Monday, April 28, 2025

ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਗਰੂਕਤਾ ਕੈਪ ਲਾਇਆ

ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ‘ਚ ਪੁਲਿਸ ਦਾ ਸਾਥ ਦੇਣ ਲੋਕ:  ਅਜ਼ਮੇਰ ਸਿੰਘ ਡੀ. ਐਸ. ਪੀ

PPN27061404

ਫਾਜਿਲਕਾ ,  27 ਜੂਨ(ਵਿਨੀਤ ਅਰੋੜਾ) :ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲਾਂ ਫਾਜਿਲਕਾ ਦੇ ਐਸ. ਪੀ. ਡੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਘੁਬਾਇਆ ‘ਚ ਨਸ਼ੇ ਛੁਡਾਊ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਨਸ਼ੇ ਕਰਨ ਵਾਲੇ ਵਿਆਕਤੀਆਂ ਨੂੰ ਦੁਵਾਈਆ ਦਿੱਤੀਆ ਗਈਆਂ ਅਤੇ ਤਿੰਨ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਮੁਫ਼ਤ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਮੌਕੇ ਅਜ਼ਮੇਰ ਸਿੰਘ ਡੀ. ਐਸ. ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਵੱਲੋਂ ਚਲਾਏ ਨਸ਼ਾ ਵਿਰੋਧੀ ਅਭਿਆਨ ‘ਚ ਪੁਲਿਸ ਦਾ ਸਾਥ ਦੇਣ ਤਾਂ ਕਿ ਨਸ਼ੇ ਨੂੰ ਜੜ•ੋ ਖਤਮ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਵੇਚਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ‘ਤੇ ਅਜਮੇਰ ਸਿੰਘ ਬਾਠ ਡੀ. ਐਸ. ਪੀ ਜਲਾਲਾਬਾਦ, ਜਸਵੰਤ ਸਿੰਘ ਐਸ. ਐੱਚ. ਓ ਸਦਰ ਜਲਾਲਾਬਾਦ, ਚੌਕੀ ਮੰਡੀ ਘੁਬਾਇਆ ਦੇ  ਇੰਚਾਰਜ ਭਗਵਾਨ ਸਿੰਘ, ਗੁਰਸੇਵਕ ਸਿੰਘ ਸਬ ਇੰਨਸਪੈਕਟਰ, ਡਾਂ ਅਮਿੱਤ ਮੁਜ਼ਾਲ, ਸਰਪੰਚ ਫੁੰਮਣ ਸਿੰਘ, ਸਰਪੰਚ ਜਰਨੈਲ ਸਿੰਘ, ਸਰਪੰਚ ਜੋਗਿੰਦਰ ਸਿੰਘ ਭੰਬਾ ਵੱਟੂ, ਸਰਪੰਚ ਰਸ਼ਪਾਲ ਸਿੰਘ ਚੱਕ ਬਾਜੀਦਾ, ਜਨਕ ਸਿੰਘ ਸਰਪੰਚ ਟਾਹਲੀ ਵਾਲਾ, ਦਲੀਪ ਸਿੰਘ ਸਰਪੰਚ ਪਿੰਡ ਹੀਰੇ ਵਾਲਾ, ਸੁਰਜੀਤ ਸਿੰਘ ਬਰਨਾਲਾ, ਡਾਂ ਜੰਗੀਰ ਸਿੰਘ ਚੱਕ ਅਰਨੀ ਵਾਲਾ, ਰਾਜ ਰਾਣੀ ਲੱਧੂ ਵਾਲਾ, ਅਸੋਕ ਕੁਮਾਰ ਆਦਿ ਹਾਜ਼ਰ ਸਨ।

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …

Leave a Reply