ਫਾਜਿਲਕਾ, 23 ਜੂਨ (ਵਿਨੀਤ ਅਰੋੜਾ) – ਸਮੂਚੇ ਉੱਤਰ ਭਾਰਤ ‘ਚ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਮੰਡੀ ਰੋੜਾਂਵਾਲੀ ਨੇੜੇ ਇਕ ਬੱਚੇ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਪੁੱਤਰ ਕਪੂਰਾ ਰਾਮ ਵਾਸੀ ਢਾਣੀ ਮੰਡੀ ਰੋੜਾਂਵਾਲੀ ਨੇ ਦੱਸਿਆ ਕਿ ਉਹ ਟੈਲੀਫ਼ੋਨ ਐਕਸਚੇਂਜ ‘ਚ ਮਜ਼ਦੂਰੀ ਕਰਦਾ ਹੈ ਤੇ ਬੀਤੇ ਕਾਫੀ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦੇ ਚੱਲਦਿਆਂ ਉਸਦਾ ਬੇਟਾ ਵਿਜੇ ਕੁਮਾਰ ਜਿਸ ਦੀ ਉਮਰ ਢਾਈ ਸਾਲ ਹੈ, ਬਿਮਾਰ ਹੈ ਤੇ ਉਸ ਨੇ ਦਮ ਤੋੜ ਦਿੱਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …