ਫਾਜਿਲਕਾ, 23 ਜੂਨ (ਵਿਨੀਤ ਅਰੋੜਾ) – ਨਵੇ ਆਏ ਐਸ ਐਚ ਉ ਹਰਿੰਦਰ ਸਿੰਘ ਨੇ ਥਾਣਾ ਅਰਨੀ ਵਾਲਾ ਦਾ ਚਾਰਜ ਸੰਭਾਲਿਆ। ਜਿਸ ਵਿੱਚ ਉਹਨਾ ਵੱਲੋਂ ਪਹਿਲੇ ਦਿਨ ਦੀ ਸ਼ੁਰੂਆਤ ਚ ਅਰਨੀ ਵਾਲਾ ਦੇ ਬਜਾਰ ਵਿੱਚ ਗਸਤ ਕੀਤੀ ਗਈ । ਗਸਤ ਦੋਰਾਨ ਬਜਾਰ ਵਿੱਚ ਆ ਰਹੀਆਂ ਟ੍ਰੇਫਿਕ ਸਮੱਸੇਆਵਾਂ ਨੂੰ ਦੇਖਦਿਆਂ ਅਤੇ ਉਹਨਾਂ ਦਾ ਹਲ ਕਰਨ ਲਈ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਅੰਦਰ ਕਰਨ ਦੀ ਬੈਨਤੀ ਕੀਤੀ । ਉਹਨਾਂ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਕਿਹਾ ਕਿ ਆਪਣੀਆਂ ਆਦਤਾਂ ਤੋ ਬਾਜ ਆ ਜਾਣ ਅਤੇ ਬਿਨਾਂ ਨੰਬਰੀ ਵਾਹਨਾਂ ਦੇ ਮਾਲਕਾਂ ਕਿਹਾ ਕਿ ਇਹਨਾਂ ਦੇ ਨੰਬਰ ਲਿਖਵਾਏ ਜਾਣ ਤੇ ਆਪਣੇ – ਆਪਣੇ ਡਰਾਈਵਿੰਗ ਲਾਇਸੰੰਸ ਤੇ ਵਾਹਨਾ ਦੇ ਕਾਗਜ ਸਹੀ ਰੱਖਣ। ਜਿਸ ਵਿੱਚ ਉਹਨਾ ਕਿਹਾ ਕਿ ਇਸ ਇਲਾਕੇ ਚ ਕਿਸੇ ਤਰਾਂ ਦਾ ਨਸ਼ਾ ਤਸਕਰਾਂ ਨੂੰ ਨਸ਼ੇ ਦਾ ਕਾਰੋਬਾਰ ਨਹੀ ਕਰਨ ਦਿੱਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …