ਫਾਜਿਲਕਾ , 27 ਜੂਨ (ਵਿਨੀਤ ਅਰੋੜਾ) : ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ੇਆਂ ਖਿਲਾਫ ਵਿੱਡੀ ਮੁਹਿਮ ਦੇ ਤਹਿਤ ਅੱਜ ਅਰਨੀ ਵਾਲਾ ਦੇ ਕੰਬੋਜ ਪੈਲਸ ਵਿੱਚ ਪੰਜਾਬ ਪੁਲਿਸ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਇਸ ਪ੍ਰੋਗਰਾਮ ਚ ਡੀ. ਐਸ.ਪੀ . ਜੀ. ਕੇ. ਸ਼ਰਮਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਆਏ ਲੋਕਾਂ ਸੰਬੋਧਨ ਕਰਦੇ ਲੋਕਾਂ ਨੂੰ ਨਸ਼ੇਆਂ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਤੁਹਾਡੇ ਨੇੜੇ ਜੋ ਲੋਕ ਨਸ਼ਾ ਕਰਦੇ ਹਨ ਉਹਨਾ ਨੂੰ ਸਰਕਾਰ ਵੱਲੋਂ ਖੋਲੇ ਮੁਫਤ ਹਸਪਤਾਲ ਚ ਲਿਆਉ ਤੇ ਉਹਨਾ ਦਾ ਨਸ਼ਾ ਛੁਡਾਉਣ ਲਈ ਕਿਹਾ । ਜਿਸ ਵਿੱਚ ਉਹਨਾਂ ਕਿਹਾ ਕਿ ਜੋ ਕੋਈ ਤੁਹਾਡੇ ਨੇੜੇ ਨਸ਼ਾ ਵੇਚਣ ਦਾ ਕੰਮ ਕਰਦਾ ਉਸ ਸਬੰਧੀ ਪੁਲਿਸ ਦਾ ਸਹਿਯੋਗ ਦੇ ਕੇ ਪੁਲਿਸ ਨੂੰ ਜਾਣੂ ਕਰਵਾਉ । ਜਿਸ ਵਿੱਚ ਉਹਨਾਂ ਕਿਹਾ ਕਿ ਨਸ਼ਾ ਬਹੁਤ ਮਾੜੀ ਚੀਜ ਹੈ । ਉਹਨਾ ਕਿਹਾ ਕਿ ਨਸ਼ਾਂ ਛੱਡਣ ਲਈ ਪੁਲਿਸ ਦਾ ਸਾਥ ਦਿਉ। ਜਿਸ ਵਿੱਚ ਥਾਂਣਾ ਅਰਨੀ ਵਾਲਾ ਦੇ ਐਸ. ਐਚ. ਉ. ਹਰਿੰਦਰ ਸਿੰਘ ਲੋਕਾਂ ਨੂੰ ਕਿਹਾ ਕਿ ਨਸ਼ੇਆਂ ਖਿਲਾਫ ਵਿੱਡੀ ਮੁਹਿਮ ਦੇ ਤਹਿਤ ਪੁਲਿਸ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ । ਜਿਸ ਤੋਂ ਬਾਅਦ ਪੁਲਿਸ ਨੇ ਸਾਰੇ ਬਜਾਰ ਚ ਨਸ਼ੇਆਂ ਖਿਲਫ ਹੱਥਾਂ ਚ ਬੈਨਰ ਫੜਕੇ ਰੈਲੀ ਕੱਢੀ ਅਤੇ ਨਸ਼ੇ ਛੱਡੋ ਕੋਹੜ ਕੱਢੋ ਦੇ ਨਾਹਰੇ ਲਗਾਏ। ਇਸ ਮੋਕੇ ਸ਼ੁਭਾਸ਼ ਚੰਦਰ ਸਰਪੰਚ ਕੁਹਾੜਿਆਂ ਵਾਲਾ, ਸਤਨਾਮ ਸਿੰਘ ਪ੍ਰਧਾਨ ਸਰਪੰਚ ਯੂਨੀਅਨ, ਸ਼ੀਰਾ ਘੁੜਿਆਣਾ, ਸੁਖਦੇਵ ਸਿੰਘ ਠੇਠੀ, ਚਰਨ ਸਿੰਘ ਪ੍ਰਧਾਨ ਅਕਾਲੀ ਦਲ, ਪਰਗਟ ਸਿੰਘ ਢਿਲੋਂ, ਜਰਨੈਲ ਸਿੰਘ ਪੰਚ ਨਿਸ਼ਾਨ ਸਿੰਘ ਢਿੱਲੋਂ ਨੰਬਰਦਾਰ, ਗੁਰਦੀਪ ਸਿੰਘ ਪੰਚ, ਡੀ. ਐਸ. ਪੀ. ਜੀ.ਸ਼ਰਮਾ, ਐਸ. ਐਚ. ਉ. ਹਰਿੰਦਰ ਸਿੰਘ, ਅਤੇ ਹੋਰ ਪੁਲਿਸ ਪ੍ਰਸ਼ਾਸ਼ਨ ਹਾਜਰ ਸੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …