Saturday, July 27, 2024

ਤਨਖਾਹਾਂ ਸਬੰਧੀ ਸੈਕਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ- ਐੱਮ.ਸੀ.ਯੂ.ਪੀ.

PPN27061401

ਬਟਾਲਾ, 27 ਜੂਨ (ਨਰਿੰਦਰ ਬਰਨਾਲ)-  ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਮੰਗ ਕਰਦਿਆ ਕਿਹਾ ਕਿ ਸਮੁੱਚੇ ਅਧਿਆਪਕ ਵਰਗ ਦੀਆਂ ਤਨਖਾਹਾਂ ਦਾ ਸਮੇ ਮਿਲਣਾ ਯਕੀਨੀ ਬਣਾਇਆ ਜਾਵੇ?ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪਧ੍ਰਾਨ ਗੁਰਪ੍ਰੀਤ ਸਿੰਘ ਰਿਆੜ੍ਹ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਸਾਰੇ ਵਿਭਾਗਾਂ ਨੂੰ ਲਗਾਤਾਰ ਤਨਖਾਹਾਂ ਮਿਲ ਰਹੀਆਂ ਹਨ ਪਰੰਤੂ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਜਾਰਾਂ ਅਧਿਆਪਕਾਂ ਨੂੰ ਜੂਨ ਮਹੀਨੇ ਦੀ ਤਨਖਾਹਾਂ ਸਮੇ ਸਿਰ ਨਾ ਮਿਲਣ ਦੇ ਅਸਾਰ ਸੈਕਸ਼ਨਾਂ ਨਾ ਹੋਣ ਕਾਰਣ ਬਣੇ ਹੋਏ ਹਨ?ਉਪਰੋਕਤ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕਰਦਿਆ ਕਿਹਾ ਕਿ ਤਨਖਾਹਾਂ ਸਬੰਧੀ ਬਣੀ ਅਨਿਸ਼ਚਤਾ ਨੂੰ ਖਤਮ ਕੀਤਾ ਜਾਵੇ ਅਤੇ ਸਮੁੱਚੇ ਸਾਲ ਲਈ ਸੈਕਸ਼ਨਾਂ ਅਤੇ ਬਜਟ ਤੁਰੰਤ ਜਾਰੀ ਕੀਤੇ ਜਾਣ ।ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਕੱਚੀਆਂ ਪੋਸਟਾਂ ਨੂੰ ਪੱਕੀਆਂ ਕਰਕੇ ਤਨਖਾਹਾਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵ ।ਇਸ ਤੋਂ ਇਲਾਵਾ ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਸਮੂਹ ਜਿਲਾ ਪ੍ਰਧਾਨਾਂ ਨੂੰ ਅਪੀਲ ਕਰਦਿਆ ੪ ਜੁਲਾਈ ਨੂੰ ਜਿਲਾ ਪੱਧਰੀ ਮੀਟਿੰਗਾਂ ਕਰਕੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਕਿਹਾ। ਇਸ ਸਮੇਂ ਉਹਨਾਂ ਨਾਲ ਬਲਦੇਵ ਸਿੰਘ ਬੁੱਟਰ,ਹਰਮਿੰਦਰ ਸਿੰਘ ਉੱਪਲ ਨਵਾਂਸ਼ਹਿਰ, ਮਨਜਿੰਦਰ ਸਿੰਘ ਤਰਨਤਾਰਨ, ਦਲਵਿੰਦਰਜੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਸਿੱਧੂ, ਪ੍ਰਭਜਿੰਦਰ ਸਿੰਘ, ਹਰਭਜਨ ਸਿੰਘ ਹੁਸ਼ਿਆਰਪੁਰ, ਰਮਨ ਕੁਮਾਰ ਪਠਾਨਕੋਟ, ਰਣਜੀਤ ਸਿੰਘ ਵਿਰਕ, ਹਰਪ੍ਰੀਤ ਸਿੰਘ ਖੁੰਡਾ, ਹਰਬੰਸ ਲਾਲ ਜਲੰਧਰ, ਜਗਜੀਤ ਸਿੰਘ ਲੁਧਿਆਣਾ, ਹਰਸੇਵਕ ਸਿੰਘ ਫਿਰੋਜਪੁਰ, ਕੁਲਜੀਤ  ਮਾਨ ਮੁਕਤਸਰ, ਬਲਜਿੰਦਰ ਸਿੰਘ ਧਾਰੀਵਾਲ ਮੋਗਾ, ਗੁਰਪ੍ਰੀਤ ਸਿੰਘ ਰੰਧਾਵਾ ਫਰੀਦਕੋਟ, ਸੁਨੀਤਾ ਸਿੰਘ ਪਟਿਆਲਾ, ਮੇਵਾ ਸਿੰਘ ਬਰਨਾਲਾ, ਬਲਜੀਤ ਸਿੰਘ ਸੰਗਰੂਰ, ਗਗਨਪ੍ਰੀਤ ਵਰਮਾ ਮਾਨਸਾ, ਜਸਵੰਤ ਸਿੰਘ ਚਾਹਲ, ਹਰਮਿੰਦਰ ਸਿੰਘ ਦੁਰੇਜਾ, ਕਰਮਜੀਤ ਸਿੰਘ ਫਤਿਹਗੜ, ਮੁਹਿੰਦਰ ਸਿੰਘ ਰਾਣਾ, ਬਲਜਿੰਦਰ ਸਿੰਘ ਸ਼ਾਂਤਪੁਰੀ, ਹਿੰਮਤ ਸਿੰਘ ਰਾਣਾ, ਅਵਤਾਰ ਸਿੰਘ ਧਨੋਆ, ਅਮ੍ਰਿਤ ਸੈਣੀ ਨੰਗਲ, ਮਨਪ੍ਰੀਤ ਸਿੰਘ ਰੂਬੀ, ਸੁਖਵਿੰਦਰ ਸਿੰਘ, ਅਨਿਲ ਕੁਮਾਰ, ਭਵਨ ਸਿੰਘ, ਕਮਲਜੀਤ ਸਮੀਰੋਵਾਲ, ਜਸਵਿੰਦਰ ਸਿੰਘ ਆਦਿ ਹਾਜਿਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply