ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਸਥਾਨਕ ਪ੍ਰਤਾਪ ਬਾਗ ਵਿੱਚ ਸਥਿਤ ਲਾਈਬਰੇਰੀ ਵਿੱਚ ਹਜਾਰਾਂ ਕਿਤਾਬਾਂ ਧੂਲ ਫੱਕ ਰਹੀਆਂ ਹਨ ।ਜਾਣਕਾਰੀ ਦਿੰਦੇ ਲਾਈਬਰੇਰੀ ਦੇ ਇੰਚਾਰਜ ਕਾਮਰੇਡ ਸ਼ਕਤੀ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਕਤ ਲਾਈਬਰੇਰੀ ਨਗਰ ਪਰਿਸ਼ਦ ਦੇ ਅੰਡਰ ਆਈ ਸੀ ਉਸਦੇ ਬਾਅਦ ਪ੍ਰੈਸ ਕਲੱਬ, ਰੇਲਵੇ ਪੇਸੇਂਜਰ ਕਮੇਟੀ ਅਤੇ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਦੇ ਅਧੀਨ ਆਈ ਅਤੇ ਇਸਦੇ ਅਹੁਦੇਦਾਰਾਂ ਨੇ ਇਸਦੀ ਸੁਰੱਖਿਆ ਦੀ ਜ਼ਿੰਮੇਦਾਰੀ ਲੈਣ ਦੀ ਗੱਲ ਕਹੀ ਸੀ ਪਰ ਕਿਸੇ ਵੀ ਸੰਸਥਾ ਅਤੇ ਪ੍ਰੈਸ ਕਲੱਬ ਦੁਆਰਾ ਇਸਦੀ ਸਾਰ ਨਾ ਲਏ ਜਾਣ ਕਾਰਨ ਲਾਈਬਰੇਰੀ ਵਿੱਚ ਪਈਆਂ ਕਿਤਾਬਾਂ ਵਿੱਚ ਕੀੜੇ ਲੱਗ ਗਏ ਅਤੇ ਹੁਣ ਇਹ ਮਿੱਟੀ ਦਾ ਢੇਰ ਬਣ ਚੁੱਕੀਆਂ ਹਨ ਅਤੇ ਵਰਤਮਾਨ ਵਿੱਚ ਫਾਜਿਲਕਾ ਦੇ ਪ੍ਰੈਸ ਕਲੱਬ ਦੇ ਦਫਤਰ ਵਿੱਚ ਇਹ ਲਾਈਬਰੇਰੀ ਚੱਲ ਰਹੀ ਹੈ।ਪਿਛਲੇ ਕਰੀਬ 5-7 ਦਿਨ ਤੋਂ ਲਾਈਬਰੇਰੀ ਦੇ ਇਨਚਾਰਜ ਬਣਕੇ ਆਏ ਕਾਮਰੇਡ ਸ਼ਕਤੀ ਨੇ ਜਦੋਂ ਇਸਦੀ ਸਾਫ਼ ਸਫਾਈ ਕਰਵਾਈ ਤਾਂ ਪਾਇਆ ਕਿ ਸਾਰੇ ਕਿਤਾਬਾਂ ਜਿਸਨੂੰ ਕੀੜੇ ਲੱਗ ਚੁੱਕੇ ਸਨ । ਉਨ੍ਹਾਂ ਨੇ ਅਫਸੋਸ ਜ਼ਾਹਰ ਕਰਦੇ ਕਿਹਾ ਕਿ ਕਿਸੇ ਦੇ ਧਿਆਨ ਨਾ ਦੇਣ ਅਤੇ ਕਰੀਬ ਦੋ ਸਾਲ ਤੋਂ ਲਾਈਬੇਰਰੀ ਵਿੱਚ ਰੱਖੀਆਂ ਕਿਤਾਬਾਂ ਨੂੰ ਖੋਲਕੇ ਇਸਦੀ ਸਫਾਈ ਨਹੀਂ ਕੀਤੇ ਜਾਣ ਕਾਰਨ ਹਜਾਰਾਂ ਕੀਮਤੀ ਕਿਤਾਬਾਂ ਵਿੱਚੋਂ ਜਿਆਦਾਤਰ ਕਿਤਾਬਾਂ ਮਿੱਟੀ ਵਿੱਚ ਪਰਿਵਰਤਿਤ ਹੋ ਗਈਆਂ । ਉਨ੍ਹਾਂ ਨੇ ਦੱਸਿਆ ਕਿ ਇਸਤੋਂ ਪਹਿਲਾਂ ਲੋਕ ਲਾਈਬਰੇਰੀ ਵਿੱਚ ਆਕੇ ਕਿਤਾਬਾਂ ਅਤੇ ਸਮਾਚਾਰ ਪੱਤਰਾਂ ਪੜਕੇ ਜਿੱਥੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਸਨ ਉਥੇ ਹੀ ਬਜੁਰਗਾਂ ਦਾ ਵੀ ਸਮਾਂ ਬਤੀਤ ਹੁੰਦਾ ਸੀ । ਇਸ ਦੇ ਇਲਾਵਾ ਲਾਈਬਰੇਰੀ ਵਿੱਚ ਪਹਿਲਾਂ ਕਰੀਬ 20 ਕਿੱਸਮ ਦੇ ਸਮਾਚਾਰ ਪੱਤਰਾਂ ਆਉਂਦੇ ਸਨ ਪਰ ਕਰੀਬ 1 ਸਾਲ ਤੋਂ ਲਾਈਬਰੇਰੀ ਵਿੱਚ ਸਿਰਫ਼ 8 ਸਮਾਚਾਰ ਪੱਤਰਾਂ ਹੀ ਆ ਰਹੇ ਹਨ । ਉਨਾਂ ਨੇ ਹੈਰਾਨੀ ਜ਼ਾਹਰ ਕਰਦੇ ਕਿਹਾ ਕਿ ਲਾਈਬਰੇਰੀ ਨੂੰ ਬਿਲ 20 ਸਮਾਚਾਰ ਪੱਤਰਾਂ ਦਾ ਭੇਜਿਆ ਜਾਂਦਾ ਹੈ ਜਦੋਂ ਕਿ ਸਮਾਚਾਰ 8 ਪ੍ਰਕਾਰ ਦੇ ਹੀ ਮਿਲ ਰਹੇ ਹਨ ।ਕਾਮਰੇਡ ਸ਼ਕਤੀ ਨੇ ਦੱਸਿਆ ਕਿ ਉਹ ਕਮੇਟੀ ਦੇ ਈਓ ਦੇ ਧਿਆਨ ਵਿੱਚ ਇਹ ਮਾਮਲਾ ਲਿਆਣਗੇ ਅਤੇ ਲਾਈਬਰੇਰੀ ਦੀ ਜਾਂਚ ਉਪਰਾਂਤ ਇਸਦੇ ਲਈ ਫੰਡ ਉਪਲੱਬਧ ਕਰਵਾਇਆ ਜਾਵੇਗਾ ਤਾਂਕਿ ਲੋਕਾਂ ਨੂੰ ਪੜਣ ਲਈ ਕਿਤਾਬਾਂ ਮਿਲ ਸਕੇ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …