Sunday, December 22, 2024

ਲਾਇੰਨਜ ਕਲੱਬ ਵੱਲੋ ਸਕੂਲ ਅਕੈਡਮੀ ਪ੍ਰੋਗਰਾਮ ਆਯੋਜਿਤ

ਲਾਇਨਜ ਕਲੱਬ ਆਪਣਾ ਬਲੱਡ ਬੈਂਕ ਕਾਇਮ ਕਰੇਗੀ -ਚਾਵਲਾ
ਮੇਰੀ ਜਿੰਦਗੀ ਦੀ ਸੁਰੂਆਤ ਲਾਇਨਜ ਕਲੱਬਾਂ ਵਿਚੋ ਹੀ ਹੋਈ-ਵਿਜੈ ਸਾਂਪਲਾ

PPN230601

ਬਟਾਲਾ, 23 ਜੂਨ ( ਨਰਿੰਦਰ ਬਰਨਾਲ) – ਲਾਇਨਜ ਕਲੱਬ ਜਲੰਧਰ 321-ਡੀ ਸਾਲ2014-15 ਵਿਚ ਆਪਣਾ ਬਲੱਡ ਬੈਕ ਕਾਇਮ ਕਰੇਗਾ ਇਹਨਾ ਸਬਦਾਂ ਦਾ ਪ੍ਰਗਟਾਵਾ ਲਿੱਲੀ ਰਿਜੋਰਟ ਜਲੰਧਰ ਵਿਚ ਸਕੂਲੀ ਅਕੈਡਮੀ ਪ੍ਰੋਗਰਾਮ ਵਿਚ ਨਵੇ ਚੁਣੇ ਗਏ ਗਵਰਨਰ ਪਰਮਜੀਤ ਸਿੰਘ ਚਾਵਲਾ ਨੇ ਕੀਤਾ । ਦੱਸਿਆ ਕਿ ਇਹ ਬਲੱਡ ਬੈਕ ਲੋਕਾਂ ਦੀਆਂ ਬਲੱਡ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਿਚ ਕੋਈ ਢਿਲ ਨਹੀ ਵਰਤੇਗਾ| ਸਕੂਲ ਅਕੈਡਮੀ ਵਿਚ 86 ਕਲੱਬਾਂ ਦੇ 800 ਅਹੁਦੇਦਾਰਾਂ ਨੇ ਹਿੱਸਾ ਲਿਆ । ਇਸੇ ਹੀ ਸਕੂਲ ਅਕੈਡਮੀ ਦੌਰਾਨ ਮੈਂਬਰ ਪਾਰਲੀਮੈਟ ਸ੍ਰੀ ਵਿਜੈ ਸਾਪਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੇਰੀ ਜਿੰਦਗੀ ਦੀ ਸੁਰੂਆਤ ਹੀ ਲਾਇਨਜ ਕਲੱਬਾਂ ਹਨ, ਮੈ ਇਕ ਸਿਆਸਤ ਦਾਨ ਬਾਅਦ ਵਿਚ ਹਾਂ ਜਦ ਕਿ ਇੱਕ ਲਾਇਨ ਪਹਿਲਾਂ ਹਨ, ਇਹ ਲਾਇਨਜ ਕਲੱਬਾ ਸਮਾਜ ਵਿਚ ਅਹਿਮ ਰੋਲ ਨਿਭਾ ਰਹੀਆਂ ਹਨ| ਇਸ ਸਮੇ ਬਟਾਲਾ ਮੁਸਕਾਨ ਕਲੱਬ ਦੇ ਅਹੁਦੇਦਾਰਾਂ ਨੇ ਵੀ ਇਸ ਸਕੂਲਿੰਗ ਵਿਚ ਹਿਸਾ ਲਿਆ । ਸਕੂਲ ਅਕੈਡਮੀ ਦਾ ਸੁਭ ਆਰੰਭ ਚੀਫ ਮਲਟੀਪਲ ਕੌਸਲ ਦੇ ਚੇਅਰਮੈਨ ਜਗਦੀਸ ਰਾਜ ਗੋਇਲ ਤੇ ਲੋਕ ਸਭਾ ਮੈਬਰ ਸ੍ਰੀ ਵਿਜੈ ਸਾਪਲਾ ਨੇ ਕੀਤਾ। ਇਸ ਮੌਕੇ ਵਾਇਸ ਗਵਰਨਰ ਇਕਬਾਲ ਸਿੰਘ ਲੂਥਰਾ ਤੇ ਸੁਧੀਰ ਗਰਗ,ਸਾਬਕਾ ਮਲਟੀਪਲ ਅੰਬੇਸਡਰ ਜੇ ਬੀ ਸਿੰਘ ਚੌਧਰੀ , ਸਾਬਕਾ ਗਵਰਨਰ ਹਰੀਸ ਬਾਂਗਾ, ਕੁਲਦੀਪ ਸਿੰਘ, ਵੀ ਸੀ ਰਾਏ, ਸੁਰਿੰਦਰ ਮਹਾਜਨ,ਪ੍ਰਿੰਸ ਵਰਮਾ, ਰਾਜੀਵ, ਕੁਕਰੇਜਾ, ਲਾਇਨਜ ਕਲੱਬ ਮੁਸਕਾਨ ਬਟਾਲਾ ਤੋ ਲਾਇਨ ਚਰਨਜੀਤ ਸਿੰਘ, ਲਾਇਨ ਭਾਰਤ ਭੂਸਨ ,ਲਾਇਨ ਡਾ. ਰਣਜੀਤ ਸਿੰਘ, ਲਖਵਿੰਦਰ ਸਿੰਘ ਢਿਲੋ ਤੋ ਇਲਾਵਾ ਹੋਰ ਵੀ ਉੱਘੀਆਂ ਸਖਸੀਅਤਾਂ ਨੇ ਹਿੱਸਾ ਲਿਆ।ਊਕਤ ਸਕੂਲ ਅਕੈਡਮੀ ‘ਚ ਮੈਬਰਾਂ ਨੂੰ ਲਾਇਨਿਜਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਕੁੱਝ ਨਵੀਆਂ ਕਲੱਬਾ ਨੂੰ ਸਨਮਾਨਿਤ ਵੀ ਕੀਤਾ ਗਿਆ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply