Saturday, July 27, 2024

ਮਾਮੇ ਦੇ ਘਰੋਂ ਪਿਸਤੌਲ ਦੀ ਨੌਕ ਤੇ 8 ਤੋਲੇ ਸੋਨਾਂ ਜੇਵਰਾਤ ਲੁੱਟਣ ਵਾਲਾ ਕਾਬੂ

PPN27061402

ਬਠਿੰਡਾ, 27  ਜੂਨ (ਜਸਵਿੰਦਰ ਸਿੰਘ ਜੱਸੀ)-   ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿਮਿਤੀ 23-24/06/14  ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਪਾਲ ਉਰਫ ਪਾਲੀ ਪੁੱਤਰ ਭਗਵਾਨ ਦਾਸ ਵਾਸੀਗਲੀ ਨੰ:23 ਏ ਅਜੀਤ ਰੋਡ ਬਠਿੰਡਾ ਦੇ ਘਰ ਇਸ ਦੇ ਮਾਮਾ ਸਹੁਰਾ ਸ਼ੀਸ਼ਨ ਕੁਮਾਰ ਪੁੱਤਰ ਹੰਸਰਾਜ ਕੌਮ ਅਗਰਵਾਲ ਵਾਸੀ ਬੈਕਸਾਇਡ ਸੇਂਟ ਜੇਵੀਅਰ ਸਕੂਲ ਰਾਮਪੁਰਾ ਮੰਡੀ ਨੇ ਆਪਣੇ ਕਿਸੇਸਾਥੀ ਨਾਲ ਮਿਲ ਕੇ ਭੇਸ਼ ਬਦਲ ਕੇ ਇਨਾਂ ਦੇ ਘਰੋਂ ਪਿਸਤੌਲ ਦੀ ਨੌਕ ਤੇ 8 ਤੋਲੇ ਸੋਨਾਂਜੇਵਰਾਤ ਜਿਸ ਵਿੱਚ ਇੱਕ ਕਿੱਟੀ ਸੈੱਟ, ਛੇ ਅੰਗੂਠੀਆਂ ਸੋਨਾ ਅਤੇ ਇੱਕ ਚੈਨੀ ਸੋਨਾ, 200 ਗਾ੍ਰਮ ਚਾਂਦੀ ਜੇਵਰਾਤ ਖੋਹ ਕਰ ਲਏ ਸਨ ਜੋ ਇਸ ਇਤਲਾਹ ਪਰ ਮੁਕੱਦਮਾ ਨੰ:60  ਮਿਤੀ 24-06-14  ਅ/ਧ:382 IPC 25/54/59 Arms Act ਥਾਣਾ ਕੈਂਟ ਵਿਖੇ ਦਰਜ ਰਜਿਸਟਰ ਕੀਤਾਜੋ ਮੁਕੱਦਮਾ ਦੀ ਤਫਤੀਸ਼ ਡੁੰਘਾਈ ਨਾਲ ਕਰਨ ਲਈ ਸ੍ਰ: ਸਵਰਨ ਸਿੰਘ ਖੰਨਾ PPS ਕਪਤਾਨਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਉਪ ਕਪਤਾਨ ਪੁਲਿਸ (ਡੀ) ਅਤੇਐਸ.ਆਈ ਜਗਦੀਸ਼ ਸ਼ਰਮਾ ਇੰਚਾਰਜ ਸੀ.ਆਈ.ਏ ਸਟਾਫ ਬਠਿੰਡਾ ਦੀ ਟੀਮ ਗਠਿਤ ਕੀਤੀ ਗਈ ਜੋਸੀ.ਆਈ.ਏ.ਸਟਾਫ ਬਠਿੰਡਾ ਦੀ ਟੀਮ ਵੱਲੋਂ ਵੱਖ-2 ਥਿਊਰੀਆ ਪਰ ਕੰਮ ਕਰਦੇ ਹੋਏ ਦੌਰਾਨੇਤਫਤੀਸ਼ ਮੁਕੱਦਮਾ ਵਿੱਚ ਨਿਰਮਲ ਸਿੰਘ ਪੁੱਤਰ ਹਰਪਾਲ ਸਿੰਘ ਕੌਮ ਐਸ.