ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਵਧਦੀ ਆਬਾਦੀ ‘ਤੇ ਠੱਲ੍ਹ ਪਾਉਣ ਲਈ ਚਲਾਏ ਪੁਰਸ਼ਾਂ ਦੇ ਨਸਬੰਦੀ ਅਤੇ ਔਰਤਾਂ ਦੇ ਨਲਬੰਦੀ ਮੁਹਿੰਮ ਦੇ ਤਹਿਤ ਸਿਵਲ ਸਰਜ਼ਨ ਫ਼ਾਜ਼ਿਲਕਾ ਬਲਦੇਵ ਰਾਮ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ. ਐਮ. ਓ. ਡਾ. ਹੰਸਰਾਜ ਮਲੇਠੀਆ ਦੀ ਅਗਵਾਈ ਹੇਠ ਸੀ. ਐਚ. ਸੀ. ਖੁਈਖੇੜਾ ਵਿਖੇ ਨਲਬੰਦੀ ਕੈਂਪ ਲਗਾਇਆ ਗਿਆ। ਜਿਸ ਵਿਚ ਵੱਖ-ਵੱਖ ਪਿੰਡਾਂ ਦੇ ੨੮ ਮਰੀਜ਼ਾਂ ਦੇ ਨਲਬੰਦੀ ਦੇ ਆਪ੍ਰੇਸ਼ਨ ਕੀਤੇ ਗਏ। ਡਾ. ਹੰਸਰਾਜ ਮਲੇਠੀਆ ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਨਸਬੰਦੀ ਅਤੇ ਨਲਬੰਦੀ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਫ਼ਾਜ਼ਿਲਕਾ ਤੋਂ ਆਏ ਸਰਜਨ ਡਾ. ਪ੍ਰਵੀਨ ਗਰਗ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਬੀ.ਈ.ਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕੈਂਪ ਨੂੰ ਸਫਲ ਬਣਾਉਣ ਲਈ ਬਲਾਕ ਖੁਈ ਖੇੜਾ ਦੀ ਐਲ.ਐੱਚ.ਵੀ., ਐਸ.ਆਈ., ਏ.ਐਨ.ਐਮ., ਹੈਲਥ ਵਰਕਰਾਂ, ਆਸ਼ਾ ਵਰਕਰਾਂ ਨੇ ਆਪਣਾ ਯੋਗਦਾਨ ਪਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …