ਸ਼ੱਜਣਾਂ ਮਿਲਣੀਆਂ ਨਾ ਮੁਰਾਦਾਂ ਤੈਨੂੰ ਮੂੰਹੋਂ ਮੰਗੀਆਂ,
ਲੜਨਾਂ ਸਿਖਾਵੇ ਜਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ।
ਹੁੰਦਾ ਕੀ ਹੈ ਅੱਲ੍ਹੜਪੁਣਾ, ਚੜ੍ਹਦੀ ਜਵਾਨੀ ਦਾ ਨਸ਼ਾ,
ਜੋ ਸੱਧਰਾਂ ਸਨ ਸਾਡੀਆਂ ਫਰਜ਼ਾਂ ਨੇ ਸੂਲੀ ਟੰਗੀਆਂ।
ਦੇਖੀਆਂ ਨੇ ਮੈ ਯਾਰੋ ਇਥੇ ਭੀੜਾਂ ਬੇਕਾਬੂ ਹੁੰਦੀਆਂ,
ਬੋਲਣ ਜੇ ਲਗ ਜਾਣ ਕਿਧਰੇ ਜੀਭਾਂ ਯਾਰੋ ਗੁੰਗੀਆਂ।
ਅੱਜ ਲੁੱਟਦੇ ਨੇ ਆਪਣੇ ਹੀ ਦੇਸ਼ ਨੂੰ ਲੋਕ ਬਹੁਤੇ,
ਪਹਿਲਾਂ ਤਾਂ ਲੁੱਟਿਆ ਸੀ ਇਹ ਯਾਰੋ ਮੁਗਲਾਂ ਤੇ ਫਰੰਗੀਆਂ।
ਵੱਸ ਗੇ ਨੇ ਸ਼ਹਿਰ ਉਥੇ `ਤੇ ਯਾਰੋ ਪੈ ਗਈਆਂ ਨੇ ਬਿਲਡਿੰਗਾਂ,
ਕੁਦਰਤ ਮਿਹਰਬਾਨ ਤੇ ਹਿਰਨ ਭਰਦੇ ਜਿਥੇ ਸੀ ਚੁੰਗੀਆਂ।
ਨਸ਼ਿ਼ਆਂ `ਚ ਪੈ ਕੇ ਨਾ ਕਰੋ ਇਹ ਜਿੰਦਗੀ ਬਰਬਾਦ ਹੁਣ,
ਚੜਦੀ ਜਵਾਨੀ ਵਿਚ ਤਾਂ ਹੁੰਦੀਆ ਹਸਰਤਾਂ ਬਹੁ-ਰੰਗੀਆਂ
ਕਹਿੰਦੇ ਨੇ ਸ਼ਹਿਰੀ ਸੁੰਦਰਤਾ `ਤੇ ਲੱਗਿਆ ਦਾਗ ਹੈ.. ਪਰ,
ਹੁੰਦਾਂ ਵਿਕਾਸ ਦਿਖਾਉਦੀਆਂ ਸ਼ਹਿਰਾਂ ਦੀਆਂ ਇਹ ਝੁੱਗੀਆਂ।
ਮਨਦੀਪ ਗਿਲ ਧੜਾਕ
ਪਿੰਡ ਧੜਾਕ ਕਲਾਂ, ਜਿਲ੍ਹਾ ਮੋਹਾਲੀ
ਮੋ- 988111134