ਸੀ. ਵਾਸੀ ਗੁਰੂਨਾਨਕਪੁਰਾ ਮੁਹੱਲਾ ਰਾਮਪੁਰਾ ਮੰਡੀ , ਸ਼ੀਸ਼ਨ ਕੁਮਾਰ ਪੁੱਤਰ ਹੰਸ ਰਾਜ ਕੌਮ ਅਗਰਵਾਲ ਵਾਸੀਬੈਕਸਾਈਡ ਸੇਂਟ ਜੇਵੀਅਰ ਸਕੂਲ   ਰਾਮਪੁਰਾ ਨੂੰ ਸੀ.ਆਈ.ਏ. ਸਟਾਫ ਬਠਿੰਡਾ ਦੀ ਟੀਮ ਨੇਕੈਂਟ ਰੋਡ ਬਠਿੰਡਾ ਤੋ ਮੋਟਰ ਸਾਇਕਲ ਨੰਬਰੀ PB-03Q-9728 ਮਾਰਕਾਟੀ.ਵੀ.ਐਸ ਤੇ ਕਾਬੂਕਰਕੇ ਇਹਨਾਂ ਦੇ ਕਬਜਾ ਵਿਚੋਂ ਇੱਕ ਪਿਸਤੌਲ 315 ਬੋਰ ਦੇਸੀ ਸਮੇਤ 2 ਰੌਂਦ 315 ਬੋਰਬ੍ਰਾਮਦ ਕਰਵਾ ਕੇ ਇਹਨਾ ਦੇ ਖਿਲਾਫ ਇੱਕ ਹੋਰ ਮੁਕੱਦਮਾ ਨੰ:61 ਮਿਤੀ 26/06/14 ਅ/ਧ: 25/54/59 ਅਸਲਾ ਐਕਟ ਥਾਣਾ ਕੈਂਟ ਵਿਖੇ ਦਰਜ ਰਜਿਸਟਰ ਕਰਵਾ ਕੇ ਮੁਕੱਦਮਾ ਵਿੱਚਗ੍ਰਿਫਤਾਰ ਕੀਤਾ ।ਜੋ ਮੁਕੱਦਮਾ ਨੰ:60 ਮਿਤੀ 24/06/14 ਅ/ਧ:382 IPC 25/54/59 Arms Act  ਥਾਣਾ ਕੈਂਟ ਬਠਿੰਡਾ ਸਬੰਧੀ ਸ਼ੀਸ਼ਨ ਕੁਮਾਰ ਅਤੇ ਨਿਰਮਲ ਸਿੰਘ ਤੋ ਪੁੱਛਗਿੱਛ ਕੀਤੀ ਗਈਜੋ ਦੌਰਾਨੇ ਪੁੱਛਗਿੱਛ ਇਹਨਾ ਦੇ ਬਿਆਨ ਇੰਕਸ਼ਾਫ ਤੇ ਅੱਜ ਮਿਤੀ 27/06/14 ਨੂੰ ਮੁਕੱਦਮਾਉਕਤ ਵਿੱਚ ਚੋਰੀ ਹੋਏ ਜੇਵਰਾਤ ਸੋਨਾ 8 ਤੋਲੇ ਅਤੇ ਚਾਂਦੀ 170 ਗਾ੍ਰਮ ਜਿਨਾਂ ਦੀ ਕੀਮਤਕਰੀਬ 3,00,000 ਲੱਖ ਰੁਪਏ ਬਣਦੀ ਹੈ, ਬ੍ਰਾਮਦ ਕੀਤੇ ਗਏ ਹਨ ।ਦੋਸ਼ੀ ਸ਼ੀਸ਼ਨ ਕੁਮਾਰ ਉਕਤਪਰ ਪਹਿਲਾਂ ਵੀ ਥਾਣਾ ਬਾਲਿਆਂਵਾਲੀ ਵਿਖੇ ਨਜਾਇਜ ਅਸਲਾ ਰੱਖਣ ਅਤੇ ਥਾਣਾ ਸਿਟੀ ਰਾਮਪੁਰਾਵਿਖੇ ਕਤਲ ਸਬੰਧੀ ਵੱਖ-ਵੱਖ ਮੁਕੱਦਮੇ ਦਰਜ ਹਨ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply