
ਪੱਟੀ, 26 ਜੂਨ (ਰਣਜੀਤ ਸਿੰਘ ਮਾਹਲਾ )- ਸਥਾਨਕ ਕਸਬੇ ਤੋਂ ਥੋਡ਼੍ਹੀ ਦੂਰੀ ‘ਤੇ ਸਥਿਤ ਪਿੰਡ ਰੱਤਾਗੁੱਦਾ ਵਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ । ਮੀਟਗਾਂ ਵਿੱਚ ਬੋਲਦਿਆਂ ਆਮ ਪਾਰਟੀ ਦੇ ਹਲਕਾ ਪੱਟੀ ਦੇ ਆਗੂ ਮਨਜਿੰਦਰ ਸਿੰਘ ਸੱੰਧੁ ਨੇ ਕਿਹਾ ਕਿ ਲੋਕ ਹੁਣ ਅਕਾਲੀ ਅਤੇ ਕਾਂਗਰਸੀਆਂ ਦੇ ਝੂਠੇ ਵਾਅਦਆਿਂ ਤੋਂ ਤੰਗ ਆ ਚੁੱਕੇ ਹਨ ਅਤੇ ਇਨ੍ਹਾਂ ਦੋਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ । ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਲੋਕਾਂ ਨਾਲ ਮਹਿੰਗਾਈ ਘੱਟ ਕਰਨ ਦੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਅਤੇ ਸਰਕਾਰ ਬਣਦੇ ਸਾਰ ਹੀ ਮਹਿੰਗਾਈ ਵਿੱਚ ਵਾਧਾ ਕਰ ਦਿੱਤਾ। ਉਨ੍ਹਾਂ ਉਨਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਸਰਕਾਰਾਂ ਬਜ਼ੁਰਗਾਂ ਨਾਲ ਪੈਨਸ਼ਨਾਂ ਤੇ ਨੌਜਵਾਨਾਂ ਨਾਲ ਰੋਜ਼ਗਾਰ ਦੇ ਅਤੇ ਵਿਕਾਸ ਦੇ ਝੂਠੇ ਲਾਰੇ ਲਗਾ ਕੇ ਲੋਕਾਂ ਨਾਲ ਕੋਝਾ ਮਜ਼ਾਕ ਕਰਦੀਆਂ ਆ ਰਹੀਆਂ ਹਨ, ਜਿਸ ਕਾਰਨ ਲੋਕ ਹੁਣ 2017 ਦੀਆਂ ਚੋਣਾਂ ਵਚਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ । ਇਸ ਮੌਕੇ 20 ਪਰਵਾਰ ਅਕਾਲੀ ਅਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । ਇਸ ਮੌਕੇ ਸੁਖਰਾਜ ਸਿੰਘ ਬਾਜਵਾ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਕੈਰੋਂ, ਅਮਰੀਕ ਸਿੰਘ ਅਜ਼ਾਦ, ਰਿੰਕੂ ਮਠਾੜੂ, ਹਰਜੀਤ ਸਿੰਘ ਠੱਠੀਆਂ, ਡਾ: ਬਲਜੀਤ ਸਿੰਘ ਪ੍ਰਿੰਗੜੀ , ਸੁਖਦੇਵ ਸਿੰਘ, ਕੰਵਲਪ੍ਰੀਤ ਸਿੰਘ, ਹੀਰਾ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ ॥