ਭਾਵੇਂ ਲੱਖ ਹੋ ਜਾਂ ਵੱਖ ਹੋਇਆ ਵੀ ਨੀ ਜਾਣਾ………
ਮੈਂ ਅਧੂਰੀ ਰਹੀ ਬਾਤ ਜਿਹਾ,
ਤੂੰ ਖੁਆਬੀ ਕੋਈ ਮੁਲਾਕਾਤ ਜਿਹਾ,
ਮੈਂ ਮੱਸਿਆ ਤੂੰ ਪੁੰਨਿਆ ਰਾਤ ਜਿਹਾ,
ਤੈਨੂੰ ਪਾਇਆ ਨਹੀਂ ਤੇ ਖੋਇਆ ਵੀ ਨਹੀਂ ਜਾਣਾ……….
ਮੈਂ ਵੱਖ ਲੱਖ ਹੋ ਜਾਂ ਵੱਖ ਹੋਇਆ ਵੀ ਨੀ ਜਾਣਾ…………
ਨਿੱਘੀ ਮਾਂ ਦੀ ਗੋਦ ਠੰਢੀ ਛਾਂ ਵਰਗਾ,
ਮੋਢੇ ਰੱਖੀ ਪਿਉ ਦੀ ਬਾਂਹ ਵਰਗਾ,
`ਭੱਟ` ਸਕਿਆਂ ਨਾਲ ਖੜੇ ਉ ਥਾਂ ਵਰਗਾ,
ਛੱਡਣੀ ਏ ਸਰਾਂ ਪਲ ਖਲੋਇਆ ਵੀ ਨਹੀਂ ਜਾਣਾ……………
ਮੈਂ ਵੱਖ ਲੱਖ ਹੋ ਜਾਂ ਵੱਖ ਹੋਇਆ ਵੀ ਨਹੀਂ ਜਾਣਾ…………
ਵੱਖ ਭਾਵੇਂ ਲੱਖ ਹੋ ਜਾਂ ਵੱਖ ਹੋਇਆ ਵੀ ਨਹੀਂ ਜਾਣਾ………..
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ
ਮੋ- 09914062205