ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਵਾਮੀ ਵਿਵੇਕਾਨੰਦ ਦੀ 150ਵੀਂ ਜਨਮ ਸ਼ਨੂੰ ਸਮਰਪਿਤ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਯੂਨੀਵਰਸਿਟੀ ਦੇ ਕਾਨੂੰੰਨ ਵਿਭਾਗ ਦੀ ਦੇਖਰੇਖ ਅਧੀਨ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਚ ਹੋਇਆ। ਸਵਾਮੀ ਵਿਵੇਕਾਨੰਦ ਫਾਊਡੇਸ਼ਨ, ਨਵੀਂ ਦਿੱਲੀ ਦੇ ਸੀਨੀਅਰ ਰਿਸਰਚ ਫੈਲੋ ਡਾ. ਅਨੀਰਭਾਨ ਗਾਗੁਲੀ ਨੇ ਇਹ ਵਿਸੇਭਾਸ਼ਣ ਦਿੱਤਾ। ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਇਸ ਦੀ ਪ੍ਰਧਾਨਗੀ ਕੀਤੀ। ਭਾਸ਼ਣ ਦੀ ਕੋਆਰਡੀਨੇਟਰ ਅਤੇ ਕਾਨੂੰਨ ਵਿਭਾਗ ਦੀ ਪ੍ਰੋਫੈਸਰ, ਡਾ. ਵਿਨੈ ਕਪੂਰ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਕਿਹਾ। ਬੋਨੈਟੀਕਲ ਅਤੇ ਇਨਵਾਇਰਨਮੈਂਟਲ ਵਿਭਾਗ ਦੇ ਮੁਖੀ ਡਾ. ਅਦਰਸ਼ਪਾਲ ਵਿਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪ੍ਰੋਫੈਸਰ ਬਰਾੜ ਨੇ ਮੁਖ ਮਹਿਮਾਨ ਨੂੰ ਯੂਨੀਵਰਸਿਟੀ ਵਲੋਂ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ, ਡਾ. ਪੀ.ਕੇ. ਸਹਿਜਪਾਲ ਵੀ ਇਸ ਮੌਕੇ ਹਾਜ਼ਰ ਸਨ। ਡਾ. ਗਾਗੁਲੀ ਨੇ ਕਿਹਾ ਕਿ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸਵਾਮੀ ਵਿਵੇਕਾਨੰਦਦੀ ਸ਼ਰਧਾ ਅਨੂਠੀ ਸੀ। ਉਹ ਕਿਹਾ ਕਰਦੇ ਸਨ ਕਿ ਭਾਰਤੀ ਕੌਮ ਵਿਚ ਪੈਦਾ ਹੋਏ ਮਹਾਂਨਾਇਕਾਂ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਸਨ ਜਿਨ੍ਹਾਂ ਦਾ ਬਲਿਦਾਨ ਸ਼ਲਾਘਾਯੋਗ ਹੈ। ਉਹ ਸ਼ੂਰਬੀਰ ਅਤੇ ਸ਼ੇਰਦਿਲ ਸਨ। ਹਰ ਇਕ ਭਾਰਤੀ ਨੂੰ ਸ੍ਰਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਾਮੀ ਜੀ ਦੇ ਜੀਵਨ ਦਾ ਮੁਖ ਮਕਸਦ ਸੀ- ਭਾਰਤ ਜਾਗੋ, ਵਿਸ਼ਵ ਜਗਾਓ। ਸਵਾਮੀ ਜੀ ਦਾ ਇਹ ਦ੍ਰਿਸਟੀਕੋਣ ਕਿ ਸਾਰਿਆਂ ਵਿਚ ਇਕ ਹੀ ਆਤਮਾ ਹੈ ਅਤੇ ਇਸ ਦਾ ਅਨੁਭਵ ਕਰਕੇ ਹੀ ਪੂਰੀ ਦੂਨੀਆਂ ਵਿਚ ਸ਼ਾਂਤੀ ਅਤੇ ਵਿਕਾਸ ਨੂੰ ਸਦਾ ਕਾਇਮ ਰਖਿਆ ਜਾ ਸਕਦਾ ਹੈ। ਡਾ. ਗਾਗੁਲੀ ਨੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਪ੍ਰੇਣਾ ਲੈ ਕੇ ਸਮਾਜ ਵਿਚ ਵਿਚਰਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਵਿਦਿਆ ਹੀ ਧਰਮ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਰ ਧਰਮ ਦਾ ਆਦਰ ਕਰਨਾ ਚਾਹੀਦਾ ਹੈ।ਸਵਾਮੀ ਜੀ ਨੇ ਸਾਦਾ ਜੀਵਨ ਅਤੇ ਉਚ ਸੋਚ ਨੂੰ ਪਹਿਲ ਦਿੱਤੀ। ਉਨ੍ਹਾਂ ਜਾਤ-ਪਾਤ, ਧਰਮ, ਲਿੰਗ ਭੇਦ-ਭਾਵ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਉਭਰ ਕੇ ਸਵੋਚ ਮਾਨਵਤਾ ਦੀ ਭਲਾਈ ਲਈ ਸੰਦੇਸ਼ ਦਿਤਾ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਦਾ ਮੁਕਾਬਲਾ ਕਰਨ ਲਈ ਨੌਜਵਾਨਾਂ ਨੂੰ ਦ੍ਰਿੜਾ ਨਾਲ ਅਗੇ ਆਉਣ ਲਈ ਕਿਹਾ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਮਨਾਂ ਨੂੰ ਜਿਤਣ ਅਤੇ ਸਾਰੇ ਸੰਸਾਰ ਹੀ ਉਨ੍ਹਾਂ ਦਾ ਹੋ ਜਾਵੇਗਾ। ਸਵਾਮੀ ਜੀ ਨੇ ਇਸਤਰੀਆਂ ਦੇ ਉਧਾਰ ਲਈ ਸਮਾਜ ਵਿਚ ਬਰਾਬਰ ਦਾ ਹਕ ਦੇਣ ਦੀ ਗਲ ਕੀਤੀ।
Check Also
ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਮਲਬਾ ਚੁੱਕਣ ਦੀ ਜਲਦ ਚਲਾਈ ਜਾਵੇਗੀ ਮੁਹਿੰਮ
ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਧੀਕ …