ਅੰਮ੍ਰਿਤਸਰ, 29 ਜੂਨ (ਦੀਪ ਦਵਿੰਦਰ)- ਮੰਚ ਰੰਗਮੰਚ ਅੰਮ੍ਰਿਤਸਰ, ਵਿਰਸਾ ਵਿਹਾਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਵੱਲੋਂ ਲਗਾਈ 14 ਵੀਂ ਥੀਏਟਰ ਵਰਕਸ਼ਾਪ ਵਿਚ ਪੂਰੇ ਪੰਜਾਬ ਭਰ ਚੋਂ ਆਏ ਵਿਦਿਆਰਥੀਆਂ ਤੇ ਸਥਾਨਕ ਨਾਮੀਂ ਰੰਗਕਰਮੀਆਂ ਵੱਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਤਿਆਰ ਕੀਤੇ ਗਏ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਇਹ ਪੰਜਾਬੀ ਰੰਗਮੰਚ ਉਤਸਵ 30 ਜੂਨ ਤੋਂ ਲੈ ਕੇ 5 ਜੁਲਾਈ ਤੱਕ ਹੋਵੇਗਾ। ਪਹਿਲੇ ਦਿਨ 30 ਜੂਨ 2014 ਨੂੰ ਨਾਟਕ ‘ਤੁਗਲਕ’ ਪੇਸ਼ ਕੀਤਾ ਜਾਵੇਗਾ, ਇਸ ਦੇ ਲੇਖਕ ਗਿਰੀਸ਼ ਕਰਨਾਡ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ, ਦੂਜੇ ਦਿਨ ਨਾਟਕ 1 ਜੁਲਾਈ 2014 ਨੂੰ ਨਾਟਕ ‘ਕਥਾ ਵੰਨ ਸੁਵੰਨੀ’ ਇਸ ਦੇ ਲੇਖਕ ਚੈਖ਼ੋਵ ਤੇ ਪਰਗਟ ਸਿੰਘ ਸਤੌਜ ਅਤੇ ਨਿਰਦੇਸ਼ਕ ਪ੍ਰੀਤਪਾਲ ਰੁਪਾਣਾ ਤੇ ਕੇਵਲ ਧਾਲੀਵਾਲ, ਤੀਜੇ ਦਿਨ 2 ਜੁਲਾਈ ਨੂੰ ਨਾਟਕ ‘ਤੂਫ਼ਾਨ’ ਇਸ ਦੇ ਲੇਖਕ ਵਿਲੀਅਮ ਸ਼ੈਕਸਪੀਅਰ ਅਤੇ ਨਿਰਦੇਸ਼ਕ ਪਾਰਥਾ ਬੈਨਰਜੀ, ਚੌਥੇ ਦਿਨ 3 ਜੁਲਾਈ ਨੂੰ ਨਾਟਕ ‘ਸੁਪਨੀਂਦੇ’ ਇਸ ਦੇ ਲੇਖਕ ਪ੍ਰਮਿੰਦਰਜੀਤ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ, ਪੰਜਵੇ ਦਿਨ 4 ਜੁਲਾਈ ਨੂੰ ਨਾਟਕ ‘ਤਸਵੀਰਾਂ’ ਇਸ ਦੇ ਲੇਖਕ ਡਾ: ਸਵਰਾਜਬੀਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ, ਫੈਸਟੀਵਲ ਦੇ ਆਖਰੀ ਦਿਨ 5 ਜੁਲਾਈ ਨੂੰ ਨਾਟਕ ‘ਤੂਫ਼ਾਨ’ ਇਸ ਦੇ ਲੇਖਕ ਵਿਲੀਅਮ ਸ਼ੈਕਸਪੀਅਰ ਅਤੇ ਨਿਰਦੇਸ਼ਕ ਪਾਰਥਾ ਬੈਨਰਜੀ ਹਨ, ਜਿਸ ਦਾ ਮੰਚਨ ਲੇਖਕਾਂ ਅਤੇ ਅਦੀਬਾਂ ਦੀ ਧਰਤੀ ਪ੍ਰੀਤ ਨਗਰ ਵਿਖੇ ਹੋਵੇਗਾ। 4 ਜੁਲਾਈ ਤੱਕ ਇਨ੍ਹਾਂ ਨਾਟਕਾਂ ਦਾ ਮੰਚਣ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਹਰ ਰੋਜ਼ ਸ਼ਾਮ 6.30 ਕੀਤਾ ਜਾਵੇਗਾ। ਇਸ ਨਾਟਕ ਫੈਸਟੀਵਲ ‘ਚ ਸਮੂਹ ਨਾਟਕ ਪ੍ਰੇਮੀਆਂ, ਸ਼ਹਿਰ ਵਾਸੀਆਂ, ਕਲਾ ਪ੍ਰੇਮੀਆਂ ਅਤੇ ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …