Sunday, December 22, 2024

ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ

Guru Arjan
ਪਾਉਣ ਵਾਸਤੇ ਅੱਗ ਦੀਆਂ ਲਾਟਾਂ, ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ।
ਸਤਿਗੁਰਾਂ ਨੂੰ ਤੇਰੇ ਉੱਤੇ ਹੈ ਬਿਠਾਉਣਾ, ਮੁਗਲਾਂ ਦੀ ਇਹੋ ਗੱਲ ਜੱਚਦੀ ਨਹੀਂ।
ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….।

ਸ਼ੀਤਲ ਸੁ਼ਭਾਅ `ਚ ਸਤਿਗੁਰ ਬੈਠੇ, ਮਿੱਠਾ ਲੱਗੇ ਭਾਣਾ ਤੇਰਾ ਮੁੱਖੋਂ ਸੀ ਫਰਮਾਉਂਦੇ,,
ਮੁਗਲਾਂ ਕੀਤੀ ਹੱਦ ਜੁ਼ਲਮ ਦੀ, ਤੱਤੀ ਰੇਤ ਉੱਤੋਂ ਪਏ ਸੀ ਪਾਉਂਦੇ ।
ਬਾਣੀ ਦੇ ਰੰਗ `ਚ ਰੰਗੇ ਸ਼ੁ਼ਕਰ ਮਨਾਉ਼ਦੇ, ਜਾਲਮਾਂ ਨੂੰ ਇਹੋ ਗੱਲ ਪੱਚਦੀ ਨਹੀਂ।
ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….।

ਅੱਗ ਅੰਬਰਾਂ `ਚੋਂ ਡਿੱਗਦੀ ਉੱਤੋਂ ਜੇਠ ਮਹੀਨਾ, ਲਾਟਾਂ ਉੱਤੇ ਬੈਠੇ ਖ਼ਾਤਰ ਮਜਲੂਮਾਂ,
ਧਰਮ ਦੀ ਖ਼ਾਤਰ ਵੱਖੋ ਵੱਖ ਤਸੀਹੇ ਝੱਲੇ, ਦਿੱਤਾ ਉਬਾਲਾ ਦੇਗੀਂ ਜਾਲਮਾਂ,
ਪਾਪੀਆਂ ਦਾ ਅੰਤ ਹੋਣ ਦੀ ਘੜੀ ਆਈ, ਇਹੋ ਗੱਲ ਉਨ੍ਹਾਂ ਨੂੰ ਦਿੱਸਦੀ ਨਹੀਂ।
ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….।

ਸਭ ਕੁੱਝ ਵੇਖ ਤਵੀ ਲਾਟਾਂ ਨੂੰ ਦੱਸਦੀ, ਕਹਿਰ ਮੁਗਲਾਂ ਦਾ ਖਿੜੇ ਮੱਥੇ ਨੇ ਸਹਾਰਦੇ,
ਰੱਬੀ ਰਜ਼ਾ ਵਿੱਚ ਲੀਨ ਬੈਠੇ, ਜੁਲਮ ਜ਼ਾਬਰਾਂ ਦੇ ਜਾਣ ਹਰ ਪੱਲ ਵਿਸਾਰਦੇ,
ਸੁਣ ਕੇ ਗੱਲ ਤੱਵੀ ਦੀਆਂ ਲਾਟਾਂ ਆਖ਼ਣ, ਸਾਡੇ ਕੋਲੋਂ ਇਹੋ ਗੱਲ ਹੁੰਦੀ ਜ਼ਰਦੀ ਨਹੀਂ ।

ਪਾਉਣ ਵਾਸਤੇ ਅੱਗ ਦੀਆਂ ਲਾਟਾਂ, ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ।
ਸਤਿਗੁਰਾਂ ਨੂੰ ਤੇਰੇ ਉੱਤੇ ਹੈ ਬਿਠਾਉਣਾ, ਮੁਗਲਾਂ ਦੀ ਇਹੋ ਗੱਲ ਜੱਚਦੀ ਨਹੀਂ।
ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….।

Vinod Faqira - 1

 

 
ਵਿਨੋਦ ਫ਼ਕੀਰਾ ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ- 98721 97326

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply