Monday, December 23, 2024

ਧੁੰਮਦਾਰ ਤਾਰੇ ਵਾਂਗ ਸੀ ਅਜੀਤ ਸਿੰਘ ਦਿਉਲ ਦੀ ਜਿੰਦਗੀ

          ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਜੀਤ ਸਿੰਘ ਦਿਉਲ ਹੁਰਾਂ ਦਾ ਕਈ ਵਿਅਕਤੀਆਂ ਦੀ ਸ਼ਖਸੀਅਤ ਘੜਣ ‘ਚ ਬਹੁਤ ਵੱਡਾ ਹੱਥ ਸੀ, ਜੇ ਇਕ ਪਾਸੇ ਗੁਰਬਚਨ ਸਿੰਘ ਫਾਈਟ ਮਾਸਟਰ ਦਾ ਨਾਮ ਸਾਹਮਣੇ ਆਉਂਦੇ ਹੈ ਤਾਂ ਨਾਲ ਹੀ ਮੋਹਨ ਬੱਗੜ, ਸਰਦਾਰ ਸੋਹੀ ਐਕਟਰ, ਇਕਬਾਲ ਧਾਲੀਵਾਲ ‘ ਬਲਦੇਵ ਖੋਸਾ’ ਹੁਰਾਂ ਦੀ ਸ਼ਖਸੀਅਤ ਵੀ ਸਾਡੇ ਸਾਹਮਣੇ ਆ ਜਾਂਦੀ ਹੈ ਵੈਸੇ ਵੀ ਅਜੀਤ ਸਿੰਘ ਦਿਉਲ ਹੁਰਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਜੋ ਵੀ ਬੰਦਾ ਪੰਜਾਬ ਤੋਂ ਪੁੱਸ ਕੇ ਉਨਾਂ ਕੋਲ ਕੰਮ ਮੰਗਣ ਜਾਂਦਾ ਚਾਹੇ ਉਹ ਕੈਮਰਾਮੈਨ,ਐਡੀਟਰ,ਐਕਟਰ, ਗਾਇਕ ਹੁੰਦਾ। ਉਨਾਂ ਉਸ ਦੀ ਵੀ ਹਰ ਤਰਾਂ ਮਦਦ ਕਰਦੇ ਸਨ। ਪੰਜਾਬ ਤੋਂ ਆਏ ਹੋਏ ਲੋਕਾਂ ਲਈ ਮੁੰਬਈ ਵਿਚ ਉਨਾਂ ਦੇ ਬੰਗਲੇ ਦੇ 24 ਘੰਟੇ ਦਰਵਾਜ਼ੇ ਖੁੱਲੇ ਹੁੰਦੇ   ਸਨ। ਰੱਬ ਨੇ ਉਨਾਂ ਨੂੰ ਜਿਸ ਕੰਮ ਕਰਨ ਲਈ ਇਸ ਧਰਤੀ ਤੇ ਭੇਜਿਆ ਹੇ ਉਹ ਕੰਮ ਖੂਹਾਂ ਦੇ ਡੱਡੂ ਬਣਕੇ ਨਹੀ ਕੀਤਾ ਜਾਂ ਸਕਦਾ। ਉਨਾ ਨੂੰ ਪਤਾ ਸੀ ਉਨਾਂ ਦੀ ਆਤਮ ਬਹਿਰੇ ਬੇਕਰਾ ਹੈ ਠਾਂਠਾ ਮਾਰਦਾ ਸਾਗਰ ਹੈ। ਉਨਾਂ ਨੇ ਤਾਂ ਉਡਾਰੀਆਂ ਭਰਣੀਆਂ ਸਨ। ਉਸ ਆਕਾਸ਼ ਦੀਆਂ ਜਿਸ ਦੀ ਉਚਾਈ ਦੀ ਕੋਈ ਸੀਮਾ ਨਹੀ ਹੁੰਦੀ।
ਉਨਾਂ ਨੂੰ ਹਮੇਸ਼ਾਂ ਘੁਟਣ ਜੇਹੀ ਮਹਿਸੂਸ ਹੁੰਦੀ ਤੇ ਉਹ ਬੇਬੱਸ ਹੋ ਕੇ ਰਹਿ ਜਾਂਦੇ। ਮਨ ਵੀ ਕਿਤੇ ਟਿਕਦਾ ਨਹੀ ਸੀ ਪਰ ਫਿਰ ਉਨਾਂ ਦੀ ਜਿੰਦਗੀ ਨੇ ਕਰਵਟ ਬਦਲੀ, ਜਿੰਦਗੀ ਦਾ ਇਕ ਅੇਸਾ ਮੋੜ ਆਇਆ ਕਿ ਉਨਾਂ ਦੀ ਜਿੰਦਗੀ ਹੁਣ ਇਕ ਉਸ ਕਿਸ਼ਤੀ ਵਾਂਗ ਬਣ ਗਈ ਜੋ ਵੱਗਦੇ ਪਾਣੀ ਦੇ ਬਹਾਅ ਨਾਲ ਬਹਿਣ ਲੱਗ ਪਈ ਰੱਬੀ ਹਵਾ ਉਨਾਂ ਦੀ ਜਿੰਦਗੀ ਦੀ ਕਿਸ਼ਤੀ ਦਾ ਬਾਦਬਾਨ ਬਣ ਗਈ ਹੈ ਇਕ ਰੂਹਾਨੀ ਪ੍ਰੇਰਨਾ ਉਨਾਂ ਦੀ ਉਗਲੀ ਆਪਣੇ ਹੱਥ ਲੈ ਕੇ ਉਨਾਂ ਨੂੰ ਆਪਣੇ ਨਾਲ ਲੈ ਤੁਰੀ ਤੇ ਰਹਿੰਦੇ ਜਿੰਦਗੀ ਤੱਕ ਅਜੀਤ ਸਿੰਘ ਦਿਉਲ ਹੁਰਾਂ ਨੇ ਆਪਣੀ ਉਂਗਲੀ ਛੁਡਾਉਣ ਦਾ ਯਤਨ ਕੀਤਾ ਤੇ ਨਾ ਹੀ ਰੱਬੀ ਤਾਕਤ ਨੇ ਉਨਾਂ ਨੂੰ ਕਿਸ ਭਟਕਣ ਗਵਾਚਣ ਦਾ ਮੌਕਾ ਹੀ ਦਿੱਤਾ। ਅਜੀਤ ਸਿੰਘ ਦਿਉਲ ਉਨਾਂ ਰੂਹਾਂ ’ਚੋਂ ਇਕ ਸਨ, ਜਿਨਾਂ ਨੂੰ ਰੱਬ ਆਪਣੇ ਕਿਸੇ ਖਾਸ਼ ਮਕਸਦ ਦੀ ਪੂਰਤੀ ਲਈ ਹੀ ਧਰਤੀ `ਤੇ ਭੇਜਦਾ ਹੈ, ਕਹਿੰਦੇ ਹਨ ਤਾਕਤ ਦਾ ਨਸ਼ਾ ਆਦਮੀ ਨੂੰ ਅੰਨਾ ਕਰ ਦਿੰਦਾ ਹੈ, ਪਰ ਅਜੀਤ ਸਿੰਘ ਦਿਉਲ ਹੁਰਾਂ `ਤੇ ਇਹ ਕਹਾਵਤ ਉਲਟ ਜੱਚਦੀ ਹੈ। ਉਹ ਬਿਲਕੁੱਲ ਸਧਾਰਣ ਰੱਬ ਦੇ ਦਰਵੇਸ਼ ਦੂਤ ਵਾਗਰਾਂ ਸਨ, ਜੋ ਹਰ ਕਿਸੇ ਦਾ ਭਲਾ ਮੰਗਦਾ ਹੈ। ਅਜੀਤ ਸਿੰਘ ਦਿਉਲ ਦੀ ਪਰਖ ਕਰਨ ਦੀ ਕਸਵੱਟੀ ਬੜੀ ਤੇਜ਼ ਤੇ ਤਿੱਖੀ ਸੀ, ਉਸ `ਤੇ ਹਰ ਕੋਈ ਖਰਾ ਨਹੀ ਉਤਰ ਸਕਦਾ। ਇਕ ਦਿਨ ਜੱਗਦਰਸ਼ਨ ਸਮਰਾ ਨੂੰ ਕਿਸੇ ਕਲਾਕਾਰ ਨੇ ਕਿਹਾ ਕਿ ਉਹ ਮੇਰੀ ਸਿਫਰਾਸ਼ ਅਜੀਤ ਸਿੰਘ ਦਿਉਲ ਨੂੰ ਕਰ ਦੇਣ ਤਾਂ ਜੋ ਮੈਨੂੰ ਫ਼ਿਲਮਾਂ ’ਚ ਕੰਮ ਮਿਲ ਸਕੇ, ਉਸ ਦੇ ਜਾਣ ਤੋਂ ਬਾਅਦ ਉਨਾ ਨੇ ਜੱਗਦਰਸ਼ਨ ਸਮਰਾ ਨੂੰ ਕਿਹਾ ਕਿ ਇਹ ਬੰਦਾ ਸਹੀ ਨਹੀ ਹੈ, ਹਫ਼ਤੇ ਬਾਅਦ ਉਸ ਵਿਅਕਤੀ ਦੀ ਅਸਲੀਅਤ ਪਤਾ ਲੱਗੀ ਤਾਂ ਬੜੀ ਹੈਰਾਨੀ ਹੋਈ ।
ਅਜੀਤ ਸਿੰਘ ਦਿਉਲ ਇਕ ਵਧੀਆਂ ਇਨਸਾਨ ਹੋਣ ਦੇ ਬਾਵਜੂਦ ਉਰਦੂ ਦੇ ਸਾਇਰ ਲੇਖਕ, ਐਕਟਰ ਤੇ ਡਾਇਰੈਕਟਰ ਸਨ।ਜ਼ਿਕਰਯੋਗ ਏ ਕਿ ਉਹ ਫ਼ਿਲਮਾਂ ਦੇ ਸਦਾ ਬਹਾਰ ਹੀਰੋ ਧਰਮਿੰਦਰ ਦੇ ਛੋਟੇ ਭਰਾ ਸਨ।1971 ’ਚ ਆਈ ਫ਼ਿਲਮ ‘ਏਕ ਨਜ਼ਰ’ ਵਿਚ ਅਮਿਤਾਬ ਬਚਨ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ। ਉਨਾਂ ਦੀਆਂ ਖੁੱਲੀ ਨਜ਼ਮ ਤੇ ਦੋ ਕਿਤਾਬਾਂ ਇਕ ਤਾਂ ‘ਮਾਂ‘ ਦੂਜੀ ਕਿਤਾਬ ਦਾ ਨਾਮ ‘ਮਾਜ਼ੀ’ ਨੇ ਅਮਰ ਕਰ ਦਿੱਤਾ।ਇੰਨੀ ਸੋਹਰਤ `ਤੇ ਪਹੁੰਚਣ ਦੇ ਬਾਵਜੂਦ ਆਪਣੀ ਪੇਂਡੂ ਪਛੋਕੜ ਨਹੀ ਭੁੱਲੇ ਸਨ।
ਉਹ ਭਾਵੇ ਸਖ਼ਤ ਸੁਭਾਅ ਦੇ ਲੱਗਦੇ ਜਰੂਰ ਸਨ, ਪਰ ਉਹ ਬੇਕਸਾਂ ਦੇ ਯਾਰ ਵੀ ਹੋ ਨਿਬੜਦੇ ਤਾਂ ਲੋੜ ਪੈਣ ਤੇ ਪੂਰੀ ਤਰਾਂ ਮਦਦਗਾਰ ਸਾਬਤ ਹੰੁਦੇ।ਉਹ ਹਮੇਸ਼ਾਂ ਇਹ ਗੱਲ ਕਹਿੰਦੇ ਹੁੰਦੇ   ਸਨ ਕਿ ਅਸੀ ਸਮਾਜ ਵਿਚ ਰਹਿੰਦੇ ਅਤੇ ਵਿਚਰਦੇ ਹੋਏ ਅਸੀਂ ਕਿਵੇਂ ਛੋਟੀਆਂ ਛੋਟੀਆਂ ਗੱਲਾਂ ਨੂੰ ਕੇ ਆਪਣੀ ਝੂਠੀ ਸ਼ਾਨ, ਅਣਖ਼ ਦਾ ਮਸਲਾ ਬਣਾ ਕੇ ਜਿੰਦਗੀ ਦੀ ਹਰ ਸਮੱਸਿਆ ਨੂੰ ਹੋਰ ਵੀ ਗੁੰਝਲਦਾਰ ਬਣਾ ਲੈਂਦੇ ਹਾਂ।ਜੇ ਅਸਂੀ ਜੋਸ਼ ਨੂੰ ਛੱਡ ਕੇ ਹੋਸ਼ ਤੋਂ ਕੰਮ ਲੈਣ ਲੱਗ ਪਈਏ ਤਾਂ ਬਹੁਤ ਗੰਭੀਰ ਮਸਲਿਆਂ ਦਾ ਹੱਲ ਪਿਆਰ ਅਤੇ ਨਿਮਰਤਾ ਦਾ ਸਹਾਰਾ ਲੈ ਕੇ ਕੱਢ ਸਕਦੇ ਹਾਂ। ਝੂਠੀ ਸ਼ਾਨ ਅਤੇ ਅਣਖ਼ ਦੇ ਮਖੋਟੇ ਪਾ ਕੇ ਅਸੀ ਕਈ ਨਵੀਆਂ ਚੁਣੋਤੀਆਂ ਖੜੀਆਂ ਕਰ ਸਕਦੇ ਹਾਂ।ਸੱਚਮੱਚ ਜੇ ਇਕ ਦੂਜੇ ਦੀ ਅੰਤਰਆਤਮ ਉਤਰਣ ਦੀ ਜਾਂਚ ਆ ਜਾਵੇ ਤਾਂ ਇਕ ਦੂਜੇ ਦਾ ਸਤਿਕਾਰ ਕਰਨ ਲੱਗ ਪਈਏ ਤਾਂ ਸ਼ਾਇਦ ਇਸ ਜਿੰਦਗੀ ਵਿਚ ਮਹਿਸੂਸ ਕਰ ਸਕਦੇ ਹਾਂ, ਕਿ ਅਸੀ ਨਰਕ ’ਚ ਨਹੀ ਸਵਰਗ ਵਿਚ ਰਹਿ ਰਹੇ ਹਾਂ।ਮੇਰਾ ਵਿਸ਼ਵਾਸ਼ ਹੈ ਕਿ ਕਈ ਵਾਰੀ ਇਨਸਾਨ ਦੇ ਰੂਪ ਵਿਚ ਰੱਬ ਪ੍ਰਗਟ ਹੁੰਦਾ ਰਹਿੰਦਾ ਹੈ। ਮੇਰੀ ਨਜ਼ਰ ਵਿਚ ਅਜੀਤ ਸਿੰਘ ਦਿਉਲ ਹੋਰੀਂ ਕੁੱਝ ਅਜਿਹਾ ਰੂਪ ਹੀ ਧਾਰ ਕੇ ਆਏ ਸਨ। ਲਗਤਾਰ ਇਕ ਮਹੀਨਾ ਮੁੰਬਈ ਦੇ ਹਸਪਤਾਲ ਵਿਚ ਨਮੀ ਬੇਹੋਸ਼ੀ ਦੀ ਹਾਲਤ ਵਿਚ ਰਹਿ ਕੇ 24 ਅਕਤੂਬਰ 2015 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ।ਮੇਰੀ ਨਜ਼ਰ ਵਿਚ ਉਨਾਂ ਦੀ ਜਿੰਦਗੀ ਇਕ ਧੁੰਮਦਾਰ ਤਾਰੇ ਵਾਂਗ ਸੀ, ਧੁੰਮਦਾਰ ਤਾਰਾ ਦੋਨਾਂ ਸਿਰਿਆਂ ਤੋਂ ਜਲ ਕੇ ਦੂਜਿਆਂ ਦਾ ਰਾਹ ਰੋਸ਼ਨ ਕਰਦਾ ਹੈ ਤੇ ਮਿੱਟ ਜਾਂਦਾ ਹੈ।

Mangat garg

 

 

 

 

 

 

ਮੰਗਤ ਗਰਗ
9216700936

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply