ਫਾਜਿਲਕਾ, 2 ਜੁਲਾਈ (ਵਿਨੀਤ ਅਰੋੜਾ) – ਸਹਾਇਕ ਬਲਾਕ ਮੈਨੇਜਰਾਂ, ਲੇਖਾਕਾਰਾਂ ਅਤੇ ਡਾਟਾ ਐਂਟਰੀ ਆਪਰੇਟਰਾਂ (ਮਿਡ ਡੇ ਮੀਲ ਤਹਿਤ) ਨੇ ਸਰਕਾਰ ਦੁਆਰਾ ਉਹਨਾਂ ਨਾਲ ਕੀਤੀ ਵਾਦਾਖਿਲਾਫੀ ਨੂੰ ਲੈ ਕੇ ਸੰਘਰਸ ਤਿੱਖਾ ਕਰਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਜੱਦੀ ਹਲਕੇ ਰੋਪੜ ਵਿਖੇ ਵਿਸਾਲ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਲੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸਰਮਾ, ਪ੍ਰੈਸ ਸਕੱਤਰ ਰਾਜੇਸ ਵਾਟਸ, ਮਨੋਜ ਜੋਗਾ, ਸੀਨੀਅਰ ਮੀਤ ਪ੍ਰਧਾਨ ਨਿਰਮਲਜੀਤ ਸਿੰਘ ਅਤੇ ਤਜਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਸਬੰਧੀ ਮਈ ਮਹੀਨੇ ਵਿੰਚ ਸਕੱਤਰ ਸਿੱਖਿਆ ਸ੍ਰੀਮਤੀ ਅੰਜਲੀ ਭਾਵੜਾ ਨੂੰ ਮੰਗ ਪੱਤਰ ਦਿੱਤਾ ਗਿਅ ਸੀ, ਜਿਸ ਸਬੰਧੀ ਉਹਨਾਂ ਵੱਲੋਂ ਯੂਨੀਅਨ ਨੂੰ 15 ਦਿਨਾਂ ਵਿੱਚ ਮੰਗਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਯੂਨੀਅਨ ਵੱਲੋਂ ੧੫ ਦਿਨ ਬਾਅਦ ਸਕੱਤਰ ਸਿੱਖਿਆ ਸ੍ਰੀਮਤੀ ਅੰਜਲੀ ਭਾਵੜਾ ਨਾਲ ਮੀਟਿੰਗ ਕਰਨ ਤੇ ਉਹਨਾਂ ਵੱਲੋਂ ੧੦੩੦੦ – ੩੪੮੦੦ ਦਾ ਗ੍ਰੇਡ ਅਤੇ ੩੨੦੦ ਗ੍ਰੇਡ ਪੇਅ ਵਾਲੀ ਫਾਈਲ ਨੂੰ ਸਰਤਾਂ ਪੂਰੀਆਂ ਕਰਨ ਤੋਂ ਬਾਅਦ ਜਲਦ ਹੀ ਵਿੱਤ ਵਿਭਾਗ ਨੂੰ ਭੇਜਣ ਦਾ ਵਿਸਵਾਸ ਦਿਵਾਇਆ ਗਿਆ। ਉਹਨਾਂ ਦੱਸਿਆ ਕਿ ਜਦ ਕੁਝ ਦਿਨਾਂ ਬਾਅਦ ਯੂਲੀਅਲ ਵੱਲੋਂ ਫਾਈਲ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸਿਸ ਕੀਤੀ ਗਈ ਤਾਂ ਸਕੱਤਰ ਸਿੱਖਿਆ ਵੱਲੋਂ ਇਸ ਮੰਗ ਸਬੰਧੀ ਅਸਮੱਰਥਾ ਜਾਹਿਰ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਉਹਨਾਂ ਦੇ ਹੱਥ ਵਿੱਚ ਨਹੀਂ ਹੈ।ਜਿਕਰਯੋਗ ਹੈ ਕਿ ਸਾਲ 2009 ਵਿੱਚ ਉਹਨਾ ਦੀ ਭਰਤੀ ਮਿਡ ਡੇ ਮੀਲ ਦਾ ਕੰਮ ਨਿਰੀਖਣ ਕਰਨ ਲਈ ਨਿਗੁਣੀਆਂ ਤਨਖਾਹਾਂ ਤੇ ਪੰਜਾਬ ਸਰਕਾਰ ਭਰਤੀ ਨਿਯਮਾਂ ਅਨੁਸਾਰ ਟੈਸਟ ਲੈ ਕੇ, ਮੈਰਿਟ ਬਣਾ ਕੇ ਕੀਤੀ ਸੀ ਅਤੇ ਉਸ ਸਮੇ ਤੋ ਹੀ ਇਹਨਾਂ ਨੂੰ ਨਾਮਾਤਰ ਤਨਖਾਹਾਂ ਦੇ ਕੇ ਕੀਤਾ ਜਾ ਰਿਹਾ ਹੈ, ਇਹਨਾਂ ਅਮ; ਦਫਤਰਾਂ ਵਿੱਚ ਹੀ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਦਫਤਰੀ ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਮੁਲਾਜਮਾਂ ਦੀ ਤਰਜ ਤੇ ਸਮਾਨ ਵਰਕ ਸਮਾਨ ਪੇਅ ਦੇ ਨਿਯਮ ਅਨੁਸਾਰ ਪੇਅ ਸਕੇਲ ਦਿੱਤਾ ਗਿਆ, ਉੱਥੇ ਵੀ ਇਹਨਾਂ ਨੂੰ ਨਹੀ ਵਿਚਾਰਿਆ ਗਿਆ ।
ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੇ ਹੱਕ ਦੇਣ ਲਈ ਕਿਸੇ ਦੀ ਬਲੀ ਦੀ ਆਸ ਰੱਖਦੀ ਹੈ ਤਾਂ ਉਹ ਇਸ ਲਈ ਵੀ ਤਿਆਰ ਹਨ ਅਤੇ ਇਸ ਸਬੰਧੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਨਿਰੋਲ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ। ਉਹਨਾਂ ਕਿਹਾ ਕਿ ਜਦ ਪੰਜਾਬ ਸਰਕਾਰ ਵੱਲੋਂ ਸੀਵਰੇਜ ਬੋਰਡ ਦੇ ਠੇਕਾ ਅਧਾਰ ਮੁਲਾਜਮ ਪੱਕੇ ਕਰ ਦਿੱਤੇ ਗਏ ਹਨ ਅਤੇ ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਕੰਮ ਕਰਦੇ ਦਫਤਰੀ ਨਾਨ_ਟੀਚਿੰਗ ਕਰਮਚਾਰੀਆਂ ਰੈਗੂਲਰ ਮੁਲਾਜਮਾਂ ਦੀ ਤਰਜ ਤੇ ਸਮਾਨ ਕੰਮ ਸਮਾਨ ਤਨਖਾਹ ਦੇ ਨਿਯਮਾਂ ਅਨੁਸਾਰ ਪੇ_ਸਕੇਲ ਦਿੱਤਾ ਗਿਆ ਹੈ, ਉੱਥੇ ਸਾਨੂੰ ਕਿਉਂ ਨਹੀਂ ਵਿਚਾਰਿਆ ਗਿਆ ਜਦਕਿ ਸਾਡੀ ਭਰਤੀ ਨਿਯਮਾਂ ਅਨੁਸਾਰ ਹੋਈ ਹੈ। ਉਹਨਾਂ ਸਰਕਾਰ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਜਦ ਤੱਕ ਸਾਨੂੰ ਗ੍ਰੇਡ_ਪੇਅ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਉਹਨਾਂ ਕਿਹਾ ਕਿ ਇਸੇ ਲੜੀ ਵਿੱਚ ੭ ਜੁਲਾਈ ਨੂੰ ਸਿੱਖਿਆ ਮੰਤਰੀ ਦੇ ਜੱਦੀ ਹਲਕੇ ਰੋਪੜ ਵਿਖੇ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਸਰਕਾਰ ਦੀ ਪੋਲ ਖੋਲ ਰੈਲੀ ਕੀਤੀ ਜਾਵੇਗੀ।ਇਸ ਮੌਕੇ ਵੱਖ ਵੱਖ ਯੂਨੀਅਨਾਂ ਵੱਲੋ ਡਟ ਕੇ ਯੂਨੀਅਨ ਦਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਸਹਾਇਕ ਬਲਾਕ ਮੈਨੇਜਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਾਡੇ ਹੱਕੀ ਸੰਘਰੂ ਦੌਰਾਨ ਕਿਸੇ ਨਾਲ ਵੀ ਵਾਪਰਣ ਵਾਲੀ ਮਾੜ੍ਹੀ ਘਟਨਾ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …