ਗਰੀਬ ਬੱਚਿਆਂ ਦੀ ਪੜ੍ਹਾਈ ਤੇ ਹੋਰ ਮੁੱਦਿਆਂ ਬਾਰੇ ਕੀਤੀ ਚਰਚਾ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਦਲਜੀਤ ਸਿੰਘ ਚੀਮਾ ਦੇ ਸਿੱਖਿਆ ਮੰਤਰੀ ਬਣਨ ਨਾਲ ਸਿੱਖਿਆ ਦੇ ਮਿਆਰ ਵਿੱਚ ਵਾਧਾ ਹੋਵੇਗਾ ਅਤੇ ਸਿੱਖਿਅਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਡਾ. ਚੀਮਾ ਇਕ ਰੋਲ ਮਾਡਲ ਵਜੋਂ ਉਭਰਨਗੇ।ਇਹਨਾਂ ਸ਼ਬਦਾਂ ਦਾ ਸਾਂਝੇ ਤੌਰ ਤੇ ਪ੍ਰਗਟਾਵਾ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਆਈ.ਐਸ.ਓ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਮੈਂਬਰ ਜੇਲ੍ਹ ਬੋਰਡ ਪੰਜਾਬ ਤੇ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਕੌਮੀ ਸੀਨੀ: ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਕੀਤਾ।ਆਗੂਆਂ ਵੱਲੋਂ ਜਿਥੇ ਡਾ. ਦਲਜੀਤ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ ਉਥੇ ਉਹਨਾਂ ਨਾਲ ਲੰਬੀ ਵਿਚਾਰ ਚਰਚਾ ਕਰਦਿਆਂ ਗਰੀਬ ਬੱਚਿਆਂ ਦੀ ਮੁਫਤ ਸਿੱਖਿਆ ਅਤੇ ਸਹੂਲਤਾਂ ਸਹੀ ਢੰਗ ਨਾਲ ਬੱਚਿਆਂ ਤੱਕ ਪਹੁੰਚਣ, ਇਸ ਗੱਲ ਨੂੰ ਵੀ ਡਾ. ਚੀਮਾ ਦੇ ਸਾਹਮਣੇ ਰੱਖਿਆ। ਡਾ. ਚੀਮਾ ਨੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਪਹਿਲ ਕਦਮੀ ਹੋਵੇਗੀ ਕਿ ਸਿੱਖਿਆ ਨੂੰ ਘਰ ਘਰ ਪਹੁੰਚਾਇਆ ਜਾਵੇ। ਜਿਸ ਦੇ ਲਈ ਪੂਰੀ ਰਣਨੀਤੀ ਤਹਿਤ ਕੰਮ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਸਿੱਖਿਆ ਨੂੰ ਪੱ੍ਰਫੂਲਿਤ ਕਰਨ ਲਈ ਪਹਿਲਾਂ ਤੋਂ ਹੀ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਉੁਹਨਾਂ ਨੂੰ ਸਫਲ ਢੰਗ ਨਾਲ ਅਗਾਂਹ ਵਧਾਉਣਾ ਉਹਨਾਂ ਦਾ ਮੰਤਵ ਹੋਵੇਗਾ। ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਚੰਗੇ ਮੌਕੇ ਮਿਲਣ, ਇਸ ਦੇ ਲਈ ਜਿਥੇ ਹੋਰ ਨਵੀਂਆਂ ਯੋਜਨਾਵਾਂ ਬਣਾਈਆਂ ਜਾਣਗੀਆਂ ਉਥੇ ਕੇਂਦਰੀ ਸਿੱਖਿਆ ਮੰਤਰੀ ਦੀ ਵੀ ਸਮੇਂ ਸਮੇਂ ਮਦਦ ਲਈ ਜਾਵੇਗੀ। ਆਖੀਰ ਵਿੱਚ ਡਾ. ਚੀਮਾ ਵੱਲੋਂ ਆਈ.ਐਸ.ਓ ਤੇ ਫੈਡਰੇਸ਼ਨ ਆਗੂਆਂ ਦਾ ਧੰਨਵਾਦ ਕੀਤਾ ਗਿਆ।